Realme ਦੇ ਇਸ ਨਵੇਂ ਸਮਾਰਟਫੋਨ ''ਚ ਮਿਲੇਗਾ Helio P70 ਪ੍ਰੋਸੈਸਰ ਤੇ 4,230mAh ਦੀ ਬੈਟਰੀ

Friday, Mar 01, 2019 - 01:14 PM (IST)

Realme ਦੇ ਇਸ ਨਵੇਂ ਸਮਾਰਟਫੋਨ ''ਚ ਮਿਲੇਗਾ Helio P70 ਪ੍ਰੋਸੈਸਰ ਤੇ 4,230mAh ਦੀ ਬੈਟਰੀ

ਗੈਜੇਟ ਡੈਸਕ- Realme 3 ਨੂੰ ਭਾਰਤ 'ਚ ਲਾਂਚ ਕੀਤੇ ਜਾਣ ਤੋਂ ਪਹਿਲਾਂ ਇਸ ਫੋਨ ਦਾ ਟੀਜ਼ਰ Flipkart 'ਤੇ ਜਾਰੀ ਕੀਤਾ ਗਿਆ ਹੈ। ਇਸ ਪਲੇਟਫਾਰਮ 'ਤੇ ਮਾਈਕ੍ਰੋਸਾਈਟ ਲਾਈਵ ਹੋ ਜਾਣ ਦੇ ਬਾਅਦ ਰੀਅਲਮੀ ਫੋਨ ਦੀ ਉਪਲਬੱਧਤਾ ਦੀ ਪੁਸ਼ਟੀ ਹੋ ਗਈ ਹੈ। ਮਾਈਕ੍ਰੋਸਾਈਟ ਤੋਂ Realme 3 ਦੇ ਚੁਨਿੰਦਾ ਸਪੈਸੀਫਿਕੇਸ਼ਨ ਸਾਰਵਜਨਿਕ ਹੋ ਗਏ ਹਨ। ਸਾਈਟ 'ਤੇ 12 ਐੱਨ. ਐੱਮ ਮੀਡੀਆਟੈੱਕ ਹੀਲੀਓ ਪੀ70 ਪ੍ਰੋਸੈਸਰ ਦਾ ਜ਼ਿਕਰ ਹੈ। ਦੱਸ ਦੇਈਏ ਕਿ Realme 3 ਨੂੰ ਭਾਰਤ 'ਚ 4 ਮਾਰਚ ਨੂੰ ਲਾਂਚ ਕੀਤਾ ਜਾਣਾ ਹੈ। ਅੰਦਾਜੇ ਲਗਾਏ ਜਾ ਰਹੇ ਹਨ ਕਿ ਰੀਅਲਮੀ 3 ਹੈਂਡਸੈੱਟ ਦੇ ਨਾਲ ਮਾਰਕੀਟ 'ਚ Realme 3 Pro ਨੂੰ ਵੀ ਉਤਾਰਿਆ ਜਾ ਸਕਦਾ ਹੈ। ਮਾਰਕੀਟ 'ਚ ਇਸ ਦੀ ਬਿੱਗ Redmi Note 7 ਤੇ Redmi Note 7 Pro ਜਿਵੇਂ ਹੈਂਡਸੇਟ ਨਾਲ ਹੋਵੇਗੀ। 

ਫਲਿੱਪਕਾਰਟ ਦੀ ਸਾਈਟ 'ਤੇ Redmi Note 7 'ਚ ਮੌਜੂਦ 14 ਐੱਨ. ਐਮ ਸਨੈਪਡਰੈਗਨ 660 ਪ੍ਰੋਸੈਸਰ 'ਤੇ ਚੁਟਕੀ ਲਈ ਗਈ ਹੈ। ਜਦ ਕਿ ਇਹ ਫੋਨ 12 ਐੱਨ. ਐੱਮ ਮੀਡੀਆਟੈੱਕ ਹੀਲੀਓ ਪੀ70 ਪ੍ਰੋਸੈਸਰ ਦੇ ਨਾਲ ਆਵੇਗਾ। ਪੁਰਾਣੀ ਰਿਪੋਰਟ ਦੇ ਮੁਤਾਬਕ, ਰੀਲਅਮੀ 3 ਹੈਂਡਸੈੱਟ ਦੇ ਭਾਰਤੀ ਵੇਰੀਐਂਟ 'ਚ ਹੀਲੀਓ ਪੀ70 ਪ੍ਰੋਸੈਸਰ ਦਿੱਤਾ ਜਾਵੇਗਾ।PunjabKesari
Flipkart ਨੇ ਪੁੱਸ਼ਟੀ ਕੀਤੀ ਹੈ ਕਿ ਰੀਅਲਮੀ 3 ਵਾਟਰਡਰਾਪ ਡਿਸਪਲੇਅ ਨੌਚ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਆਨਲਾਈਨ ਲਿਸਟਿੰਗ ਨਾਲ ਖੁਲਾਸਾ ਹੋਇਆ ਕਿ ਰੀਅਲਮੀ ਦਾ ਇਹ ਹੈਂਡਸੈੱਟ 4,230 ਐੱਮ. ਏ. ਐੱਚ ਦੀ ਬੈਟਰੀ ਦੇ ਨਾਲ ਆਵੇਗਾ।

ਮਾਈਕ੍ਰੋਸਾਈਟ 'ਤੇ ਇਹ ਵੀ ਦਾਅਵਾ ਹੈ ਕਿ ਰੀਅਲਮੀ 3 ਹੈਰਾਨੀਜਨਕ ਕੀਮਤ 'ਚ ਮਿਲੇਗਾ। ਹਾਲਾਂਕਿ ਇਸ ਮਾਡਲ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ, Realme 4 ਮਾਰਚ ਨੂੰ ਆਪਣੇ ਰੀਅਲਮੀ 3 ਹੈਂਡਸੈੱਟ ਨੂੰ ਲਾਂਚ ਕਰੇਗੀ।


Related News