2024 ''ਚ ਡੈਬਿਊ ਕਰੇਗੀ ਨਵੀਂ ਮਿਨੀ ਕੂਪਰ ਈ.ਵੀ. ਦੇਵੇਗੀ 386 ਕਿਲੋਮੀਟਰ ਦੀ ਰੇਂਜ
Monday, Mar 13, 2023 - 02:50 PM (IST)
ਆਟੋ ਡੈਸਕ- ਨਵੀਂ ਮਿਨੀ ਕੂਪਰ ਈ.ਵੀ. ਨੂੰ ਮਈ 2024 'ਚ ਗਲੋਬਲ ਪੱਧਰ 'ਤੇ ਪੇਸ਼ ਕੀਤਾ ਜਾਵੇਗਾ। ਕੰਪਨੀ ਇਸ ਸੈਕਿੰਡ ਜਨਰੇਸ਼ਨ ਆਲ ਇਲੈਕਟ੍ਰਿਕ ਕੂਪਰ ਈ.ਵੀ. 'ਤੇ ਕੰਮ ਕਰ ਰਹੀ ਹੈ, ਜਿਸ ਬਾਰੇ ਪਾਵਰਟ੍ਰੇਨ ਨੂੰ ਲੈ ਕੇ ਡਿਟੇਲਸ ਸਾਹਮਣੇ ਆਈ ਹੈ। ਕਾਰ ਨਿਰਮਾਤਾ ਕੂਪਰ ਨੂੰ ਇਲੈਕਟ੍ਰਿਕ ਅਤੇ ਕੰਬਸ਼ਨ ਦੋਵਾਂ ਪਾਵਰਟ੍ਰੇਨ ਦੇ ਨਾਲ ਪੇਸ਼ ਕਰੇਗੀ।
ਇਹ ਈ.ਵੀ. ਚੀਨ 'ਚ ਨਿਰਮਿਤ ਅਤੇ ਜਵਾਇੰਡ ਵੈਂਚਰ ਪਾਰਟਨਰ ਗ੍ਰੇਟ ਵਾਲ ਮੋਟਰਸ ਦੇ ਨਾਲ ਬਣਾਏ ਗਏ ਆਲ-ਨਿਊ ਸਪੋਟਲਾਈਟ ਈ.ਵੀ.ਪਲੇਟਫਾਰਮ 'ਤੇ ਬੇਸਡ ਹੋਵੇਗੀ। ਉਥੇ ਹੀ ਐਂਟਰੀ ਲੈਵਲ ਈ ਵੇਰੀਐਂਟ 'ਚ 40kWh ਅਤੇ ਟਾਪ ਐੱਸ.ਈ. ਵੇਰੀਐਂਟ 'ਚ 54kWh ਦਾ ਬੈਟਰੀ ਪੈਕ ਦਿੱਤਾ ਜਾਵੇਗਾ। ਇਸ ਨਾਲ 386 ਕਿਲੋਮੀਟਰ ਦੀ ਰੇਂਜ ਮਿਲ ਸਕਦੀ ਹੈ। ਇਸਤੋਂ ਇਲਾਵਾ ਮਿਨੀ ਕੂਪਰ ਈ.ਵੀ. ਜੇ.ਸੀ.ਡਬਲਯੂ. 'ਤੇ ਕੰਮ ਚੱਲ ਰਿਹਾ ਹੈ। ਇਸ ਵਿਚ ਐੱਸ.ਈ. ਦੇ ਸਮਾਨ 54kWh ਬੈਟਰੀ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸਨੂੰ 2025 ਦੇ ਅੱਧ ਤਕ ਪੇਸ਼ ਕੀਤਾ ਜਾਵੇਗਾ।
ਨਵੀਂ ਮਿਨੀ ਕੂਪਰ ਈ.ਵੀ. ਨੂੰ ਲੈ ਕੇ ਮਿਨੀ ਬਾਸ ਸਟੇਫਨੀ ਵੁਸਟਰ ਨੇ ਕਿਹਾ ਕਿ ਬ੍ਰਾਂਡ ਨੇ ਇਸਨੂੰ ਆਪਣੀਆਂ ਜੜਾਂ ਵੱਲ ਵਾਪਸ ਲੈ ਲਿਆ ਹੈ, ਇਕ ਨਵੇਂ ਰੂਪ ਅਤੇ ਨਵੇਂ ਨਾਮ ਦੇ ਨਾਲ ਅਤੇ ਇਸਨੂੰ ਪਹਿਲਾਂ ਦੀ ਤਰ੍ਹਾਂ ਮਿਨੀ ਹੈਚਬੈਕ ਦੀ ਬਜਾਏ ਅਧਿਕਾਰਤ ਤੌਰ 'ਤੇ ਕੂਪਰ ਕਿਹਾ ਜਾ ਰਿਹਾ ਹੈ।