ਘਰ ਤੇ ਦਫਤਰ ਨੂੰ ਠੰਡਾ ਰੱਖੇਗੀ ਨਵੀਂ ਤਕਨੀਕ
Monday, Apr 03, 2017 - 11:14 AM (IST)
ਜਲੰਧਰ- ਅਮਰੀਕਾ ''ਚ ਲਗਭਗ 6 ਫੀਸਦੀ ਬਿਜਲੀ ਦੀ ਵਰਤੋਂ ਅਤੇ ਦਫਤਰ ਨੂੰ ਠੰਡਾ ਰੱਖਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਬਿਨਾਂ ਬਿਜਲੀ ਦੇ ਠੰਡਾ ਰੱਖਣ ਲਈ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਨੇ 2014 ''ਚ ਸੱਤ ਲੇਅਰਾਂ ਨਾਲ ਇਕ ਮਟੀਰੀਅਲ ਬਣਾਇਆ ਸੀ ਪਰ ਇਹ ਕਾਫੀ ਮਹਿੰਗਾ ਸੀ, ਜਿਸ ਕਾਰਨ ਇਸ ਨੂੰ ਬਲਕ ''ਚ ਖਰੀਦਿਆ ਨਹੀਂ ਗਿਆ।
ਮਟੀਰੀਅਲ ਨਾਲ ਗਰਮੀ ਰੋਕਣ ਵਾਲੀ ਫਿਲਮ ਨੂੰ ਹੋਰ ਬਿਹਤਰ ਅਤੇ ਸਸਤੀ ਬਣਾਉਣ ਲਈ ਕੋਲੋਰਾਡੋ ਯੂਨੀਵਰਸਿਟੀ ਦੇ ਦੋ ਵਿਅਕਤੀਆਂ ਰੋਂਗੁਈ ਯਾਂਗ ਅਤੇ ਸ਼ਿਆਬੋ ਯਿਨ (Ronggui Yang, Xiaobo Yin) ਨੇ ਠੰਡਕ ਨੂੰ ਬਰਕਰਾਰ ਰੱਖਣ ਲਈ ਇਕ ਫਿਲਮ ਬਣਾਈ ਹੈ, ਜੋ ਬਿਨਾਂ ਕਿਸੇ ਏ. ਸੀ. ਅਤੇ ਪਾਵਰ ਦੇ ਬਿਲਡਿੰਗ ਨੂੰ ਠੰਡਾ ਰੱਖਣ ''ਚ ਮਦਦ ਕਰੇਗੀ। ਇਸ ਨੂੰ ਖਰੀਦਣ ਲਈ ਯੂਜ਼ਰ ਨੂੰ ਮੋਟੀ ਰਕਮ ਵੀ ਖਰਚ ਨਹੀਂ ਕਰਨੀ ਹੋਵੇਗੀ। ਇਸ ਨੂੰ ਆਉਣ ਵਾਲੇ ਸਮੇਂ ''ਚ 50 ਸੈਂਟ ''ਤੇ ਸਕੁਵੇਅਰ ਮੀਟਰ ''ਚ ਉਪਲੱਬਧ ਕੀਤਾ ਜਾਵੇਗਾ।
ਇਨਫ੍ਰਾਰੈੱਡ ਰੇਡੀਏਸ਼ਨਜ਼ ਨੂੰ ਕਰੇਗੀ ਬਲਾਕ
ਇਹ ਫਿਲਮ ਰੇਡੀਏਟਿਵ ਕੂਲਿੰਗ ਤਕਨੀਕ ''ਤੇ ਕੰਮ ਕਰੇਗੀ, ਜੋ ਧਰਤੀ ਦੇ ਵਾਤਾਵਰਣ ''ਚੋਂ ਗਰਮ ਇਨਫ੍ਰਾਰੈੱਡ ਰੇਡੀਏਸ਼ਨਜ਼ ਨੂੰ ਘੱਟ ਕਰਕੇ ਅਨਵਾਂਡਿਟ ਹੀਟ ਨੂੰ ਕਰੈੱਕਟ ਮਤਲਬ ਸਹੀ ਵੇਵ ਲੈਂਥ ''ਤੇ ਕਰ ਦਿੰਦੀ ਹੈ। ਡਾ. ਯਾਂਗ ਅਤੇ ਡਾ. ਯਿੰਨ ਨੇ ਇਸ ਫਿਲਮ ਨੂੰ ਪਾਲੀਮਿਥਾਈਲਪੇਂਟੇਨ (polymethylpentene) ਨਾਲ ਬਣਾਇਆ ਹੈ, ਜੋ ਆਮ ਤੌਰ ''ਤੇ ਟ੍ਰਾਂਸਪੇਰੈਂਟ ਪਲਾਸਟਿਕ ਦੇ ਰੂਪ ''ਚ ਉਪਲੱਬਧ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਵਿਚ ਛੋਟੇ ਕੱਚ ਦੇ ਮੋਤੀ ਮਿਕਸ ਕੀਤੇ ਗਏ ਹਨ ਅਤੇ ਇਸ ਦੀ ਇਕ ਸਾਈਡ ਨੂੰ ਸਿਲਵਰ ਨੂੰ ਕੋਟ ਕੀਤਾ ਗਿਆ ਹੈ।
ਇਹ ਫਿਲਮ 37 ਤੋਂ 20 ਡਿਗਰੀ ਸੈਲਸੀਅਸ ਕਰੇਗੀ ਤਾਪਮਾਨ
ਇਸ ਦੀ ਸਿਲਵਰ ਸਾਈਡ ਨੂੰ ਅੰਦਰ ਕਰਦੇ ਹੋਏ ਛੱਤ ਦੇ ਉੱਪਰ ਰੱਖਿਆ ਗਿਆ। ਇਸ ਪ੍ਰਕਿਰਿਆ ਨਾਲ ਸੂਰਜ ਦੀ ਰੋਸ਼ਨੀ ਪਲਾਸਟਿਕ ਮਟੀਰੀਅਲ ਨਾਲ ਰਿਫਲੈਕਟ ਕੀਤੀ ਗਈ, ਜਿਸ ਨਾਲ ਬਿਲਡਿੰਗ ''ਚ ਗਰਮੀ ਘੱਟ ਹੋ ਗਈ। ਇਸ ਫਿਲਮ ਦੀ ਨਿਰਮਾਤਾ ਟੀਮ ਨੇ ਕਿਹਾ ਹੈ ਕਿ ਇਕ ਅਮਰੀਕੀ ਘਰ ਦੇ ਉੱਪਰ ਜੇਕਰ 20 ਸਕੁਵੇਅਰ ਮੀਟਰ ਦੀ ਫਿਲਮ ਰੱਖੀ ਜਾਵੇ ਤਾਂ ਇਹ ਘਰ ਦੇ ਅੰਦਰ ਦੇ ਤਾਪਮਾਨ ਨੂੰ 20 ਡਿਗਰੀ ਸੈਲਸੀਅਸ ਕਰ ਦੇਵੇਗੀ, ਜਦਕਿ ਉਸੇ ਸਮੇਂ ਬਾਹਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਹੋਵੇਗਾ। ਟੀਮ ਨੇ ਕਿਹਾ ਹੈ ਕਿ ਰੋਜ਼ਾਨਾ ਦੀ ਜ਼ਿੰਦਗੀ ''ਚ ਇਸ ਤਕਨੀਕ ਦਾ ਰੈਗੂਲਰ ਇਸਤੇਮਾਲ ਅਤੇ ਇਮਾਰਤ ਦੇ ਤਾਪਮਾਨ ਨੂੰ ਸਥਿਰ ਰੱਖਣ ਲਈ ਵਾਟਰ ਪਾਈਪਸ ਦੀ ਲੋੜ ਹੋ ਸਕਦੀ ਹੈ। ਟੀਮ ਨੇ ਕਿਹਾ ਹੈ ਕਿ ਇਨ੍ਹਾਂ ਵਾਟਰ ਪਾਈਪਸ ਨੂੰ ਚਲਾਉਣ ਲਈ ਪਾਵਰ ਦੀ ਲੋੜ ਪੈ ਸਕਦੀ ਹੈ ਪਰ ਇਹ ਘੱਟ ਕੀਮਤ ''ਚ ਕਾਫੀ ਸੁਵਿਧਾਜਨਕ ਤਰੀਕੇ ਨਾਲ ਤਾਪਮਾਨ ਨੂੰ ਘੱਟ ਕਰਨ ''ਚ ਮਦਦ ਕਰੇਗੀ।
