5-ਸਟਾਰ ਸੇਫਟੀ ਅਤੇ 34KM ਦੀ ਮਾਈਲੇਜ! ਲਾਂਚ ਹੋਈ ਨਵੀਂ DZIRE, ਜਾਣੋ ਕੀਮਤ
Wednesday, Nov 13, 2024 - 05:22 AM (IST)
ਆਟੋ ਡੈਸਕ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਅੱਜ ਲੰਬੇ ਇੰਤਜ਼ਾਰ ਤੋਂ ਬਾਅਦ ਆਪਣੀ ਸਭ ਤੋਂ ਸੁਰੱਖਿਅਤ ਕਾਰ ਯਾਨੀ Maruti Dzire ਫੋਰਥ ਜਨਰੇਸ਼ਨ ਮਾਡਲ ਨੂੰ ਵਿਕਰੀ ਲਈ ਲਾਂਚ ਕਰ ਦਿੱਤਾ ਹੈ। ਇਸ ਕਾਰ ਨੂੰ ਵੱਡੇ ਬਦਲਾਅ ਦੇ ਨਾਲ ਪੇਸ਼ ਕੀਤਾ ਗਿਆ ਹੈ। ਆਕਰਸ਼ਕ ਲੁੱਕ ਅਤੇ ਦਮਦਾਰ ਫੀਚਰਜ਼ ਨਾਲ ਲੈਸ ਇਸ ਸੇਡਾਨ ਕਾਰ ਦੀ ਸ਼ੁਰੂਆਤੀ ਕੀਮਤ 6.79 ਲੱਖ ਰੁਪਏ (ਐਕਸ-ਸ਼ੋਅਰੂਮ) ਤੈਅ ਕੀਤੀ ਗਈ ਹੈ।
ਵੇਰੀਐਂਟਸ ਅਤੇ ਬੁਕਿੰਗ
ਕੰਪਨੀ ਨੇ ਨਵੀਂ Dezire ਨੂੰ ਕੁੱਲ ਚਾਰ ਵੇਰੀਐਂਟਸ : LXi, VXi, ZXi, ਅਤੇ ZXi Plus ਵਿੱਚ ਲਾਂਚ ਕੀਤਾ ਹੈ। ਇਹ ਕਾਰ Gallant Red, Alluring Blue, Nutmeg Brown, Blueish Black, Arctic White, Magma Gray ਅਤੇ Splendid Silver ਸਮੇਤ 7 ਰੰਗਾਂ ਵਿੱਚ ਉਪਲੱਬਧ ਹੈ। ਇਸ ਕਾਰ ਦੀ ਅਧਿਕਾਰਤ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੂੰ 11,000 ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- 7.89 ਲੱਖ ਰੁਪਏ 'ਚ ਲਾਂਚ ਹੋਈ ਇਹ ਧਾਂਸੂ ਕੰਪੈਕਟ SUV
ਡਿਜ਼ਾਈਨ
ਲੁੱਕ ਅਤੇ ਡਿਜ਼ਾਈਨ ਦੇ ਲਿਹਾਜ਼ ਨਾਲ ਕੰਪਨੀ ਨੇ ਇਸ ਕਾਰ 'ਚ ਕਈ ਬਦਲਾਅ ਕੀਤੇ ਹਨ। ਪਹਿਲਾਂ ਜਿੱਥੇ ਕੋਨੇ 'ਤੇ ਗੋਲ ਆਕਾਰ ਦੇਖਣ ਨੂੰ ਮਿਲਦਾ ਸੀ ਉਸ ਨੂੰ ਤਿੱਖੇ ਕਿਨਾਰੇ ਵਿਚ ਬਦਲ ਦਿੱਤਾ ਗਿਆ ਹੈ। ਨਵੀਂ ਫਰੰਟ ਗ੍ਰਿਲ, ਰੈਕਟੈਂਗੁਲਰ ਅਤੇ ਸ਼ਾਰਪ LED ਹੈੱਡਲੈਂਪਸ, ਨਵੇਂ ਡਿਜ਼ਾਈਨ ਕੀਤੇ ਫੋਗ ਲੈਂਪ ਹਾਊਸਿੰਗ, ਚੰਕੀ ਗਲਾਸ ਬਲੈਕ ਟ੍ਰਿਮ ਇਸ ਕਾਰ ਨੂੰ ਹੋਰ ਆਕਰਸ਼ਕ ਬਣਾ ਰਹੇ ਹਨ।
ਪਿਛਲੇ ਹਿੱਸੇ 'ਚ ਟੇਲ ਲੈਂਪ 'ਚ Y-ਸ਼ੇਪਡ LED ਲਾਈਟਿੰਗ ਦਿੱਤੀ ਗਈ ਹੈ। ਟੇਲਗੇਟ 'ਤੇ ਇਕ ਕ੍ਰੋਮ ਸਟ੍ਰਿਪ ਹੈ ਜੋ ਦੋਵਾਂ ਸਿਰਿਆਂ ਨੂੰ ਜੋੜਦੀ ਨਜ਼ਰ ਆ ਰਹੀ ਹੈ। ਬੂਟ-ਲਿਡ ਵਿੱਚ ਇੱਕ ਸਪੌਇਲਰ-ਵਰਗਾ ਉਭਾਰ ਹੈ, ਜਦੋਂ ਕਿ ਪਿਛਲੇ ਬੰਪਰ ਵਿੱਚ ਕੁਝ ਕੰਟੋਰਿੰਗ ਤੱਤ ਸ਼ਾਮਲ ਹਨ। ਟਾਪ ਮਾਡਲ 'ਚ ਡਾਇਮੰਡ-ਕੱਟ ਅਲਾਏ ਵ੍ਹੀਲ ਦਿੱਤਾ ਗਿਆ ਹੈ। ਕੁੱਲ ਮਿਲਾ ਕੇ, ਤਿੱਖੇ ਸਟਾਈਲਿੰਗ ਐਲੀਮੈਂਟਸ ਦੇ ਕਾਰਨ, ਇਹ ਕਾਰ ਮੌਜੂਦਾ ਮਾਡਲ ਨਾਲੋਂ ਬਿਹਤਰ ਅਤੇ ਵਧੇਰੇ ਪਰਿਪੱਕ ਦਿਖਾਈ ਦਿੰਦੀ ਹੈ।
ਨਵੀਂ Dezire ਦੀ ਲੰਬਾਈ 3,995 mm, ਚੌੜਾਈ 1,735 mm, ਉਚਾਈ 1,525 mm ਅਤੇ ਇਸ ਦਾ ਵ੍ਹੀਲਬੇਸ 2,450 mm ਹੈ। ਇਸ ਦੀ ਗਰਾਊਂਡ ਕਲੀਅਰੈਂਸ 163 ਮਿਲੀਮੀਟਰ ਹੈ। ਹਾਲਾਂਕਿ ਸਾਈਜ਼ 'ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਪਿਛਲੇ ਮਾਡਲ ਦੇ ਮੁਕਾਬਲੇ ਉਚਾਈ 10 ਮਿਲੀਮੀਟਰ ਵਧਾਈ ਗਈ ਹੈ। ਜਿਸ ਕਾਰਨ ਮੁਸਾਫਰਾਂ ਨੂੰ ਵਧੀਆ ਹੈੱਡਰੂਮ ਮਿਲਣ ਦੀ ਉਮੀਦ ਹੈ। ਇਸ ਦੇ ਪੈਟਰੋਲ ਵੇਰੀਐਂਟ ਨੂੰ ਲਗਭਗ 382 ਲੀਟਰ ਦੀ ਬੂਟ ਸਪੇਸ ਮਿਲੇਗੀ।
ਇਹ ਵੀ ਪੜ੍ਹੋ- Google ਖਤਮ! ਆ ਗਿਆ ChatGPT Search
ਪਾਵਰ ਅਤੇ ਪਰਫਾਰਮੈਂਸ
ਇਸ ਕਾਰ 'ਚ ਸਵਿਫਟ ਵਾਲਾ 1.2 ਲੀਟਰ, 3 ਸਿਲੰਡਰ 'Z' ਸੀਰੀਜ਼ ਦਾ ਇੰਜਣ ਮਿਲਦਾ ਹੈ। ਇਹ ਇੰਜਣ 81.58 PS ਦੀ ਪਾਵਰ ਅਤੇ 111.7 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਨਵਾਂ ਇੰਜਣ ਪਿਛਲੇ ਮਾਡਲ ਨਾਲੋਂ ਜ਼ਿਆਦਾ ਫਾਈਨ ਹੈ। ਨਵੀਂ Dezire ਨੂੰ 5-ਸਪੀਡ ਮੈਨੂਅਲ ਅਤੇ 5-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਗਿਅਰਬਾਕਸ ਵਿਕਲਪਾਂ ਨਾਲ ਕੰਪਨੀ ਫਿਟਡ CNG ਕਿੱਟ ਦੇ ਨਾਲ ਪੇਸ਼ ਕੀਤਾ ਗਿਆ ਹੈ।
ਮਾਈਲੇਜ
ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਮੈਨੂਅਲ ਵੇਰੀਐਂਟ 24.79 ਕਿਲੋਮੀਟਰ, ਆਟੋਮੈਟਿਕ ਵੇਰੀਐਂਟ 25.71 ਕਿਲੋਮੀਟਰ ਅਤੇ CNG ਵੇਰੀਐਂਟ 33.73 ਕਿਲੋਮੀਟਰ ਦੀ ਮਾਈਲੇਜ ਦੇਵੇਗਾ। ਕੰਪਨੀ ਇਸ ਸੇਡਾਨ ਕਾਰ 'ਚ 37 ਲੀਟਰ ਪੈਟਰੋਲ ਅਤੇ 55 ਲੀਟਰ CNG ਟੈਂਕ ਦੇ ਰਹੀ ਹੈ ਜੋ 15 ਇੰਚ ਦੇ ਟਾਇਰਾਂ 'ਤੇ ਚੱਲਦੀ ਹੈ। ਸਾਹਮਣੇ ਵਾਲੇ ਪਹੀਏ 'ਚ ਡਿਸਕ ਬ੍ਰੇਕ ਅਤੇ ਪਿਛਲੇ ਪਾਸੇ ਡਰਮ ਬ੍ਰੇਕ ਦਾ ਵਿਕਲਪ ਹੋਵੇਗਾ।
ਇਹ ਵੀ ਪੜ੍ਹੋ- ਹਫਤੇ 'ਚ ਇਕ ਵਾਰ ਜ਼ਰੂਰ ਬੰਦ ਕਰੋ ਆਪਣਾ ਫੋਨ, ਹੋਣਗੇ ਗਜਬ ਦੇ ਫਾਇਦੇ
ਕੈਬਿਨ ਫੀਚਰਜ਼
ਨਵੀਂ ਮਾਰੂਤੀ ਡਿਜ਼ਾਇਰ ਦਾ ਕੈਬਿਨ ਪਿਛਲੇ ਮਾਡਲ ਦੇ ਮੁਕਾਬਲੇ ਕਾਫੀ ਪ੍ਰੀਮੀਅਮ ਹੈ। ਇਸ 'ਚ ਸਨਰੂਫ, 9-ਇੰਚ ਇੰਫੋਟੇਨਮੈਂਟ ਸਿਸਟਮ, ਰੀਅਰ ਸੈਂਟਰ ਆਰਮਰੇਸਟ, ਆਟੋਮੈਟਿਕ ਏਸੀ, ਰੀਅਰ ਏਸੀ ਵੈਂਟਸ ਵਰਗੇ ਫੀਚਰਜ਼ ਦਿੱਤੇ ਜਾ ਰਹੇ ਹਨ। ਕੈਬਿਨ ਦੇ ਅੰਦਰ ਸਪੇਸ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਦਰਵਾਜ਼ਿਆਂ ਵਿੱਚ ਬੋਤਲ-ਹੋਲਡਰ, ਪਿਛਲੀ ਸੀਟ 'ਤੇ ਸੈਂਟਰ ਆਰਮਰੇਸਟ ਵਾਲੇ ਕੱਪ-ਹੋਲਡਰ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਮੁਫ਼ਤ ਰਿਪੇਅਰ ਹੋਵੇਗਾ iPhone, ਐਪਲ ਨੇ ਲਾਂਚ ਕੀਤਾ ਨਵਾਂ ਪ੍ਰੋਗਰਾਮ, ਜਾਣੋ ਸ਼ਰਤਾਂ
ਸੇਫਟੀ ਹੈ ਦਮਦਾਰ
ਮਾਰੂਤੀ ਸੁਜ਼ੂਕੀ ਦੀ ਇਹ ਪਹਿਲੀ ਕਾਰ ਹੈ ਜਿਸ ਨੂੰ ਕਰੈਸ਼-ਟੈਸਟ 'ਚ 5-ਸਟਾਰ ਰੇਟਿੰਗ ਮਿਲੀ ਹੈ। ਹਾਲ ਹੀ ਵਿੱਚ ਗਲੋਬਲ NCAP ਦੁਆਰਾ ਇਸ ਕਾਰ ਦਾ ਕਰੈਸ਼ ਟੈਸਟ ਕੀਤਾ ਗਿਆ ਸੀ। ਜਿਸ ਵਿੱਚ ਨਵੀਂ Dezire ਨੂੰ 5-ਸਟਾਰ ਰੇਟਿੰਗ ਮਿਲੀ ਹੈ। ਸੁਰੱਖਿਆ ਦੇ ਲਿਹਾਜ਼ ਨਾਲ, ਇਸ ਵਿੱਚ 6 ਏਅਰਬੈਗ, ਹਿੱਲ ਹੋਲਡ ਅਸਿਸਟ, EBD ਦੇ ਨਾਲ ABS, ਬ੍ਰੇਕ ਅਸਿਸਟ, 3-ਪੁਆਇੰਟ ਸੀਟ ਬੈਲਟ ਸਟੈਂਡਰਡ, ਰਿਅਰ ਡਿਫੋਗਰ ਅਤੇ 360-ਡਿਗਰੀ ਕੈਮਰਾ ਵਰਗੇ ਫੀਚਰਸ ਹਨ।
ਇਹ ਵੀ ਪੜ੍ਹੋ- BSNL ਦੇ ਇਸ ਪਲਾਨ ਨੇ ਉਡਾਈ Jio, Airtel ਤੇ VI ਦੀ ਨੀਂਦ, ਰੀਚਾਰਜ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ