Maruti ਦੀ ਇਸ ਗੱਡੀ ਦੇ ਦੀਵਾਨੇ ਹੋਏ ਲੋਕ, ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ

Tuesday, Dec 10, 2024 - 08:52 PM (IST)

Maruti ਦੀ ਇਸ ਗੱਡੀ ਦੇ ਦੀਵਾਨੇ ਹੋਏ ਲੋਕ, ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ

ਆਟੋ ਡੈਸਕ- ਭਾਰਤੀ ਬਾਜ਼ਾਰ 'ਚ ਕਿਫਾਇਤੀ ਕੀਮਤ ਅਤੇ ਬਿਹਤਰੀਨ ਮਾਈਲੇਜ ਕਾਰਨ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦਾ ਇਕ ਵੱਖਰਾ ਕ੍ਰੇਜ਼ ਹੈ। ਹਾਲ ਹੀ 'ਚ ਆਟੋ ਕੰਪਨੀਆਂ ਨੇ ਨਵੰਬਰ 2024 'ਚ ਵਿਕਣ ਵਾਲੀਆਂ ਕਾਰਾਂ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ਵਿਚ ਮਾਰੂਤੀ ਬਲੈਨੋ ਨੇ ਸਾਰਿਆਂ ਨੂੰ ਪਛਾੜਦੇ ਹੋਏ ਸਭ ਤੋਂ ਜ਼ਿਆਦਾ ਵਿਕਰੀ ਦਰਜ ਕੀਤੀ। 

Car Sales Report ਦੇ ਅਨੁਸਾਰ, ਨਵੰਬਰ 2024 'ਚ ਮਾਰੂਤੀ ਬਲੈਨੋ ਦੀਆਂ 16,293 ਇਕਾਈਆਂ ਵਿਕਈਆਂ, ਜੋ ਕਿ ਸਾਰੀਆਂ ਕਾਰਾਂ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਹੁੰਡਈ ਕ੍ਰੇਟਾ ਦੀਆਂ 15,452 ਇਕੀਆਂ ਵਿਕੀਆਂ, ਜਦੋਂਕਿ ਟਾਟਾ ਪੰਚ ਨੂੰ ਵੀ 15,435 ਗਾਹਕਾਂ ਨੇ ਪਸੰਦ ਕੀਤਾ। 

ਇੰਜਣ

ਮਾਰੂਤੀ ਬਲੈਨੋ 'ਚ ਦੋ ਇੰਜਣ ਆਪਸ਼ਨ ਮਿਲਦੇ ਹਨ। ਇਸ ਦਾ 1.2 ਲੀਟਰ ਪੈਟਰੋਲ ਇੰਜਣ 90 PS ਦੀ ਪਾਵਰ ਅਤੇ 113 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਜਦੋਂਕਿ ਇਸ ਦਾ ਸੀ.ਐੱਨ.ਜੀ. ਮਾਡਲ ਸਮਾਨ ਇੰਜਣ ਦੇ ਨਾਲ 77.5 PS ਦੀ ਪਾਵਰ ਅਤੇ 98.5 NM ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਨੂੰ ਵੇਰੀਐਂਟ ਦੇ ਅਨੁਸਾਰ 5-ਸਪੀਡ ਮੈਨੁਅਲ ਅਤੇ 5-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 

ਫੀਚਰਜ਼

ਇਸ ਗੱਡੀ 'ਚ 9-ਇੰਚ ਟਚਸਕਰੀਨ ਇੰਫੋਟੇਨਮੈਂਟ ਸਿਸਟਮ 'ਚ ਐਂਡਰਾਇਡ ਆਟੋ, ਐਪਲ ਕਾਰ ਪਲੇਅ, ਹੈੱਡਅਪ ਡਿਸਪਲੇਅ, ਕਰੂਜ਼ ਕੰਟਰੋਲ, ਆਟੋਮੈਟਿਕ ਕਲਾਈਮੇਟ ਕੰਟਰੋਲ, ਪੁਸ਼ ਬਟਨ ਸਟਾਰਟ/ਸਟਾਪ, ਕੀਅਲੈੱਸ ਐਂਟਰੀ, 6 ਏਅਰਬੈਗ, ਏ.ਬੀ.ਐੱਸ. (ਐਂਟੀ ਲਾਕ ਬ੍ਰੇਕਿੰਗ ਸਿਸਟਮ), ਈ.ਐੱਸ.ਪੀ. (ਇਲੈਕਟ੍ਰੋਨਿਕ ਸਟੇਬਿਲਿਟੀ ਪ੍ਰੋਗਰਾਮ), ਹਿੱਲ-ਹੋਲਡ ਅਸਿਸਟ, ਰੀਅਰ ਪਾਰਕਿੰਗ ਸੈਂਸਰ ਅਤੇ 360 ਡਿਗਰੀ ਕੈਮਰਾ ਵਰਗੇ ਫੀਚਰਜ਼ ਦਿੱਤੇ ਗਏ ਹਨ। 


author

Rakesh

Content Editor

Related News