ਤਿੰਨ ਕੈਮਰੇ ਤੇ 3D ਸੈਂਸਰ ਨਾਲ 2019 'ਚ ਲਾਂਚ ਹੋ ਸਕਦੈ ਨਵਾਂ ਆਈਫੋਨ

05/31/2018 12:33:32 PM

ਜਲੰਧਰ- ਸਾਲ 2018 'ਚ ਭਲੇ ਹੀ ਆਈਫੋਨ ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ, ਪਰ ਸਾਲ 2019 'ਚ ਲਾਂਚ ਹੋਣ ਵਾਲੇ ਗੈਜੇਟਸ ਨੂੰ ਲੈ ਕੇ ਅਜੇ ਤੋਂ ਜਾਣਕਾਰੀਆਂ ਲੀਕ ਹੋਣ ਲੱਗੀਆਂ ਹਨ।  ਜਾਣਕਾਰੀ ਮੁਤਾਬਕ ਆਉਣ ਵਾਲੇ ਸਮੇਂ 'ਚ ਐਪਲ 3D ਸੈਂਸਰ ਨਾਲ ਲੈਸ ਤਿੰਨ ਕੈਮਰੇ ਵਾਲਾ ਸਮਾਰਟਫੋਨ ਲੈ ਕੇ ਆ ਸਕਦੀ ਹੈ। ਇਸ 'ਚ ਆਗਮੇਂਟਡ ਰਿਐਲਿਟੀ ਪ੍ਰੋਸੈਸ ਲਈ ਥਰੀ ਡੀ ਵਿਜ਼ਨ ਦਿੱਤਾ ਜਾ ਸਕਦਾ ਹੈ। ਇਸ ਤਕਨੀਕ ਦੇ ਤਹਿਤ ਤਿੰਨ ਕੈਮਰਿਆਂ 'ਚੋਂ ਦੋ ਕੈਮਰੇ ਆਬਜੈਕਟ ਨੂੰ ਇਕ ਅਲਗ ਐਂਗਲ ਤੋਂ ਦੇਖਣ 'ਚ ਸਮਰੱਥਾਵਾਨ ਹੋਣਗੇ ਤਾਂ ਕਿ ਇਕ ਥ੍ਰੀ ਡੀ ਆਬਜੈਕਟ ਨੂੰ ਟਾਰਗੇਟ ਕੀਤਾ ਜਾ ਸਕੇ। ਕੁਝ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ TOF (ਟਾਈਮ ਆਫ ਫਲਾਈਟ) ਤਕਨੀਕ ਦੇ ਬਜਾਏ ਬਿਹਤਰ ਵਿਚਾਰ ਹੋ ਸਕਦਾ ਹੈ ਜੋ ਕਿ ਘੱਟ ਸਮੇਂ 'ਚ ਆਲੇ ਦੁਆਲੇ ਦੇ ਆਬਜੈਕਟ ਨੂੰ ਤੇਜੀ ਨਾਲ ਕੈਪਚਰ ਕਰਨ 'ਚ ਸਮਰੱਥਾਵਾਨ ਹੈ।PunjabKesari

ਉਥੇ ਹੀ ਇਸ ਫੋਨ ਦੇ ਤੀਸਰੇ ਕੈਮਰੇ 'ਚ ਲੰਬੀ ਫੋਕਲ ਲੈਂਥ ਹੋਵੇਗੀ ਅਤੇ ਇਸ 'ਚ 3x ਆਪਟਿਕਲ ਜ਼ੂਮ ਹੋਵੇਗਾ। ਅਜਿਹੀ ਤਕਨੀਕ ਮੌਜੂਦਾ ਸਮੇਂ 'ਚ ਹੁਵਾਵੇ ਦੇ ਪੀ20 'ਚ ਵੇਖੀ ਗਈ ਹੈ ਜੋ ਕਿ ਆਪਣੇ ਆਪ ਇਕ ਤਿੰਨ ਕੈਮਰੇ ਵਾਲਾ ਫਲੈਗਸ਼ਿਪ ਸਮਾਰਟਫੋਨ ਹੈ। ਜਾਣਕਾਰੀ ਮੁਤਾਬਕ ਕਪਰਟ੍ਰੀਨੋਂ 'ਚ ਫਿਲਹਾਲ ਸੋਨੀ, ਸ਼ਾਰਪ, ਐੈੱਲ. ਜੀ. ਅਤੇ ਡਾਲੀ ਤੋਂ ਕੈਮਰੇ ਉਪਲੱਬਧ ਹੁੰਦੇ ਹਨ। ਹਾਲਾਂਕਿ ਇਸ ਸਪੈਸੀਫਿਕੇਸ਼ਨਸ ਨੂੰ ਲੈ ਕੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗਾ। ਕਿਉਂਕਿ ਅਜੇ ਕਾਫ਼ੀ ਸਾਰੀਆਂ ਚੀਜਾਂ ਤੈਅ ਹੋਣੀਆਂ ਬਾਕੀ ਹਨ।


Related News