ਤਿਓਹਾਰਾਂ ਦੇ ਸੀਜ਼ਨ ''ਚ ਹੁੰਡਈ ਪੇਸ਼ ਕਰੇਗੀ ਇਹ ਖਾਸ ਪ੍ਰੀਮੀਅਮ SUV
Thursday, Sep 29, 2016 - 11:40 AM (IST)

ਜਲੰਧਰ - ਦੱਖਣ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਆਪਣੀ ਪ੍ਰੀਮਿਅਮ ਕਰਾਸਓਵਰ - ਐੱਸ. ਯੂ. ਵੀ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। 24 ਅਕਤੂਬਰ ਨੂੰ ਹੁੰਡਈ "ਟਕਸਨ" ਨੂੰ ਭਾਰਤ ''ਚ ਲਾਂਚ ਕੀਤਾ ਜਾਵੇਗਾ। ਇਹ ਐੱਸ. ਯੂ. ਵੀ ਦਿਵਾਲੀ ਦੇ ਖਾਸ ਮੌਕੇ ''ਤੇ ਵਿਕਰੀ ਲਈ ਉਪਲੱਬਧ ਹੋਵੇਗੀ। ਕੰਪਨੀ ਨੇ ਤਿਓਹਾਰਾਂ ਦੇ ਮੱਦੇਨਜ਼ਰ ਇਸ ਐਸ. ਯੂ. ਵੀ ਨੂੰ ਭਾਰਤ ''ਚ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਹੁੰਡਈ ਟਕਸਨ ਨੂੰ 2016 ਦਿੱਲੀ ਆਟੋ ਐਕਸਪੋ ਦੇ ਦੌਰਾਨ ਪੇਸ਼ ਕੀਤਾ ਗਿਆ ਸੀ।
ਇੰਜਣ ਪਾਵਰ- ਹੁੰਡਈ ਟਕਸਨ ਨਵੇਂ 2.0-ਲਿਟਰ ਡੀਜ਼ਲ ਇੰਜਣ ਦੇ ਨਾਲ ਆਵੇਗੀ ਜੋ 179 ਬੀ.ਐੱਚ. ਪੀ ਦਾ ਪਾਵਰ ਅਤੇ 400Nm ਦਾ ਟਾਰਕ ਦੇਵੇਗਾ। ਇਸ ਇੰਜਣ ਦੇ ਨਾਲ 6-ਸਪੀਡ ਮੈਨੂਅਲ ਗਿਅਰਬਾਕਸ ਲਗਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਐੱਸ. ਯੂ. ਵੀ ਨੂੰ 1.4-ਲਿਟਰ ਟਰਬੋ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਨਾਲ ਵੀ ਉਤਾਰ ਸਕਦੀ ਹੈ।
ਫੀਚਰਸ- ਹੁੰਡਈ ਟਕਨਸ ''ਚ ਕਈ ਅਤਿਆਧੁਨਿਕ ਫੀਚਰਸ ਦਿੱਤੇ ਜਾਣਗੇ ਜਿਸ ''ਚ ਆਟੋਨੋਮਸ ਬ੍ਰੇਕਿੰਗ, ਬਲਾਇੰਡ ਸਪਾਟ ਅਸਿਸਟ, ਪ੍ਰੋਜੈਕਟਰ ਹੈੱਡਲੈਂਪ, ਡੀ. ਆਰ. ਐੱਲ ਜਿਹੇ ਕਈ ਫੀਚਰਸ ਸ਼ਾਮਿਲ ਹਨ।
ਕੀਮਤ- ਹੂੰਡਈ ਟਕਸਨ ਨੂੰ ਸੈਂਟਾ ਫੇ ਅਤੇ ਕਰੇਟਾ ਦੇ ਵਿਚਕਾਰ ਰੱਖਿਆ ਜਾਵੇਗਾ। ਅਨੁਮਾਨ ਦੇ ਮੁਤਾਬਕ ਇਸ ਦੀ ਸ਼ੁਰੂਆਤੀ ਕੀਮਤ 18 ਲੱਖ ਤੋਂ 20 ਲੱਖ ਰੁਪਏ ਦੇ ਕਰੀਬ ਕਰੀਬ ਹੋ ਸਕਦੀ ਹੈ।