ਹੁੰਡਈ ਜਲਦ ਲਾਂਚ ਕਰਨ ਵਾਲੀ ਹੈ ਆਪਣੀ ਸਭ ਤੋਂ ਸਸਤੀ SUV

11/28/2020 12:59:43 AM

ਆਟੋ ਡੈਸਕ—ਭਾਰਤ 'ਚ ਇਨ੍ਹਾਂ ਦਿਨੀਂ ਕੰਪੈਕਟ ਅਤੇ ਸਬ-ਕੰਪੈਕਟ ਐੱਸ.ਯੂ.ਵੀ. ਕਾਰਾਂ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਿਆ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਹੁੰਡਈ ਹੁਣ ਆਪਣੀ ਸਭ ਤੋਂ ਸਸਤੀ ਐੱਸ.ਯੂ.ਵੀ. ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਐੱਸ.ਯੂ.ਵੀ. ਦਾ ਨਾਂ ਬਾਈਯਾਨ ਹੋਵੇਗਾ ਜਿਸ ਨੂੰ ਕਿ ਕਾਫੀ ਘੱਟ ਕੀਮਤ 'ਤੇ ਲਿਆਇਆ ਜਾਵੇਗਾ। ਇਸ ਨੂੰ ਸਭ ਤੋਂ ਪਹਿਲਾਂ ਕੰਪਨੀ ਸਾਲ 2021 ਦੀ ਪਹਿਲੀ ਛਮਾਹੀ 'ਚ ਯੂਰਪੀਅਨ ਬਾਜ਼ਾਰ 'ਚ ਪੇਸ਼ ਕਰੇਗੀ।

ਇਹ ਵੀ ਪੜ੍ਹੋ:-ਯੂਰਪ ਸਮੇਤ ਕਈ ਦੇਸ਼ਾਂ 'ਚ ਠੱਪ ਹੋਇਆ ਮਿਊਜ਼ਿਕ ਸਟ੍ਰੀਮਿੰਗ ਐਪ Spotify

ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰੋਡਕਟਸ ਦੀ ਬਿਹਤਰੀਨ ਰੇਂਜ ਨਾਲ ਹੁੰਡਈ ਯੂਰਪੀਅਨ ਮਾਰਕਿਟ ਦਾ ਇਕ ਮਸ਼ਹੂਰ ਬ੍ਰਾਂਡ ਹੈ ਜੋ ਗਾਹਕਾਂ ਦੀ ਜ਼ਰੂਰਤ ਅਤੇ ਉਨ੍ਹਾਂ ਦੇ ਬਜਟ ਦੇ ਹਿਸਾਬ ਨਾਲ ਹੀ ਕਾਰਾਂ ਤਿਆਰ ਕਰਦੀ ਹੈ। ਹਾਲਾਂਕਿ ਅਜੇ ਤੱਕ ਇਸ ਕਾਰ ਦਾ ਡਿਜ਼ਾਈਨ ਕਿਵੇਂ ਦਾ ਹੋਵੇਗਾ ਅਤੇ ਇਸ ਦੀ ਕੀਮਤ ਕਿੰਨੀ ਰੱਖੀ ਜਾ ਸਕਦੀ ਹੈ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਐੱਸ.ਯੂ.ਵੀ. ਨੂੰ 6 ਤੋਂ 8 ਲੱਖ ਰੁਪਏ ਦੀ ਰੇਂਜ 'ਚ ਲਾਂਚ ਕੀਤਾ ਜਾਵੇਗਾ।


Karan Kumar

Content Editor Karan Kumar