ਲਾਂਚ ਤੋਂ ਪਹਿਲਾਂ ਨਿ‍ਯੂ ਜਨਰੇਸ਼ਨ Swift Dzire ਦੀ ਲੀਕ ਹੋਇਆਂ ਕੁੱਝ ਤਸਵੀਰਾਂ

Tuesday, Apr 04, 2017 - 04:31 PM (IST)

ਲਾਂਚ ਤੋਂ ਪਹਿਲਾਂ ਨਿ‍ਯੂ ਜਨਰੇਸ਼ਨ Swift Dzire ਦੀ ਲੀਕ ਹੋਇਆਂ ਕੁੱਝ ਤਸਵੀਰਾਂ

ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੀ ਨਿ‍ਯੂ ਜਨਰੇਸ਼ਨ ਸ‍ਵਿਫਟ ਡਿਜ਼ਾਇਰ ਨੂੰ ਇਸ ਸਾਲ ਭਾਰਤੀ ਬਾਜ਼ਾਰ ''ਚ ਪੇਸ਼ ਕਰ ਸਕਦੀ ਹੈ ਅਤੇ ਜਲ‍ਦ ਹੀ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਨਵੀਂ ਕਾਰ ''ਚ ਕਈ ਤਰਾਂ ਦੇ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਹਨ। ਲਾਂ‍ਚ ਤੋਂ ਪਹਿਲਾਂ ਕਾਰ ਦੀ ਕੁੱਝ ਫੋਟੋਜ਼ ਸਾਹਮਣੇ ਆਈਆਂ ਹਨ, ਜਿਸ ''ਚ ਕਾਰ ਪੁਰਾਣੀ ਮਾਡਲ ਦੇ ਤੁਲਣਾ ''ਚ ਜ਼ਿ‍ਆਦਾ ਪ੍ਰੀਮੀਅਮ ਨਜ਼ਰ ਆ ਰਹੀ ਹੈ।

 

ਨਵੀਂ ਸ‍ਵਿਫਟ ਡਿਜ਼ਾਇਰ ‍ਯੂ ਜਨਰੇਸ਼ਨ 2017 ਮਾਰੁਤੀ ਸੁਜ਼ੂਕੀ ਸਵਿਫਟ ਹੈਚਬੈਕ ''ਤੇ ਆਧਾਰਿਤ ਹੈ ਮਾਰੂਤੀ ਦੀ ਇਸ ਸਿਡਾਨ ''ਚ 1.2 ਲਿਟਰ ਪੈਟਰੋਲ ਅਤੇ 1.3 ਲਿਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਕਾਰ ''ਚ 5 ਸਪੀਡ ਮੈਨੂਅਲ ਦੇ ਨਾਲ 4 ਸਪੀਡ ਟਾਰਕ ਕੰਵਰਟਰ 1M“ ਗਿਅਰਬਾਕਸ ਦਿੱਤਾ ਗਿਆ ਹੈ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਮਾਰੂਤੀ ਨਿਊ ਜਨਰੇਸ਼ਨ ਸਵਿਫਟ ਡਿਜਾਇਰ ਨਾਲ ਮਾਇਲਡ ਹਾਈ-ਬਰਿਡ ਟੈਕਨਾਲੋਜੀ ਦੇ ਸਕਦੇ ਹਨ। ਇਸ ਕਾਰ ਦੇ ਨਾਲ 1 ਲਿਟਰ ਵਾਲਾ ਬੂਸਟਰ ਜੈਟ ਇੰਜਣ ਵੀ ਦਿੱਤਾ ਜਾ ਸਕਦਾ ਹੈ।

ਨਵੀਂ ਸਵਿਫਟ ਦੇ ਇੰਟੀਰਿਅਰ ਅਤੇ ਐਕਸਟੀਰਿਅਰ ''ਚ ਕੁਝ ਬਦਲਾਵ ਵੀ ਕੀਤੇ ਗਏ ਹਨ। ਕਾਰ ''ਚ ਨਵੇਂ ਸਟਾਇਲ ਦੇ ਹੈੱਡਲੈਂਪ ਨਾਲ ਨਵੀਂ ਗਰਿਲ ਅਤੇ ਫਾਗ ਲੈਂਪਸ ਵੀ ਦਿੱਤੇ ਗਏ ਹਨ। ਨਵੇਂ ਬੰਪਰ ਦੇ ਨਾਲ ਕਾਰ ''ਚ ਐੱਲ. ਈ. ਡੀ ਟੇਲ ਲੈਂਪਸ ਅਤੇ ਐੱਲ. ਈ. ਡੀ ਡੀ. ਆਰ. ਐੱਲ. ਐੱਸ ਦਿੱਤੇ ਗਏ ਹਨ। ਨਵੀਂ ਸ‍ਵਿਫਟ ਡਿਜ਼ਾਇਰ ''ਚ ਸਕਿ‍ਓਰਿਟੀ ਦੇ ਲਿਹਾਜ਼ ਨਾਲ ਏ. ਬੀ. ਐੱਸ, ਈ. ਬੀ. ਡੀ, ਸਟੈਂਡਰਡ ਡਿਊਲ ਏਅਰਬੈਗ ਜਿਹੇ ਫੀਚਰਸ ਦਿੱਤੇ ਜਾਣਗੇ। ਇਸ ਦੇ ਨਾਲ ਹੀ ਇਸ ''ਚ ਮਾਰੂਤੀ ਆਪਣਾ ਸ‍ਪੈਸ਼ਲ ਫੀਚਰ ਐੱਸ. ਐੱਚ. ਵੀ. ਐੱਸ (ਸਮਾਰਟ ਹਾਇ-ਬਰਿਡ ਵ੍ਹੀਕੱਲ ਬਾਏ ਸੁਜ਼ੂਕੀ) ਵੀ ਦੇਵੇਗੀ। ਮਾਰੂਤੀ ਦੀ ਇਸ ਨਵੀਂ ਕਾਰ ਦੀ ਕੀਮਤ 5 ਲੱਖ ਤੋਂ 8.5 ਲੱਖ ਰੁਪਏ ਦੇ ''ਚ ਹੋ ਸਕਦੀ ਹੈ।


Related News