5500mAh ਦੀ ਬੈਟਰੀ ਨਾਲ ਲਾਂਚ ਹੋਇਆ ਨਵਾਂ ‘ਖੁਸ਼ਬੂਦਾਰ’ ਫੋਨ! ਕੀਮਤ ਸਿਰਫ ...

Friday, Apr 18, 2025 - 02:12 PM (IST)

5500mAh ਦੀ ਬੈਟਰੀ ਨਾਲ ਲਾਂਚ ਹੋਇਆ ਨਵਾਂ ‘ਖੁਸ਼ਬੂਦਾਰ’ ਫੋਨ! ਕੀਮਤ ਸਿਰਫ ...

ਗੈਜੇਟ ਡੈਸਕ - ਭਾਰਤ ’ਚ ਇਨਫਿਨਿਕਸ ਦੇ ਸਮਾਰਟਫੋਨ ਇਨਿਫਨਿਕਸ ਨੋਟ 50s 5G+ ਕਦਮ ਰੱਖ ਲਿਆ ਹੈ। ਹਾਲਾਂਕਿ ਇਸ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਭਾਰਤ ’ਚ ਲਾਂਚ ਕੀਤਾ ਗਿਆ ਸਭ ਤੋਂ ਪਤਲਾ ਕਰਵਡ ਸਮਾਰਟਫੋਨ ਹੈ, ਜਿਸਦੀ ਡਿਸਪਲੇਅ ਦਾ ਰਿਫਰੈਸ਼ ਰੇਟ 144 Hz ਹੈ। ਨਵੇਂ ਇਨਫਿਨਿਕਸ ਫੋਨ ’ਚ 6.78 ਇੰਚ ਦੀ ਫੁੱਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੈ ਜਿਸ ’ਚ 8 ਜੀਬੀ ਰੈਮ ਦਿੱਤੀ ਗਈ ਹੈ। ਇਹ ਫੋਨ ਮੀਡੀਆਟੈੱਕ ਦੇ ਡਾਇਮੈਂਸਿਟੀ 7300 ਅਲਟੀਮੇਟ ਚਿੱਪਸੈੱਟ ਨਾਲ ਲੈਸ ਹੈ। 

ਪੜ੍ਹੋ ਇਹ ਅਹਿਮ ਖਬਰ - Instagram’ਤੇ Reels ਬਣਾਉਣਾ ਹੁਣ ਹੋਰ ਹੋਇਆ ਸੌਖਾ ! ਆ ਗਿਆ ਇਹ ਸ਼ਾਨਦਾਰ ਫੀਚਰ

ਜੇਕਰ ਗੱਲ ਕੀਤੀ ਜਾਵੇ ਇਸ ਸਮਾਰਟਫੋਨ ਦੀ ਬੈਟਰੀ ਦੀ ਤਾਂ ਇਸ ’ਚ ਇਹ 5500 mAh ਬੈਟਰੀ ਦਿੱਤੀ ਗਈ ਹੈ ਜੋ 45 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਨਵਾਂ ਫ਼ੋਨ ਲੇਟੈਸਟ ਐਂਡਰਾਇਡ 15 'ਤੇ ਚੱਲਦਾ ਹੈ। ਫ਼ੋਨ ਦੇ ਪਿਛਲੇ ਹਿੱਸੇ ਤੋਂ ਪਰਫਿਊਮ ਵਰਗੀ ਮਹਿਕ ਆਉਂਦੀ ਹੈ। ਇਹ ਫੋਨ ’ਚ ਮੌਜੂਦ "ਫੋਨ ਐਨਰਜੀਜ਼ਿੰਗ ਸੇਂਟ-ਟੈਕ" ਦੇ ਕਾਰਨ ਸੰਭਵ ਹੋਇਆ ਹੈ। ਹਾਲਾਂਕਿ, ਇਹ ਵਿਸ਼ੇਸ਼ਤਾ ਸਿਰਫ ਫੋਨ ਦੇ ਮਰੀਨ ਡ੍ਰਿਫਟ ਬਲੂ ਵੇਰੀਐਂਟ ’ਚ ਉਪਲਬਧ ਹੈ।

ਦੱਸ ਦਈਏ ਕਿ ਇਸ ਫੋਨ ਦੀ ਕੀਮਤ 15,999 ਰੁਪਏ ਹੈ ਜੋ 8GB + 256GB ਮਾਡਲ 17,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਹ ਫੋਨ ਮਰੀਨ ਡਰਿਫਟ ਬਲੂ, ਟਾਈਟੇਨੀਅਮ ਗ੍ਰੇਅ ਅਤੇ ਰੂਬੀ ਰੈੱਡ ਰੰਗਾਂ ’ਚ ਲਾਂਚ ਕੀਤਾ ਗਿਆ ਹੈ। ਇਹ ਫੋਨ 24 ਅਪ੍ਰੈਲ ਨੂੰ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਵਿਕਰੀ ਲਈ ਉਪਲਬਧ ਹੋਵੇਗਾ। ICICI ਬੈਂਕ ਕਾਰਡ 'ਤੇ 1,000 ਰੁਪਏ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ - ਲਾਂਚ ਹੋਇਆ Vivo ਦਾ ਇਹ ਸ਼ਾਨਦਾਰ Phone! ਕੀਮਤ ਸਿਰਫ...

ਕੀ ਹਨ ਫੀਚਰਜ਼ ਤੇ ਸਪੈਸੀਫਿਕੇਸ਼ਨਜ਼?
ਇਸ ਫੋਨ ’ਚ 6.78-ਇੰਚ FHD+ ਕਰਵਡ AMOLED ਡਿਸਪਲੇਅ ਹੈ। ਡਿਸਪਲੇਅ ਦਾ ਰਿਫਰੈਸ਼ ਰੇਟ 144 Hz ਅਤੇ ਰੈਜ਼ੋਲਿਊਸ਼ਨ 2436×1080 ਪਿਕਸਲ ਹੈ। ਇਸ ਦੀ ਵੱਧ ਤੋਂ ਵੱਧ ਚਮਕ 1300 ਨਿਟਸ ਹੈ ਅਤੇ ਗੋਰਿਲਾ ਗਲਾਸ 5 ਸੁਰੱਖਿਆ ਉਪਲਬਧ ਹੈ। ਨਵਾਂ ਇਨਫਿਨਿਕਸ ਫੋਨ ਮੀਡੀਆਟੈੱਕ ਦੇ ਡਾਇਮੈਂਸਿਟੀ 7300 ਅਲਟੀਮੇਟ ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਇਹ 4nm ਪ੍ਰਕਿਰਿਆ 'ਤੇ ਬਣਿਆ ਇਕ ਚਿੱਪਸੈੱਟ ਹੈ ਅਤੇ ਕੰਪਨੀ ਦਾਅਵਾ ਕਰ ਰਹੀ ਹੈ ਕਿ ਇਹ ਫੋਨ ਗੇਮਿੰਗ ਦੇ ਮਾਮਲੇ ’ਚ ਬਹੁਤ ਵਧੀਆ ਹੋਣ ਵਾਲਾ ਹੈ। Inifnix Note 50s 5G+ ’ਚ 8 GB ਤੱਕ RAM ਅਤੇ 256 GB ਸਟੋਰੇਜ ਉਪਲਬਧ ਹੈ।

ਪੜ੍ਹੋ ਇਹ ਅਹਿਮ ਖਬਰ - Facebook ਤੇ Instagram ਨੂੰ ਟੱਕਰ ਦੇਣ ਆ ਰਹੀ ਨਵੀਂ ਐੱਪ! AI ਨੇ ਫਿਕਰਾਂ 'ਚ ਪਾਈ META

ਕੈਮਰਾ 
ਇਹ ਫੋਨ ਡਿਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ। ਇਹ ਲੇਟੈਸਟ ਐਂਡਰਾਇਡ 15 'ਤੇ ਚੱਲਦਾ ਹੈ, ਜਿਸ ’ਚ XOS 15 ਵੀ ਸ਼ਾਮਲ ਹੈ। ਕੰਪਨੀ ਨੇ ਕੈਮਰਿਆਂ ਰਾਹੀਂ ਵੀ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਫੋਨ ’ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਇਹ ਸੋਨੀ IMX682 ਸੈਂਸਰ ਹੈ। ਇਸ ਦੇ ਨਾਲ ਹੀ, 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਅਤੇ LED ਫਲੈਸ਼ ਦਿੱਤਾ ਗਿਆ ਹੈ। ਫਰੰਟ ਕੈਮਰਾ 13 ਮੈਗਾਪਿਕਸਲ ਦਾ ਹੈ।

ਇਹ ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਫੀਚਰ ਨੂੰ ਸਪੋਰਟ ਕਰਦਾ ਹੈ ਅਤੇ ਇਸ ’ਚ ਇੱਕ IR ਸੈਂਸਰ ਲਗਾਇਆ ਗਿਆ ਹੈ। ਕੰਪਨੀ ਦਾਅਵਾ ਕਰ ਰਹੀ ਹੈ ਕਿ ਉਸ ਦੇ ਸਟੀਰੀਓ ਸਪੀਕਰਾਂ ’ਚ JBL ਸਾਊਂਡ ਦਿੱਤਾ ਗਿਆ ਹੈ। ਫੋਨ ’ਚ 5500 mAh ਦੀ ਬੈਟਰੀ ਹੈ, ਜੋ 45 ਵਾਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫੋਨ ਨੂੰ IP54 ਰੇਟਿੰਗ ਮਿਲੀ ਹੈ, ਜੋ ਇਸਨੂੰ ਧੂੜ ਅਤੇ ਪਾਣੀ ਦੇ ਛਿੱਟਿਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਕੁਝ ਹੱਦ ਤੱਕ ਸੁਰੱਖਿਅਤ ਰੱਖਣ ਦੀ ਆਗਿਆ ਦਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Sunaina

Content Editor

Related News