ਇੰਤਜ਼ਾਰ ਖ਼ਤਮ! ਸ਼ੁਰੂ ਹੋਈ ਨਵੀਂ BMW G 310 RR ਦੀ ਡਿਲਿਵਰੀ
Tuesday, Sep 06, 2022 - 05:25 PM (IST)
ਆਟੋ ਡੈਸਕ– ਬੀ.ਐੱਮ.ਡਬਲਯੂ ਮੋਟਰਾਡ ਇੰਡੀਆ ਨੇ ਆਪਣੀ ਬਾਈਕ BMW G 310 RR ਨੂੰ 15 ਜੁਲਾਈ 2022 ਨੂੰ ਭਾਰਤ ’ਚ ਲਾਂਚ ਕੀਤਾ ਸੀ। ਕੰਪਨੀ ਨੇ ਇਸ ਬਾਈਕ ਨੂੰ 2.85 ਲੱਖ ਰੁਪਏ ਦੀ ਕੀਮਤ ’ਚ ਉਤਾਰਿਆ ਸੀ। ਹੁਣ ਇਸ ਬਾਈਕ ਦੀ ਡਿਲਿਵਰੀ ਸ਼ੁਰੂ ਹੋ ਗਈ ਹੈ। ਇਹ ਬਾਈਕ ਸਿੰਗਲ ਵੇਰੀਐਂਟ ਅਤੇ ਦੋ ਕਲਰ ਆਪਸ਼ਨ ’ਚ ਉਪਲੱਬਧ ਹੈ। ਭਾਰਤ ’ਚ ਇਸਦਾ ਮੁਕਾਬਲਾ KTM RC 390, Kawasaki Ninja 300 ਅਤੇ Kawasaki Ninja 300 ਨਾਲ ਹੋਵੇਗਾ।
ਇੰਜਣ
BMW G 310 RR ’ਚ 313cc, ਸਿੰਗਲ-ਸਿਲੰਡਰ, ਲਿਕੁਇਡ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 33.5bhp ਦੀ ਪਾਵਰ ਅਤੇ 28Nm ਦਾ ਟਾਰਕ ਜਨਰੇਟ ਕਰਦਾ ਹੈ। ਨਾਲ ਹੀ ਇਸ ਵਿਚ ਟ੍ਰੈਕ, ਸਪੋਰਟਸ, ਰੇਨ ਅਤੇ ਅਰਬਨ ਵਰਗੇ ਚਾਰ ਮੋਡਸ ਵੀ ਮਿਲਦੇ ਹਨ।
ਫੀਚਰਜ਼
ਇਸ ਬਾਈਕ ਨੂੰ ਸਪਲਿਟ-ਸਟਾਈਲ ਡਿਜ਼ਾਈਨ ਦਿੱਤਾ ਗਿਆ ਹੈ, ਜੋ ਡਿਊਲ ਪ੍ਰਾਜੈਕਟਰ ਐੱਲ.ਈ.ਡੀ. ਹੈੱਡਲਾਈਟ ਅਤੇ ਸਪਲਿਟ-ਟਾਈਪ ਸੀਟਾਂ ਦੇ ਨਾਲ ਹੋਰ ਵੀ ਸਾਨਦਾਰ ਲਗਦੀ ਹੈ। ਇਸਤੋਂ ਇਲਾਵਾ ਇਸ ਵਿਚ 5.0 ਇੰਚ ਦਾ ਸਮਾਰਟ ਕਲਰਡ ਟੀ.ਐੱਫ.ਟੀ. ਇੰਸਟਰੂਮੈਂਟ ਕਲੱਸਟਰ, ਐੱਲ.ਈ.ਡੀ. ਪ੍ਰਾਜੈਕਟਰ ਹੈੱਡਲੈਂਪ, ਡਿਊਲ ਚੈਨਲ ਏ.ਬੀ.ਐੱਸ. ਵਰਗੇ ਫੀਚਰਜ਼ ਦਿੱਤੇ ਗਏ ਹਨ।