2017 Maruti Suzuki ਨੇ ਆਪਣੀ ਨਿਊ ਜਨਰੇਸ਼ਨ Dzire ਤੋਂ ਚੁੱਕਿਆ ਪਰਦਾ, ਪ੍ਰੀ ਬੁਕਿੰਗ ਸ਼ੁਰੂ
Wednesday, Apr 26, 2017 - 02:10 PM (IST)

ਜਲੰਧਰ- ਭਾਰਤ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਮਾਰੂਤੀ ਨੇ ਤੀਸਰੀ ਜਨਰੇਸ਼ਨ ਦੀ ਡਿਜ਼ਾਇਰ ਤੋਂ ਪਰਦਾ ਚੁੱਕ ਦਿੱਤਾ ਹੈ। ਨਿਊ ਜਨਰੇਸ਼ਨ ਡਿਜ਼ਾਇਰ ਸਭ ਕੰਪੈਕਟ ਸੇਡਾਨ ਕਾਰ ਭਾਰਤ ''ਚ 16 ਮਈ 2017 ਨੂੰ ਲਾਂਚ ਕਰੇਗੀ। ਕੰਪਨੀ ਨੇ ਹਾਲ ਹੀ ''ਚ 2017 ਮਾਰੂਤੀ ਸੁਜ਼ੂਕੀ ਡਿਜ਼ਾਇਰ ਦਾ ਸਕੇਚ ਜਾਰੀ ਕੀਤਾ ਸੀ ਅਤੇ ਹੁਣ ਲਾਂਚਿੰਗ ਤੋਂ ਪਹਿਲਾਂ ਅੱਜ ਇਸ ਨੂੰ ਭਾਰਤ ''ਚ ਸ਼ੋ-ਕੇਸ ਕੀਤਾ ਗਿਆ। ਇਹ ਕਾਰ ਚਾਰ ਵੇਰਿਅੰਟ L, V, Z, Z ਪਲਸ ''ਚ ਆਵੇਗੀ। ਕੰਪਨੀ ਨੇ ਨਵੀਂ ਡਿਜ਼ਾਇਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਦੀ ਜੇਕਰ ਤੁਸੀ ਇਸ ਕਾਰ ਨੂੰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਸਿਰਫ 5 ਹਜ਼ਾਰ ਰੁਪਏ ''ਚ ਇਸ ਕਾਰ ਨੂੰ ਬੁੱਕ ਕਰ ਸਕਦੇ ਹੋ। ਮਾਰੂਤੀ ਦੇ ਕੁੱਝ ਡੀਲਰਸ਼ਿਪਸ ''ਤੇ ਕਾਰ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਇਕ ਹੋਰ ਖਾਸ ਗੱਲ ਕੰਪਨੀ ਨੇ ਇਸ ਕਾਰ ਤੋਂ ਸਵਿਫਟ ਨਾਮ ਹੱਟਾ ਲਿਆ ਹੈ ਹੁਣ ਇਹ ਕਾਰ ਇਕ ਨਵੇਂ ਪ੍ਰੋਡਕਟ 4੍ਰire ਦੀ ਤਰ੍ਹਾਂ ਹੀ ਮਾਰਕੀਟ ''ਚ ਆਵੇਗੀ। ਇਹ ਕਾਰ ਮਾਰੂਤੀ ਸੁਜ਼ੂਕੀ ਦੇ ਨਾਮੀ ਡੀਲਰਸ਼ਿਪ ''ਤੇ ਮਿਲੇਗੀ।
ਇੰਜਨ ਪਾਵਰ ''ਚ ਤਾਂ ਮਾਰੂਤੀ ਨੇ ਨਿਊ ਮਾਰੂਤੀ ਡਿਜ਼ਾਇਰ 2017 ''ਚ 1.2 ਲਿਟਰ ਪਟਰੋਲ ਅਤੇ 1.3 ਲਿਟਰ ਡੀਜਲ ਇੰਜਣ ਦਿੱਤਾ ਗਿਆ ਹੈ। ਪੈਟਰੋਲ ਇੰਜਣ ਦੀ ਅਧਿਕਤਮ ਪਾਵਰ 83.14bhp ਪ੍ਰਤੀ 6000rpm ਅਤੇ ਅਧਿਕਤਮ ਟਾਰਕ 115Nm 4000rpm ਹੋਵੇਗੀ। ਕਾਰ ''ਚ 5 ਸਪੀਡ ਮੈਨੂਅਲ ਦੇ ਨਾਲ 4 ਸਪੀਡ ਟਾਰਕ ਕੰਵਰਟਰ 1M“ ਗਿਅਰਬਾਕਸ ਦਿੱਤਾ ਗਿਆ ਹੈ। ਇਹ ਚਾਰ ਵੇਰਿਅੰਟ ਐੱਲ , ਵੀ, ਜ਼ੈੱਡ ਅਤੇ ਜ਼ੈੱਡ ਪਲਸ ''ਚ ਆਵੇਗੀ, ਇਸ ਦਾ ਮੁਕਾਬਲਾ ਟਾਟਾ ਟਿਗਾਰ, ਫੋਰਡ ਫੀਗੋ ਐਸਪਾਇਰ, ਹੌਂਡਾ ਅਮੇਜ਼, ਫਾਕਸਵੇਗਨ ਐਮੀਓ ਅਤੇ ਹੁੰਡਈ ਐਕਸੇਂਟ ਨਾਲ ਹੋਵੇਗਾ।
ਪਹਿਲਾਂ ਦੀ ਤਰ੍ਹਾਂ ਇਸ ਦੀ ਲੰਬਾਈ 4 ਮੀਟਰ ਦੇ ਦਾਇਰੇ ''ਚ ਰਹੇਗੀ। ਹਾਲਾਂਕਿ ਇਸ ਦੇ ਵ੍ਹੀਲਬੇਸ ਨੂੰ 20 ਐਮ. ਐੱਮ ਤੱਕ ਵਧਾਇਆ ਗਿਆ ਹੈ ਇਸ ''ਚ ਸੁਰੱਖਿਆ ਲਈ ਡਿਊਲ ਫ੍ਰੰਟ ਏਅਰਬੈਗ ਅਤੇ ਏ. ਬੀ. ਐੱਸ ਸਾਰੇ ਵੇਰਿਅੰਟ ''ਚ ਸਟੈਂਡਰਡ ਮਿਲੇਗਾ। ਡਿਜ਼ਾਇਰ ਦਾ ਫ੍ਰੰਟ ਲੁੱਕ ਬਿਲਕੁੱਲ ਨਿਊ ਜਨਰੇਸ਼ਨ ਸਵਿਫਟ ਹੈਚਬੈਕ ਦੀ ਤਰ੍ਹਾਂ ਹੀ ਹੈ। 4੍ਰire ''ਚ ਹੁਣ ਡੀ. ਆਰ. ਐੱਲ ਨੂੰ ਐੱਲ. ਈ. ਡੀ ਨਾਲ ਜੋੜਿਆ ਗਿਆ ਹੈ ਅਤੇ ਇਸ ਤੋਂ ਕਾਰ ਨੂੰ ਇਕ ਕੰਪਲੀਟ ਲੁੱਕ ਮਿਲ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨਵੀਂ ਡਿਜ਼ਾਇਰ ''ਚ ਵੀ ਕੈਬਨ ਉਹੀ ਹੈ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਹਾਲਾਂਕਿ ਨਵੀਂ 4੍ਰire ''ਚ ਜ਼ਿਆਦਾ ਅਪਮਾਰਕੇਟ ਕੈਬਿਨ ਅਟੈਚ ਕੀਤਾ ਗਿਆ ਹੈ। ਅੰਦਰ ਤੋਂ ਡਿਊਲ ਟੋਨ ਫਿਨਿਸ਼ਡ ਡੈਸ਼ਬੋਰਡ, ਫਾਕਸ—ਵੁੱਡ ਦੇ ਕੁੱਝ ਕੰਮ ਤੋਂ ਇਲਾਵਾ ਸੀਟਸ ਲਈ ਪ੍ਰੀਮੀਅਮ ਫੈਬਰਿਕਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟੇਅਰਿੰਗ ਵ੍ਹੀਲ ''ਚ ਬਾਟਮ ਨੂੰ ਥੋੜ੍ਹਾ ਫਲੈਟ ਕੀਤਾ ਗਿਆ ਹੈ ਇਸ ਤੋਂ ਇਲਾਵਾ ਕਾਰ ਦੇ ਅੰਦਰ ਟੱਚਸਕਰੀਨ ਇੰਫੋਟੇਨਮੇਂਟ ਸਿਸਟਮ ਜਿਸ ''ਚ ਐਂਡ੍ਰਾਇਡ ਕਾਰ ਪਲੇ ਅਤੇ ਐਂਡ੍ਰਾਇਡ ਆਟੋ ਹੈ। ਇਸ ਨਵੇਂ ਟੈਕਨੋ ਫੀਚਰ ਦੇ ਲਿਹਾਜ਼ ਨਾਲ ਨਵੀਂ ਡਿਜ਼ਾਇਰ ਦੇ ਬਾਰੇ ''ਚ ਕਿਹਾ ਜਾ ਰਿਹਾ ਹੈ ਕਿ ਇਹ ਰੈਗੂਲਰ ਮਾਡਲ ਤੋਂ ਜ਼ਿਆਦਾ ਮਹਿੰਗੀ ਹੋਵੇਗੀ।