ਦੁਨੀਆ ਭਰ ''ਚ ਫੈਲਿਆ ਨਵਾਂ ''ਮਾਲਵੇਅਰ'', ਚੋਰੀ ਹੋ ਰਹੀ ਹੈ ਲੋਕਾਂ ਦੀ ਨਿੱਜੀ ਜਾਣਕਾਰੀ

Friday, Feb 07, 2020 - 08:27 PM (IST)

ਗੈਜੇਟ ਡੈਸਕ—ਇਕ ਨਵੇਂ ਤਰ੍ਹਾਂ ਦਾ ਟ੍ਰੋਜਨ ਮਾਲਵੇਅਰ ਦੁਨੀਆਭਰ 'ਚ ਆਨਲਾਈਨ ਬੈਂਕਿੰਗ ਯੂਜ਼ਰਸ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇਹ ਮਾਲਵੇਅਰ ਯੂਜ਼ਰਸ ਦੇ ਪਰਸਨਲ ਅਤੇ ਫਾਈਨੈਂਸ ਡਾਟਾ ਨਾਲ ਹੀ ਕ੍ਰੈਡਿਟ ਕਾਰਡ ਦੀ ਜਾਣਕਾਰੀ ਚੋਰੀ ਕਰ ਰਿਹਾ ਹੈ। ਸਾਈਬਰ ਸਕਿਓਰਟੀ ਰਿਸਰਚਰਸ ਨੇ ਦੱਸਿਆ ਕਿ ਇਸ ਬੈਂਕਿੰਗ ਟ੍ਰੋਜਨ (ਕੰਪਿਊਟਰ ਵਾਇਰਸ) ਦਾ ਨਾਂ Metamorfo ਹੈ। ਇਹ ਹੁਣ ਤਕ ਦੁਨੀਆ ਭਰ ਦੇ 20 ਹਜ਼ਾਰ ਤੋਂ ਜ਼ਿਆਦਾ ਆਨਲਾਈਨ ਬੈਂਕਾਂ ਦੇ ਯੂਜ਼ਰਸ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ। ਹੌਲੀ-ਹੌਲੀ ਇਹ ਮਾਲਵੇਅਰ ਆਪਣਾ ਦਾਇਰਾ ਵਧਾਉਂਦਾ ਜਾ ਰਿਹਾ ਹੈ। ਪਿਛਲੇ ਮਹੀਨੇ ਹੀ ਬ੍ਰਾਜ਼ੀਲ 'ਚ ਇਸ ਨੂੰ ਬੈਂਕ 'ਚ ਜਾਲਸਾਜੀ ਦੇ ਚੱਲਦੇ ਬੈਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਲਵੇਅਰ ਨੇ ਦੂਜੇ ਦੇਸ਼ਾਂ ਵੱਲੋਂ ਰੁਖ ਕਰ ਲਿਆ।

ਇੰਝ ਬਣਾਉਂਦਾ ਯੂਜ਼ਰਸ ਨੂੰ ਸ਼ਿਕਾਰ
ਹੈਕਿੰਗ ਦੇ ਕਈ ਹੋਰ ਤਰੀਕਿਆਂ ਦੀ ਤਰ੍ਹਾਂ Metamorfo ਵੀ ਫਰਜ਼ੀ ਈਮੇਲ ਰਾਹੀਂ ਯੂਜ਼ਰਸ ਤਕ ਪਹੁੰਚਦਾ ਹੈ ਜਿਸ 'ਚ ਦਿੱਤੀ ਗਈ .ZIP ਫਾਈਲ ਨੂੰ ਲੋਕ ਜ਼ਰੂਰੀ ਦਸਤਾਵੇਜ ਸਮਝ ਕੇ ਡਾਊਨਲੋਡ ਕਰ ਲੈਂਦੇ ਹਨ। ਫਾਈਲ ਡਾਊਨਲੋਡ ਅਤੇ ਰਨ ਹੋ ਜਾਣ ਤੋਂ ਬਾਅਦ ਮਾਲਵੇਅਰ ਨੂੰ ਕੰਪਿਊਟਰ ਦਾ ਐਕਸੈੱਸ ਮਿਲ ਜਾਂਦਾ ਹੈ। ਇੰਸਟਾਲੇਸ਼ਨ ਪੂਰੀ ਹੋਣ ਜਾਣ ਤੋਂ ਬਾਅਦ ਇਹ ਮਾਲਵੇਅਰ ਐਂਟੀਵਾਇਰਸ ਤੋਂ ਬਚਣ ਲਈ ਇਕ ਪ੍ਰੋਗਰਾਮ ਰਨ ਕਰਦਾ ਹੈ।

ਕੰਪਿਊਟਰ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲੈਣ ਤੋਂ ਬਾਅਦ ਇਹ ਇੰਟਰਨੈੱਟ ਬ੍ਰਾਊਜਰ ਅਤੇ ਪਾਸਵਰਡ ਆਟੋ-ਫੀਡ ਹੋਣ ਜਾਣ ਵਾਲੇ ਵਿਕਲਪ ਨੂੰ ਬੰਦ ਕਰ ਦਿੰਦਾ ਹੈ। ਅਜਿਹੇ 'ਚ ਯੂਜ਼ਰਸ ਨੂੰ ਇਹ ਜਾਣਕਾਰੀ ਟਾਈਪ ਕਰਨੀ ਪੈਂਦੀ ਹੈ। ਯੂਜ਼ਰ ਨਾਂ ਅਤੇ ਪਾਸਵਰਡ ਟਾਈਪ ਕਰਨ 'ਤੇ ਮਾਲਵੇਅਰ ਇਸ ਡਾਟਾ ਨੂੰ ਚੋਰੀ ਕਰਕੇ ਜਾਲਸਾਜਾਂ ਤਕ ਪਹੁੰਚ ਦਿੰਦਾ ਹੈ।

ਇਸ ਤੋਂ ਬਚਣ ਦਾ ਤਰੀਕਾ
ਇਸ ਤਰਾਂ ਦੇ ਮਾਲਵੇਅਰ ਤੋਂ ਬਚਣ ਲਈ ਯੂਜ਼ਰਸ ਨੂੰ ਅਣਜਾਣ ਈਮੇਲ ਅਤੇ ਅਟੈਚਮੈਂਟਸ ਤੋਂ ਸਾਵਧਾਨ ਰਹਿਣਾ ਹੋਵੇਗਾ। ਕਿਲੇ ਵੀ ਸ਼ੱਕੀ ਈਮੇਲ ਨੂੰ ਨਾ ਓਪਨ ਕਰੋ ਅਤੇ ਨਾ ਹੀ ਇਸ 'ਚ ਦਿੱਤੀ ਗਈ ਫਾਈਲ ਨੂੰ ਡਾਊਨਲੋਡ ਕਰੋ। ਐਂਟੀਵਾਇਰਸ ਦਾ ਇਸਤੇਮਾਲ ਜ਼ਰੂਰ ਕਰੋ।


Karan Kumar

Content Editor

Related News