Netflix ਜਲਦੀ ਲਿਆਏਗਾ ਸਸਤਾ Mobile+ ਪਲਾਨ, ਇੰਨੀ ਹੋਵੇਗੀ ਕੀਮਤ

07/22/2020 6:14:56 PM

ਗੈਜੇਟ ਡੈਸਕ– ਭਾਰਤ ’ਚ ਪ੍ਰਮੁੱਖ ਆਨ ਡਿਮਾਂਡ ਵੀਡੀਓ ਸਟਰੀਮਿੰਗ ਪਲੇਟਫਾਰਮ ਨੈਟਫਲਿਕਸ ਭਾਰਤੀ ਗਾਹਕਾਂ ਲਈ ਜਲਦੀ ਹੀ Mobile+ ਪਲਾਨ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਨੈਟਫਲਿਕਸ ਦਾ Mobile+ ਪਲਾਨ ਮੋਬਾਇਲ, ਟੈਬਲੇਟ ਅਤੇ ਪੀਸੀ ਯੂਜ਼ਰਸ ਲਈ ਹੋਵੇਗਾ, ਜਿਸ ਵਿਚ ਸਟਰੀਮਿੰਗ ਦੀ ਸੁਵਿਧਾ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਇਸ ਪਲਾਨ ਦੀ ਕੀਮਤ 349 ਰੁਪਏ ਹੋਵੇਗੀ। 

ਰਿਪੋਰਟ ਮੁਤਾਬਕ, ਨੈਟਫਲਿਕਸ ਦੇ ਮੋਬਾਇਲ ਪਲੱਸ ਪਲਾਨ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ। ਟੈਸਟਿੰਗ ਪੂਰੀ ਹੋਣ ਤੋਂ ਬਾੱਦ ਇਸ ਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਜਾਵੇਗਾ। ਉਂਝ ਤਾਂ ਮੋਬਾਇਲ ਪਲੱਸ ਪਲਾਨ ਸਾਰੇ ਪਲੇਟਫਾਰਮਾਂ ਲਈ ਹੈ ਪਰ ਇਕ ਵਾਰ ’ਚ ਤੁਸੀਂ ਇਕ ਹੀ ਡਿਵਾਈਸ ’ਤੇ ਇਸਤੇਮਾਲ ਕਰ ਸਕੋਗੇ। ਦੱਸ ਦੇਈਏ ਕਿ ਨੈਟਫਲਿਕਸ ਨੇ ਭਾਰਤ ’ਚ ਪਿਛਲੇ ਸਾਲ ਮੋਬਾਇਲ ਪਲਾਨ ਪੇਸ਼ ਕੀਤਾ ਸੀ ਜਿਸ ਦੀ ਕੀਮਤ 199 ਰੁਪਏ ਸੀ ਅਤੇ ਇਹ ਪਲਾਨ ਸਿਰਫ ਐੱਸ.ਡੀ. ਸਟਰੀਮਿੰਗ ਲਈ ਸੀ ਪਰ ਹੁਣ ਕੰਪਨੀ ਦੀ ਤਿਆਰੀ ਐੱਚ.ਡੀ. ਲਈ ਵੀ ਹੈ। ਨੈਟਫਲਿਕਸ ਲਈ ਇਸ Mobile+ ਪਲਾਨ ਬਾਰੇ ਸਭ ਤੋਂ ਪਹਿਲਾਂ ਐਂਡਰਾਇਡ ਪਿਓਰ ਨੇ ਜਾਣਕਾਰੀ ਦਿੱਤੀ ਹੈ। 

PunjabKesari

ਦੱਸ ਦੇਈਏ ਕਿ ਫਿਲਹਾਲ ਨੈਟਫਲਿਕਸ ਦਾ ਬੇਸਿਕ ਪਲਾਨ 499 ਰੁਪਏ ਦਾ ਹੈ ਜਿਸ ਦੀ ਮਿਆਦ ਇਕ ਮਹੀਨੇ ਦੀ ਹੈ। ਇਸ ਪਲਾਨ ’ਚ ਐੱਚ.ਡੀ. ਕੰਟੈਂਟ ਨਹੀਂ ਮਿਲਦਾ। ਹੁਣ ਦੋਵਾਂ ਪਲਾਨਸ ’ਚ ਫਰਕ ਦੀ ਗੱਲ ਕਰੀਏ ਤਾਂ ਇਸ ਪਲਾਨ ’ਚ ਟੀਵੀ ਸਟਰੀਮਿੰਗ ਦੀ ਸੁਵਿਧਾ ਮਿਲਦੀ ਹੈ ਪਰ ਆਉਣ ਵਾਲੇ ਨਵੇਂ ਪਲਾਨ ’ਚ ਟੀਵੀ ਸਟਰੀਮਿੰਗ ਦੀ ਸੁਵਿਧਾ ਨਹੀਂ ਮਿਲੇਗੀ। 

499 ਰੁਪਏ ਤੋਂ ਇਲਾਵਾ ਭਾਰਤ ’ਚ ਨੈਟਫਲਿਕਸ ਦੇ ਦੋ ਹੋਰ ਪਲਾਨ ਹਨ ਜਿਨ੍ਹਾਂ ’ਚੋਂ ਇਕ 649 ਰੁਪਏ ਦਾ ਅਤੇ ਦੂਜਾ 799 ਰੁਪਏ ਦਾ ਹੈ। 649 ਰੁਪਏ ਵਾਲਾ ਪਲਾਨ ਐੱਚ.ਡੀ. ਕੰਟੈਂਟ ਅਤੇ ਦੋ ਡਿਵਾਈਸ ਸੁਪੋਰਟ ਨਾਲ ਆਉਂਦਾ ਹੈ, ਜਦਕਿ 799 ਰੁਪਏ ਵਾਲਾ ਪਲਾਨ 4ਕੇ, ਐੱਚ.ਡੀ.ਆਰ. ਕੰਟੈਂਟ, ਯੂ.ਐੱਚ.ਡੀ. ਅਤੇ ਚਾਰ ਡਿਵਾਈਸ ਸੁਪੋਰਟ ਨਾਲ ਆਉਂਦਾ ਹੈ। 


Rakesh

Content Editor

Related News