ਕੋਰੋਨਾ ਨੂੰ ਲੈ ਕੇ ਨੈੱਟਫਲਿਕਸ ਨੇ ਚੁੱਕਿਆ ਇਹ ਕਦਮ
Wednesday, Mar 25, 2020 - 01:45 AM (IST)
ਨਵੀਂ ਦਿੱਲੀ (ਭਾਸ਼ਾ)-ਵੀਡੀਓ ਸਟ੍ਰੀਮਿੰਗ ਕੰਪਨੀ ਨੈੱਟਫਲਿਕਸ ਨੇ ਕਿਹਾ ਹੈ ਕਿ ਉਹ ਭਾਰਤ ਵਿਚ ਸੇਵਾ ਦੀ ਗੁਣਵੱਤਾ ਬਣਾਈ ਰੱਖਦੇ ਹੋਏ ਦੂਰਸੰਚਰ ਨੈੱਟਵਰਕ 'ਤੇ ਟ੍ਰੈਫਿਕ ਨੂੰ 25 ਫੀਸਦੀ ਤਕ ਘੱਟ ਕਰੇਗਾ।

ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਨੈੱਟਵਰਕ 'ਤੇ ਗਾਹਕਾਂ ਦੀ ਵਧੀ ਭੀੜ ਦੇ ਮੱਦੇਨਜ਼ਰ ਅਜਿਹਾ ਕੀਤਾ ਜਾ ਰਿਹਾ ਹੈ। ਐਮਾਜ਼ੋਨ ਪ੍ਰਾਈਮ ਵੀਡੀਓ ਵਰਗੀਆਂ ਕੰਪਨੀਆਂ ਵੀ ਦੂਰਸੰਚਾਰ ਨੈੱਟਵਰਕ ਦੇ ਬੁਨਿਆਦੀ ਢਾਂਚੇ 'ਤੇ ਦਬਾਅ ਨੂੰ ਘੱਟ ਕਰਨ ਲਈ ਅਸਥਾਈ ਰੂਪ ਨਾਲ ਬਿਟ ਦਰ ਘੱਟ ਕਰ ਰਹੀਆਂ ਹਨ।

ਬਿਟ ਦਰ ਦੇ ਆਧਾਰ 'ਤੇ ਪਤਾ ਲੱਗਦਾ ਹੈ ਕਿ ਕਿੰਨਾ ਡਾਟਾ ਟਰਾਂਸਫਰ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਦੇਸ਼ ਭਰ ਵਿਚ ਬੰਦੀ ਹੈ ਤੇ ਇਸਦੇ ਕਾਰਣ ਡਿਜੀਟਲ ਸਮੱਗਰੀ ਦਾ ਉਪਯੋਗ ਕਈ ਗੁਣਾ ਵਧ ਗਿਆ ਹੈ ਕਿਉਂਕਿ ਲੋਕ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹਨ।
