ਛੋਟੇ ਤਾਰੇ ਦੀ ਧਰਤੀ ਨਾਲ ਟੱਕਰ ਮਚਾ ਸਕਦੀ ਹੈ ਤਬਾਹੀ
Wednesday, Mar 02, 2016 - 11:26 AM (IST)

ਨਿਊਯਾਰਕ— ਨਾਸਾ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਦੋ ਸਾਲ ਪਹਿਲਾਂ ਧਰਤੀ ਕੋਲੋਂ ਲੰਘਿਆ ਛੋਟਾ ਤਾਰਾ ਫਿਰ ਤੋਂ ਧਰਤੀ ਵੱਲ ਵਧ ਰਿਹਾ ਹੈ। ਇਹ ਛੋਟਾ ਤਾਰਾ ਹੈ ਤਾਂ ਸਿਰਫ 100 ਫੁੱਟ ਦੇ ਵਿਆਸ ਦਾ ਹੀ ਪਰ ਜੇਕਰ ਇਹ ਧਰਤੀ ਨਾਲ ਟਕਰਾਇਆ ਤਾਂ ਧਰਤੀ ''ਤੇ ਤਬਾਹੀ ਆ ਜਾਏਗੀ। ਇਸ ਛੋਟੇ ਤਾਰੇ ਦਾ ਨਾਂ ਟੀ. ਐਕਸ 68 ਹੈ, ਜੋ 100 ਫੁੱਟ ਦੇ ਵਿਆਸ ਦਾ ਹੈ। ਇਸ ਵਿਚ ਇੰਨੀ ਤਾਕਤ ਹੈ ਕਿ ਹਿਰੋਸ਼ਿਮਾ ਵਿਚ ਹੋਏ ਪ੍ਰਮਾਣੂ ਧਮਾਕੇ ਤੋਂ ਕਿਤੇ ਜ਼ਿਆਦਾ ਤਬਾਹੀ ਮਚ ਸਕਦੀ ਹੈ।
ਖਾਸ ਗੱਲ ਇਹ ਹੈ ਕਿ ਇਹ ਛੋਟਾ ਤਾਰਾ ਤੇਜ਼ੀ ਨਾਲ ਧਰਤੀ ਵੱਲ ਵਧ ਰਿਹਾ ਹੈ ਅਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਹ ਧਰਤੀ ਦੇ ਨੇੜਿਓਂ ਹੋ ਕੇ ਲੰਘ ਜਾਵੇ। ਨਾਸਾ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਟੀ. ਐੱਸ. 68 ਹਰ ਦੋ ਸਾਲ ਵਿਚ ਸੂਰਜ ਦਾ ਇਕ ਚੱਕਰ ਪੂਰਾ ਕਰਦਾ ਹੈ।