5 ਮਿੰਟ ''ਚ ਸੂਰਜ ਦੀ 1,500 ਤਸਵੀਰਾਂ ਲੈਣ ਵਾਲੇ ਰਾਕੇਟ ਦਾ ਅੱਜ ਪਰੀਖਣ ਕਰੇਗਾ ਨਾਸਾ

Saturday, May 06, 2017 - 03:11 PM (IST)

5 ਮਿੰਟ ''ਚ ਸੂਰਜ ਦੀ 1,500 ਤਸਵੀਰਾਂ ਲੈਣ ਵਾਲੇ ਰਾਕੇਟ ਦਾ ਅੱਜ ਪਰੀਖਣ ਕਰੇਗਾ ਨਾਸਾ
ਜਲੰਧਰ- ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਧਰਤੀ ਦੀ ਸਤ੍ਹਾ ਤੋਂ ਕਰੀਬ 320 ਕਿਲੋਮੀਟਰ ਦੀ ਉਚਾਈ ਤੋਂ 5 ਮਿੰਟ ''ਚ ਸੂਰਜ ਦੀ 1,500 ਤਸਵੀਰਾਂ ਲੈਣ ''ਚ ਸਮਰੱਥ ਇਕ ਰਾਕੇਟ ਦਾ ਅੱਜ ਪਰੀਖਣ ਕੀਤਾ ਜਾਵੇਗਾ। ਨਾਸਾ ਦੇ ਅਨੁਸਾਰ ਸੂਰਜ ਦੇ ਨੇੜੇ ਦੇ ਗਤੀਸ਼ੀਲ ਖੇਤਰਾਂ ਦੇ ਸੈਕਿੰਡ ਦੇ ਅੰਦਰ ਹੋਣ ਵਾਲੇ ਪਰਿਵਰਤਨ ਦੀ ਨਿਗਰਾਨੀ ਲਈ ਰੈਪਿਡ ਐਕਵੇਜੇਸ਼ਨ ਇਮੇਜ਼ਿੰਗ ਸਪੇਕਟੋਗ੍ਰਾਫ ਐਕਸਪੇਰੀਮੈਂਟ (ਰੇਂਜ਼) ਮਿਸ਼ਨ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ।
ਨਾਸਾ ਦੇ ਸੋਲਰ ਡਾਈਨਾਮਿਕਸ ਅਬਜਰਵਟਰੀ (ਐੱਸ. ਡੀ. ਓ.) ਅਤੇ ਸੋਲਰ ਟੇਰੇਸਟ੍ਰਿਅਲ ਅਬਜਰਵਰਟਰੀ ਵਰਗੇ ਕਈ ਮਿਸ਼ਨ ਲਗਾਤਾਰ ਸੂਰਜ ਦਾ ਅਧਿਐਨ ਕਰਦੇ ਹਨ ਪਰ ਉੱਥੇ ਹੋ ਰਹੇ ਪਰਿਵਰਤਾਂ ਨੂੰ ਸਮਝਣ ਲਈ ਸੂਰਜ ਦੇ ਕੁਝ ਹਿੱਸੇ ਦੇ ਸੂਖਮ ਅਵਲੋਕਨ ਦੀ ਅਵਸ਼ਕਤਾ ਹੁੰਦੀ ਹੈ। ਇਸ ਨੂੰ ਅਧਿਐਨ ''ਚ ਰੱਖ ਕੇ ਇਸ ਮਿਸ਼ਨ ਨੂੰ ਤਿਆਰ ਕੀਤਾ ਗਿਆ ਹੈ। 
ਤੁਹਾਨੂੰ ਦੱਸ ਦਈਏ ਕਿ ਸੂਰਜ ਧਰਤੀ ਤੋਂ ਲਗਭਗ 14.90 ਕਰੋੜ ਦੀ ਦੂਰੀ ''ਤੇ ਹੈ, ਨਾਸਾ ਦੇ ਅਨੁਸਾਰ ਸੂਰਜ ਦੀ ਸਤ੍ਹਾ ਦਾ ਤਾਪ ਸਿਰਫ 5500 ਡਿਗਰੀ ਸੈਲਸੀਅਸ ਹੈ, ਜਦਕਿ ਉਸ ਦੇ ਵਾਚਾਵਰਨ ਦਾ ਤਾਪ 20 ਲੱਖ ਡਿਗਰੀ ਸੈਲਸੀਅਸ ਹੈ। ''ਲਾÎਈਵ ਸਾਇੰਸ'' ਦੀ ਰਿਪੋਰਟ ਦੇ ਅਨੁਸਾਰ, ਵਿਗਿਆਨੀ ਇਹ ਵੀ ਜਾਨਣਾ ਚਾਹੁੰਦੇ ਹੋ ਕਿ ਸੌਰ ਹਵਾਵਾਂ ਨੂੰ ਉਨ੍ਹਾਂ ਦੀ ਗਤੀ ਕਿਸ ਤਰ੍ਹਾਂ ਮਿਲਦੀ ਹੈ। ਇਸ ਮਿਸ਼ਨ ਤੋਂ ਇਹ ਵੀ ਪਤਾ ਚੱਲ ਸਕਦਾ ਹੈ ਕਿ ਸੂਰਜ ਕਈ ਵਾਰ ਇੰਨੀ ਜ਼ਿਆਦਾ ਊਰਜਾ ਦੇ ਕਣ ਕਿਉਂ ਉਤਸਰਜਿਤ ਕਰਦਾ ਹੈ, ਜੋ ਅਸੁਰੱਖਿਅਤ ਪੁਲਾੜਯਾਤਰੀਆਂ ਲਈ ਖਤਰਾ ਪੈਦਾ ਕਰਦੇ ਹਨ।

Related News