ਨਾਸਾ ਦਾ ਸਭ ਤੋਂ ਸ਼ਕਤੀਸ਼ਾਲੀ ਸਪੇਸ ਟੈਲੀਸਕੋਪ ਤਿਆਰ
Friday, Nov 04, 2016 - 11:34 AM (IST)
ਵਾਸ਼ਿੰਗਟਨ/ਜਲੰਧਰ- ਨਾਸਾ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਟੈਲੀਸਕੋਪ ਦਾ ਨਿਰਮਾਣ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਟੈਲੀਸਕੋਪ ਹਬੱਲ ਟੈਲੀਸਕੋਪ ਤੋਂ 100 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ ਅਤੇ ਇਹ ਉਨ੍ਹਾਂ ਅਕਾਸ਼ ਗੰਗਾਵਾਂ ਦਾ ਪਤਾ ਲਗਾ ਸਕਦਾ ਹੈ, ਜੋ ਬ੍ਰਹਿਮੰਡ ਦੇ ਸ਼ੁਰੂਆਤੀ ਕਾਲ ''ਚ ਬਣੀਆਂ ਸਨ। ਹਬੱਲ ਸਪੇਸ ਟੈਲੀਸਕੋਪ ਨਾਸਾ ਲਈ 26 ਸਾਲ ਤੋਂ ਕੰਮ ਕਰ ਰਿਹਾ ਹੈ ਅਤੇ ਹੁਣ ਉਸਦੀ ਥਾਂ ਜੇਮਸ ਵੇਬ ਸਪੇਸ ਟੈਲੀਸਕੋਪ ਹੋਵੇਗਾ।
ਵੇਬ ਟੈਲੀਸਕੋਪ ਦੇ ਇਨਫ੍ਰਾਰੇਡ ਕੈਮਰੇ ਇਨ੍ਹਾਂ ਜ਼ਿਆਦਾ ਸੰਵੇਦਨਸ਼ੀਲ ਹਨ ਕਿ ਉਨ੍ਹਾਂ ''ਚੋਂ ਸੂਰਜ ਦੀਆਂ ਕਿਰਨਾਂ ਤੋਂ ਬਚਾਉਣਾ ਜ਼ਰੂਰੀ ਹੈ। ਇਕ ਟੈਨਿਸ ਕੋਰਟ ਦੇ ਅਕਾਰ ਦਾ ਪੰਜ ਪੱਧਰੀ ਸਨਫੀਲਡ ਇਸ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਵੇਗਾ ਤਾਂ ਜੋ ਟੈਲੀਸਕੋਪ ਦੇ ਇਨਫ੍ਰਾਰੇਡ ਸੈਂਸਰਾਂ ''ਤੇ ਇਸ ਦਾ ਅਸਰ ਨਾ ਹੋਵੇ।
ਅਮਰੀਕੀ ਪੁਲਾੜ ਏਜੰਸੀ ਨੇ ਜੇਮਸ ਵੇਬ ਸਪੇਸ ਟੈਲੀਸਕੋਪ ਦੇ ਪਹਿਲੇ ਮਹੱਤਵਪੂਰਨ ਆਪਟੀਕਲ ਯੰਤਰ ਨੂੰ ਪੂਰੀ ਤਰ੍ਹਾਂ ਕੰਪਾਇਲ ਪ੍ਰਾਇਮਰੀ ਪ੍ਰਤੀਬਿੰਬ ਬਣਾ ਦਿੱਤਾ ਹੈ, ਜਿਸ ਨੂੰ ''ਸੈਂਟਰ ਆਫ ਕਰਵਚਰ ਟੈਸਟ'' ਨਾਂ ਦਿੱਤਾ ਗਿਆ ਹੈ। ਇਸ ਪ੍ਰਤੀਬਿੰਬ ਦੇ ਮਾਪ ਦੇ ਵੱਖ-ਵੱਖ ਪੜਾਅਵਾਂ ''ਚ ਜਾਂਚ ਅਤੇ ਇਸ ਦੇ ਨਤੀਜਿਆਂ ਦੀ ਤੁਲਨਾ ਇਸ ਟੈਲੀਸਕੋਪ ਲਈ ਇਹ ਪੁਖਤਾ ਕਰੇਗਾ ਕਿ ਇਹ ਪੁਲਾੜ ''ਚ ਕੰਮ ਕਰੇਗਾ।
