MWC 2017 : ਇੰਤਜ਼ਾਰ ਖਤਮ, ਸੈਮਸੰਗ ਨੇ ਲਾਂਚ ਕੀਤਾ Galaxy Tab S3 ਟੈਬਲੇਟ

Monday, Feb 27, 2017 - 03:40 PM (IST)

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ MWC 2017 ਈਵੈਂਟ ''ਚ ਆਪਣੇ ਦੋ ਲੇਟੈਸਟ ਹਾਈਬ੍ਰਿਡ ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਸੈਮਸੰਗ ਗਲੈਕਸੀ ਟੈਬ ਐੱਸ 3 ਅਤੇ ਸੈਮਸੰਗ ਗਲੈਕਸੀ ਬੁੱਕ ਨਾਂ ਨਾਲ ਲਾਂਚ ਹੋਏ ਇਹ ਦੋਵੇਂ ਟੈਬਲੇਟ ਐੱਸ ਪੈੱਨ ਸਟਾਈਲਸ ਦੇ ਨਾਲ ਆਉਂਦੇ ਹਨ। ਜਦੋਂਕਿ ਦੋਵੇਂ ਹੀ ਟੈਬਲੇਟ ਪੋਗੋ ਕੀ-ਬੋਰਡ ਕਵਰ ਨੂੰ ਸਪੋਰਟ ਕਰਨਗੇ। ਸਿਰਫ ਗਲੈਕਸੀ ਬੁੱਕ ਹੀ 2-ਇਨ-1 ਟੈਬਲੇਟ ਹਾਈਬ੍ਰਿਡ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਅਜੇ ਇਨ੍ਹਾਂ ਡਿਵਾਈਸਿਸ ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਨਹੀਂ ਦਿੱਤੀ ਹੈ। 
 
Samsung Galaxy Tab S3
ਸੈਮਸੰਗ ਗਲੈਕਸੀ ਟੈਬ ਐੱਸ 3 ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਟੈਬਲੇਟ ''ਚ 9.7-ਇੰਚ ਕਿਊ.ਐਕਸ.ਜੀ.ਏ. (2048x1536 ਪਿਕਸਲ) ਸੁਪਰ ਅਮੋਲਡ ਡਿਸਪਲੇ ਹੈ। ਇਸ ਵਿਚ ਕੁਆਲਕਾਮ ਸਨੈਪਡਰੈਗਨ 820 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਅਤੇ 32ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਟੈਬ ਐੱਸ 3 ''ਚ ਫਲੈਸ਼ ਅਤੇ 4ਕੇ ਵੀਡੀਓ ਰਿਕਾਰਡਿੰਗ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਟੈਬਲੇਟ ''ਚ ਐਕਸੇਲੈਰੋਮੀਟਰ, ਫਿੰਗਰਪ੍ਰਿੰਟ ਸੈਂਸਰ, ਜਾਇਰੋਸਕੋਪ, ਜਿਓਮੈਟ੍ਰਿਕ ਸੈਂਸਰ ਅੇਤ ਆਰ.ਜੀ.ਬੀ. ਸੈਂਸਰ ਦਿੱਤੇ ਗਏ ਹਨ। 
 
Samsung Galaxy Book
ਸੈਮਸੰਗ ਗਲੈਕਸੀ ਬੁੱਕ ਦੀ ਗੱਲ ਕੀਤੀ ਜਾਵੇ ਤਾਂ ਇਹ ਪਹਿਲੀ ਵਿੰਡੋਜ਼ ਟੂ-ਇਨ-ਵਨ ਡਿਵਾਈਸ ਹੈ ਜੋ ਐੱਸ ਪੈੱਨ ਸਟਾਈਲ ਸਪੋਰਟ ਦੇ ਨਾਲ ਆਉਂਦੀ ਹੈ। ਕੰਪਨੀ ਨੇ ਇਸ ਹਾਈਬ੍ਰਿਡ ਡਿਵਾਈਸ ਨੂੰ 10.6-ਇੰਚ ਅਤੇ 12-ਇੰਚ ਦੇ ਦੋ ਸਕਰੀਨ ਸਾਈਜ਼ ''ਚ ਲਾਂਚ ਕੀਤਾ ਹੈ। ਦੋਵਾਂ ਵੈਰੀਐਂਟਸ ਦੇ ਕੁਝ ਸਪੈਸੀਫਿਕੇਸ਼ੰਸ ''ਚ ਫਰਕ ਹੈ। 10.6-ਇੰਚ ''ਚ ਟੀ.ਐੱਫ.ਟੀ. ਟੈਕਨਾਲੋਜੀ ਹੈ ਅਤੇ ਇਸ ਵਿਚ ਫੁੱਲ-ਐੱਚ.ਡੀ. (1920x1080 ਪਿਕਸਲ) ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਜਦੋਂਕਿ 12-ਇੰਚ ਡਿਸਪਲੇ ''ਚ ਸੁਪਰ ਅਮੋਲੇਡ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਵਿਚ ਫੁੱਲ-ਐੱਚ.ਡੀ. (2160x1440 ਪਿਕਸਲ) ਰੈਜ਼ੋਲਿਊਸ਼ਨ ਹੈ। 
10.6-ਇੰਚ ਸੈਮਸੰਗ ਗਲੈਕਸੀ ਬੁੱਕ ''ਚ ਇਕ ਡੁਅਲ-ਕੋਰ ਸੱਤਵੀਂ ਜਨਰੇਸ਼ਨ ਦਾ ਇੰਟੈਲ-ਕੋਰ ਐੱਮ 3 ਪ੍ਰੋਸੈਸਰ ਹੈ ਜੋ 2.6 ਗੀਗਾਹਰਟਜ਼ ''ਤੇ ਚੱਲਦਾ ਹੈ। 12-ਇੰਚ ਸੈਮਸੰਗ ਗਲੈਕਸੀ ਬੁੱਕ ''ਚ ਡੁਅਲ-ਕੋਰ ਸੱਤਵੀਂ ਜਨਰੇਸ਼ਨ ਇੰਟੈਲ ਕੋਰ-ਆਈ 5 ਪ੍ਰੋਸੈਸਰ ਹੈ ਜੋ 3.1-ਇੰਚ ''ਤੇ ਚੱਲਦਾ ਹੈ। 10.6-ਇੰਚ ਵੈਰੀਐਂਟ ''ਚ 4ਜੀ.ਬੀ. ਰੈਮ ਅਤੇ 64ਜੀ.ਬੀ./128ਜੀ.ਬੀ. ਇੰਟਰਨਲ ਸਟੋਰੇਜ ਹੈ। ਉਥੇ ਹੀ 12-ਇੰਚ ਵੈਰੀਐਂਟ ''ਚ 4ਜੀ.ਬੀ. ਰੈਮ ਦੇ ਨਾਲ 128ਜੀ.ਬੀ. ਇੰਟਰਨਲ ਸੋਟੋਰੇਜ ਦਿੱਤੀ ਗਈ ਹੈ ਜਦੋਂਕਿ 8ਜੀ.ਬੀ. ਰੈਮ ਦੇ ਨਾਲ 256ਜੀ.ਬੀ. ਸਟੋਰੇਜ ਦਿੱਤੀ ਗਈ ਹੈ।

Related News