MW3C 2016 : Huawei ਨੇ ਪੇਸ਼ ਕੀਤੀ ਨਵੀਂ MateBook
Monday, Feb 22, 2016 - 02:09 PM (IST)

ਜਲੰਧਰ— Huawei ਚੀਨ ਦੀ ਇਕ ਮਲਟੀਨੈਸ਼ਨਲ ਕੰਪਨੀ ਹੈ ਜੋ ਆਪਣੇ ਸਮਾਰਟਫੋਨਸ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਹੁਣ ਇਸ ਕੰਪਨੀ ਨੇ MW3 2016 ''ਚ ਵਿੰਡੋਜ਼ 10 ''ਤੇ ਚੱਲਣ ਵਾਲੀ MateBook ਪੇਸ਼ ਕੀਤੀ ਹੈ ਜੋ ਦੇਖਣ ''ਤੇ ਐਪਲ ਦੇ iPad Pro ਦੀ ਤਰ੍ਹਾਂ ਲਗਦੀ ਹੈ।
ਇਸ ਡਿਵਾਈਸ ''ਚ 12-ਇੰਚ ਦੀ IPS ਡਿਸਪਲੇ ਦਿੱਤੀ ਗਈ ਹੈ ਜੋ 2160x1440 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਦੀ ਹੈ। ਇਸ ਦੀ ਮੋਟਾਈ ਸਿਰਫ 6.9mm ਰੱਖੀ ਗਈ ਹੈ। ਇਸ ਦੀ ਬੈਟਰੀ 10 ਘੰਟਿਆਂ ਤਕ ਲਗਾਤਾਰ ਬੈਕਅਪ ਦੇ ਸਕਦੀ ਹੈ। ਇਸ ਦੀ ਪ੍ਰੋਸੈਸਿੰਗ ਪਾਵਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਇੰਟੈਲ ਦਾ Core M3 CPU ਸ਼ਾਮਲ ਹੈ ਜੋ 4GB RAM ਦੇ ਨਾਲ ਪ੍ਰੋਸੈਸਿੰਗ ਨੂੰ ਹੋਰ ਵੀ ਬਿਹਤਰ ਬਣਾ ਦੇਵੇਗਾ।
ਇਸ ਦੇ ਸਾਈਡ ''ਚ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਐਕਸੈਸਰੀਜ਼ ''ਚ ਕੰਪਨੀ ਨੇ ਇਸ ਲਈ ਖਾਸ ਤੌਰ ''ਤੇ ਵਾਟਰ ਰੇਸਿਸਟੈਂਟ ਕੀਬੋਰਡ ਕਵਰ ਕਰੀਬ (8,900 ਰੁਪਏ) ਕੀਮਤ ''ਤੇ ਉਪਲੱਬਧ ਕੀਤਾ ਹੈ। ਇਸ ਦੇ ਨਾਲ ਕੰਪਨੀ ਮੈਨ ਪੈੱਨ ਅਤੇ ਮੈਟ ਡਾਕ ਵੀ ਉਪਲੱਬਧ ਕਰੇਗੀ ਜਿਸ ਵਿਚ ਮੈਟ ਪੈੱਨ ਲੇਜ਼ਰ ਪੁਆਇੰਟ ਦੇ ਨਾਲ ਚੱਲੇਗਾ ਜਿਸ ਦੀ ਕੀਮਤ (4,100) ਹੋਵੇਗੀ ਅਤੇ ਮੈਟ ਡਾਕ HDMI, VGA ਈਥਰਨੈੱਟ ਅਤੇ ਦੋ USB ਪੋਰਟਸ ਆਦਿ ਦੇ ਫੀਚਰਜ਼ ਦੇਵੇਗਾ ਜਿਸ ਦੀ ਕੀਮਤ 6,100 ਰੁਪਏ ਹੋਵੇਗੀ। ਭਾਰਤ ''ਚ ਇਸ ਨਵੇਂ MateBook ਦੀ ਕੀਮਤ 49,000 ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।