MWC 2016: ਅਲਕਾਟੇਲ ਨੇ ਲਾਂਚ ਕੀਤਾ ਟੂ-ਇੰਨ-ਵਨ ਵਿੰਡੋਜ਼ ਟੈਬਲੇਟ
Monday, Feb 22, 2016 - 02:41 PM (IST)

ਜਲੰਧਰ— ਬਾਰਸਿਲੋਨਾ ''ਚ ਚੱਲ ਰਹੇ ਮੋਬਾਇਲ ਵਰਲਡ ਕਾਂਗਰਸ 2016 ਇਵੈਂਟ ''ਚ ਸੈਮਸੰਗ ਅਤੇ ਐਲ.ਜੀ. ਵੱਲੋਂ ਲਾਂਚ ਕੀਤੇ ਗਏ ਫਲੈਗਸ਼ਿਪ ਡਿਵਾਈਸ ਦੇ ਨਾਲ ਹੀ ਅਲਕਾਟੇਲ ਦੇ ਵੀ ਦੋ ਫੋਨ ਸ਼ਾਮਲ ਹਨ। ਉਥੇ ਹੀ ਅਲਕਾਟੇਲ ਨੇ ਇਨ੍ਹਾਂ ਫੋਨਸ ਤੋਂ ਇਲਾਵਾ ਟੂ-ਇੰਨ-ਵਨ ਵਿੰਡੋਜ਼ ਟੈਬਲੇਟ ਪਲੱਸ 10 ਵੀ ਲਾਂਚ ਕੀਤਾ ਹੈ।
ਅਲਕਾਟੇਲ ਪਲੱਸ 10 ਟੈਬਲੇਟ ਵਿੰਡੋਜ਼ 10 ਆਪਰੇਟਿੰਗ ਸਿਸਟਮ ''ਤੇ ਆਧਾਰਿਤ ਹੈ ਅਤੇ ਇਸ ਵਿਚ ਡਿਚੇਬਲ ਕੀਬੋਰਡ ਵੀ ਉਪਲੱਬਧ ਹੈ। ਇਸ ਰਾਹੀਂ ਆਸਾਨੀ ਨਾਲ ਟਾਇਪ ਕੀਤਾ ਜਾ ਸਕਦਾ ਹੈ। ਇਸ ਡਿਚੇਬਲ ਕੀਬੋਰਡ ''ਚ ਕਈ ਖਾਸ ਫੀਚਰਜ਼ ਵੀ ਦਿੱਤੇ ਗਏ ਹਨ ਜਿਨ੍ਹਾਂ ''ਚ ਕੀਬੋਰਡ ਦੀ ਵਰਤੋਂ ਕੀਤੀ ਗਈ ਹੈ 2,580mAh ਦੀ ਬੈਟਰੀ ਵੀ ਸ਼ਾਮਲ ਹੈ। ਇਸ ਨੂੰ ਟੈਬਲੇਟ ਨਾਲ ਅਟੈਚ ਕਰਨ ''ਤੇ ਬੈਟਰੀ ਪਾਵਰ ਵੱਧ ਕੇ 8,410mAh ਦੀ ਹੋ ਜਾਂਦੀ ਹੈ। ਉਥੇ ਹੀ ਇਸ ਵਿਚ ਦੂਜੀ ਖਾਸੀਅਤ ਹੈ ਕਿ ਇਸ ਕੀਬੋਰਡ ''ਚ ਵਾਈ-ਫਾਈ ਹੌਟ-ਸਪੋਟ ਦੀ ਸੁਵਿਧਾ ਦਿੱਤੀ ਗਈ ਹੈ ਜਿਸ ਦੀ ਵਰਤੋਂ ਨਾਲ ਇਕੋ ਵਾਰ 15 ਡਿਵਾਈਸਿਸ ਨੂੰ ਇੰਟਰਨੈੱਟ ਨਾਲ ਕਨੈੱਕਟ ਕੀਤਾ ਜਾ ਸਕਦਾ ਹੈ।
ਅਲਕਾਟੇਲ ਪਲੱਸ 10 ਦੇ ਤਕਨੀਕੀ ਪੱਖ ਦੀ ਗੱਲ ਕਰੀਏ ਤਾਂ ਇਸ ਵਿਚ 10-ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 1280x800 ਪਿਕਸਲ ਹੈ। ਇਹ ਡਿਵਾਈਸ 1.92 ਗੀਗਾਹਰਟਜ਼ ਇੰਟੈਲ ਕਵਾਡਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਟੈਬਲੇਟ ''ਚ 2ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਡਿਵਾਈਸ ਮੈਟੇਜਿਕ ਸਿਲਵਰ, ਚਿੱਟੇ ਅਤੇ ਕਾਲੇ ਰੰਗ ''ਚ ਉਪਲੱਬਧ ਹੋਵੇਗਾ।