Twitter 'ਤੇ ਹੁਣ ਯੂਜ਼ਰਜ਼ ਦੀ ਹੋਵੇਗੀ ਮੋਟੀ ਕਮਾਈ, ਐਲਨ ਮਸਕ ਲਿਆਏ ਨਵਾਂ ਪਲਾਨ

Friday, Apr 14, 2023 - 03:12 PM (IST)

ਗੈਜੇਟ ਡੈਸਕ- ਟਵਿਟਰ ਆਪਣੇ ਪਲੇਟਫਾਰਮ 'ਤੇ ਕ੍ਰਿਏਟਰਾਂ ਨੂੰ ਕਮਾਈ ਕਰਨ ਦਾ ਮੌਕਾ ਦੇ ਰਿਹਾ ਹੈ। ਟਵਿਟਰ ਯੂਜ਼ਰਜ਼ ਆਪਣੇ ਫਾਲੋਅਰਜ਼ ਨੂੰ ਸਬਸਕ੍ਰਿਪਸ਼ਨ ਦੇ ਕੇ ਕਮਾਈ ਕਰ ਸਕਣਗੇ। ਟਵਿਟਰ ਦੇ ਮਾਲਿਕ ਐਲਨ ਮਸਕ ਨੇ ਆਪਣੇ ਮਾਈਕ੍ਰੋਬਲਾਗਿੰਗ ਪਲੇਟਫਾਮਰ 'ਤੇ ਕੰਟੈਂਟ ਕ੍ਰਿਏਟਰਾਂ ਲਈ ਸਬਸਕ੍ਰਿਪਸ਼ਨ ਪਲਾਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਕ ਟਵੀਟ 'ਚ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਯੂਜ਼ਰਜ਼ ਆਪਣੇ ਫਾਲੋਅਰਜ਼ ਨੂੰ ਲੰਬੇ ਸਮੇਂ ਤਕ ਟੈਕਸਟ ਅਤੇ ਘੰਟਿਆਂ ਦੀ ਵੀਡੀਓ ਦੇ ਨਾਲ ਕੰਟੈਂਟ ਪੇਸ਼ ਕਰਨ ਲਈ ਸਬਸਕ੍ਰਿਪਸ਼ਨ ਪਲਾਨ ਦੇ ਸਕਦੇ ਹਨ। ਰਿਪੋਰਟ ਮੁਤਾਬਕ, ਟਵਿਟਰ ਨੇ ਕਰੈਕਟਰ ਲਿਮਟ ਨੂੰ 280 ਤੋਂ ਵਧਾ ਕੇ 10,000 ਕਰ ਦਿੱਤਾ ਹੈ। ਯਾਨੀ ਤੁਸੀਂ ਬਿਨਾਂ ਕਿਸੇ ਰੋਕ-ਟੋਕ ਦੇ ਪੂਰਾ ਦਾ ਪੂਰਾ ਆਰਟਿਕਲ ਟਵਿਟਰ 'ਤੇ ਲਿਖ ਸਕਦੇ ਹਨ। ਇੰਨਾ ਹੀ ਨਹੀਂ ਹੁਣ ਟਵਿਟਰ 'ਤੇ ਬੋਲਡ ਅਤੇ ਇਟੈਲਿਕ ਵਰਗੀ ਟੈਕਸਟ ਫਾਰਮੇਟਿੰਗ ਦਾ ਵੀ ਇਸਤੇਮਾਲ ਕੀਤਾ ਜਾ ਸਕੇਗਾ। ਟਵਿਟਰ ਨੇ ਕ੍ਰਿਏਟਰਾਂ ਲਈ ਮਾਟਨੇਟਾਈਜੇਸ਼ਨ ਫੀਚਰ ਵੀ ਪੇਸ਼ ਕੀਤਾ ਹੈ। ਯਾਨੀ ਹੁਣ ਟਵਿਟਰ ਤੋਂ ਪੈਸਾ ਵੀ ਕਮਾਇਆ ਜਾ ਸਕੇਗਾ। ਹਾਲਾਂਕਿ ਇੱਥੇ ਇਕ ਟਵਿਸਟ ਹੈ। ਇਹ ਸਾਰੇ ਫੀਚਰ ਸਿਰਫ ਟਵਿਟਰ ਬਲੂ ਦੇ ਸਬਸਕ੍ਰਾਈਬਰਾਂ ਨੂੰ ਹੀ ਮਿਲਣਗੇ। ਭਾਰਤ 'ਚ ਟਵਿਟਰ ਬਲੂ ਲਈ ਮੋਬਾਇਲ ਯੂਜ਼ਰਜ਼ ਨੂੰ ਮਹੀਨੇ ਦੇ 900 ਰੁਪਏ ਅਤੇ ਵੈੱਬ ਯੂਜ਼ਰਜ਼ ਨੂੰ 650 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ– ਸਮਾਰਟਫੋਨ 'ਚ ਸੁਰੱਖਿਅਤ ਨਹੀਂ ਹੈ ਤੁਹਾਡਾ ਪਾਸਵਰਡ

ਕਿਵੇਂ ਕੰਮ ਕਰੇਗਾ ਮਾਨੇਟਾਈਜੇਸ਼ਨ ਫੀਚਰ

ਟਵਿਟਰ ਦੇ ਮਾਲਿਕ ਐਲਨ ਮਸਕ ਨੇ ਟਵੀਟ ਕੀਤਾ ਕਿ ਆਪਣੇ ਫਾਲੋਅਰਜ਼ ਨੂੰ ਲਾਂਗ-ਫਾਰਮ ਟੈਕਸਟ ਤੋਂ ਲੈ ਕੇ ਘੰਟਿਆਂ ਤਕ ਲੰਬੀ ਵੀਡੀਓ ਤਕ ਕਿਸੇ ਵੀ ਮਟੀਰੀਅਲ ਦਾ ਸਬਸਕ੍ਰਿਪਸ਼ਨ ਆਫਰ ਕਰਨ ਲਈ ਅਪਲਾਈ ਕਰੋ। ਸੈਟਿੰਗਸ 'ਚ ਬਸ ਮਾਨੇਟਾਈਜੇਸ਼ਨ 'ਤੇ ਟੈਪ ਕਰੋ। ਮਾਨੇਟਾਈਜੇਸ਼ਨ ਰਾਹੀਂ ਕੀਤੀ ਗਈ ਕਮਾਈ ਦਾ ਕੋਈ ਵੀ ਹਿੱਸਾ ਅਗਲੇ 12 ਮਹੀਨਿਆਂ ਤਕ ਟਵਿਟਰ ਨਹੀਂ ਲਵੇਗਾ। ਹਾਲਾਂਕਿ ਐਂਡਰਾਇਡ ਅਤੇ ਆਈ.ਓ.ਐੱਸ. 30 ਫੀਸਦੀ ਫੀਸ ਵਸੂਲਦਾ ਹੈ। ਇਹ ਚਾਰਜ ਕ੍ਰਿਏਟਰ ਦੀ ਕਮਾਈ 'ਚੋਂ ਕੱਟਿਆ ਜਾਵੇਗਾ। ਵੈੱਬ 'ਤੇ ਚਾਰਜ 8 ਫੀਸਦੀ ਦੇ ਕਰੀਬ ਹੈ। 

ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ

PunjabKesari

ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ

ਪਹਿਲੇ ਸਾਲ ਤੋਂ ਬਾਅਦ ਆਈ.ਓ.ਐੱਸ. ਅਤੇ ਐਂਡਰਾਇਡ ਫੀਸ 15 ਫੀਸਦੀ ਤਕ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਟਵਿਟਰ ਵਾਲਿਊਮ ਦੇ ਆਧਾਰ 'ਤੇ ਉਸਦੇ ਉਪਰ ਇਕ ਛੋਟੀ ਫੀਸ ਜੋੜ ਦੇਵੇਗਾ। ਟਵਿਟਰ ਤੁਹਾਡੇ ਕੰਮ ਨੂੰ ਪ੍ਰਮੋਟ ਕਰਨ 'ਚ ਵੀ ਮਦਦ ਕਰੇਗਾ। ਮਸਕ ਨੇ ਕਿਹਾ ਕਿ ਸਾਡਾ ਗੋਲ ਕ੍ਰਿਏਟਰ ਦੀ ਖੁਸ਼ਹਾਲੀ ਨੂੰ ਵਧਾਉਣਾ ਹੈ। ਕਿਸੇ ਵੀ ਸਮੇਂ ਤੁਸੀਂ ਸਾਡੇ ਪਲੇਟਫਾਰਮ ਨੂੰ ਛੱਡ ਸਕਦੇ ਹੋ ਅਤੇ ਆਪਣੇ ਵਰਕ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ। ਇਜ਼ੀ ਇਨ, ਇਜ਼ੀ ਆਊਟ।

ਇਹ ਵੀ ਪੜ੍ਹੋ– 3.30 ਕਰੋੜ ਰੁਪਏ ਦੀ ਕੀਮਤ ’ਤੇ ਲਾਂਚ ਹੋਈ ਮਰਸਿਡੀਜ਼-ਬੈਂਜ ਜੀ. ਟੀ.-63 ਐੱਸ. ਈ. ਪ੍ਰਫਾਰਮੈਂਸ


Rakesh

Content Editor

Related News