ਮੋਜ਼ੀਲਾ ਨੇ ਲਾਂਚ ਕੀਤਾ ਨਵਾਂ Firefox Quantum ਬ੍ਰਾਊਜ਼ਰ

Wednesday, Nov 15, 2017 - 12:15 PM (IST)

ਜਲੰਧਰ- ਮੋਜ਼ੀਲਾ ਬ੍ਰਾਊਜ਼ਰ ਪਹਿਲਾਂ ਤੋਂ ਹੀ ਮੋਬਾਇਲ ਡਿਵਾਈਸ 'ਤੇ ਵੀ ਉਪਲੱਬਧ ਹੈ, ਮੋਜ਼ੀਲਾ ਦਾ ਦਾਅਵਾ ਹੈ ਕਿ ਇਹ 6 ਮਹੀਨੇ ਪਹਿਲਾਂ ਫਾਇਰਫਾਕਸ ਦੀ ਤੁਲਨਾ 'ਚ ਕਾਫੀ ਤੇਜ਼ ਹੈ। ਹੁਣ ਕੰਪਨੀ ਨੇ ਇਕ ਬ੍ਰਾਊਜ਼ਰ ਫਾਇਰਫਾਕਸ ਕਵਾਂਟਮ ਪੇਸ਼ ਕੀਤਾ ਹੈ, ਜੋ ਕਿ ਐਂਡ੍ਰਾਇਡ ਅਤੇ ਆਈ. ਓ. ਐੱਸ. ਦੋਵੇਂ ਪਲੇਟਫਾਰਮ 'ਤੇ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਸ ਨੂੰ ਵਿੰਡੋਜ਼, ਮੈਕ ਅਤੇ ਲਾਈਨਕਸ 'ਤੇ ਵੀ ਉਪਯੋਗ ਕੀਤਾ ਜਾ ਸਕਦਾ ਹੈ। ਇਸ ਦੀ ਖਾਸੀਅਤ ਇਸ 'ਚ ਫਾਇਰਫਾਕਸ ਦੇ ਪਿਛਲੇ ਸੰਸਕਰਣਾਂ 'ਚ ਸਭ ਤੋਂ ਮਹੱਤਵਪੂਰਨ ਸੁਧਾਰ ਗਤੀ ਹੈ। ਕਵਾਂਟਸ ਕਿਸੇ ਵੀ ਮੋਜ਼ੀਲਾ ਬ੍ਰਾਊਜ਼ਰ ਦੀ ਤੁਲਨਾ 'ਚ ਕਾਫੀ ਤੇਜ਼ੀ ਨਾਲ ਪੇਸ਼ ਕੀਤਾ ਗਿਆ ਹੈ ਅਤੇ ਡਵੈਲਪਰ ਦੇ ਮੁਤਾਬਕ ਪਹਿਲਾਂ ਤੋਂ ਬਿਹਤਰ ਲੱਗ ਰਿਹਾ ਹੈ। 

ਫਾਇਰਫਾਕਸ ਕਵਾਂਟਸ ਨਵੇਂ ਯੂਜ਼ਰ ਇੰਟਰਫੇਸ ਨਾਲ ਉਪਲੱਬਧ ਹੋਵੇਗਾ, ਜਿਸ ਨੂੰ ਫੋਟੋਨ ਨਾਂ ਦਿੱਤਾ ਗਿਆ ਹੈ। ਮੋਜ਼ੀਲਾ ਦਾ ਕਹਿਣਾ ਹੈ ਕਿ ਫੋਟੋਨ ਯੂਆਈ ਕਾਫੀ ਤੇਜ਼ ਅਤੇ ਸਮੂਥ ਹੈ ਅਤੇ ਬਿਹਤਰ ਗਤੀ ਨਾਲ ਨਵੇਂ ਇੰਜਣ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਗੂਗਲ ਹੁਣ ਸੰਯੂਕਤ ਰਾਜ ਅਮਰੀਕਾ ਅਤੇ ਕੈਨੇਡਾ 'ਚ ਡਿਫਾਲਟ ਸਰਚ ਪ੍ਰਦਾਤਾ ਹੈ। ਸਰਚ ਪ੍ਰਦਾਤਾਂ ਦੀ ਗੱਲ ਕਰਦੇ ਹੋਏ ਮੋਜ਼ੀਲਾ ਦਾ ਕਹਿਣਾ ਹੈ ਕਿ ਫਾਇਰਫਾਕਸ ਕਵਾਂਟਸ 'ਚ 90 ਤੋਂ ਜ਼ਿਆਦਾ ਭਾਸ਼ਾਵਾਂ 'ਚ 60 ਤੋਂ ਜ਼ਿਆਦਾ ਪ੍ਰੀ-ਇੰਸਟਾਲ-ਕੀਤੇ ਗਏ ਹਨ। 

ਮੋਜ਼ਿਲਾ ਦੀ ਇਹ ਇਕ ਵੱਡੀ ਰਿਲੀਜ਼ ਹੈ, ਜਦਕਿ ਮੋਜ਼ੀਲਾ ਇੰਨੇ ਦੂਰ ਦੇ ਭਵਿੱਖ 'ਚ ਹੋਰ ਵੀ ਜ਼ਿਆਦਾ ਸੁਧਾਰ ਅਤੇ ਨਵੇਂ ਫੀਚਰਸ ਨੂੰ ਜੋੜਨ ਦਾ ਵਾਅਦਾ ਕਰਦਾ ਹੈ। ਇਸ ਲਈ ਜਦੋਂ ਫਾਇਰਫਾਕਸ ਕਵਾਂਟਸ ਸੰਪੂਰਣ ਬ੍ਰਾਊਜਿੰਗ ਅਨੁਭਵ ਪ੍ਰਦਾਨ ਕਰਦਾ ਹੈ, ਤਾਂ ਐਪ ਨੂੰ ਲਗਾਤਾਰ ਸਮੁੱਚੇ ਅਨੁਭਵ ਨੂੰ ਹੋਰ ਵਧਾਉਣ ਲਈ ਅਪਡੇਟ ਕੀਤਾ ਜਾਵੇਗਾ। 

ਗੂਗਲ 2004 ਤੋਂ ਬਾਅਦ ਫਾਇਰਫਾਕਸ ਦਾ ਡਿਫਾਲਟ ਸਰਚ ਇੰਜਣ ਰਿਹਾ ਸੀ ਪਰ 2014 'ਚ ਯਾਹੂ 'ਚ ਸ਼ਾਮਿਲ ਹੋ ਗਿਆ ਸੀ, ਜਦਕਿ ਫਾਇਰਫਾਕਸ 'ਤੇ ਗੂਗਲ ਦੇ ਨਾਲ-ਨਾਲ ਹੋਰ ਸਰਚ ਇੰਜਣ ਵੀ ਬਣਾਏ ਗਏ ਸਨ। ਯਾਹੂ ਡਿਫਾਲਟ ਸਰਚ ਇੰਜਣ ਬਣ ਗਿਆ। ਇਸ ਡੀਲ ਤੋਂ ਬਾਅਦ ਯਾਹੂ ਨੇ 300 ਮਿਲੀਅਨ ਡਾਲਰ (ਲਗਭਗ 30 ਕਰੋੜ ਰੁਪਏ) ਦਾ ਭੁਗਤਾਨ ਕੀਤਾ ਸੀ, ਜੋ ਕਿ ਗੂਗਲ ਦੇ ਭੁਗਤਾਨ ਕਰਨ ਦੀ ਪੇਸ਼ਕਸ਼ ਦੀ ਤੁਲਨਾ 'ਚ ਜ਼ਿਆਦਾ ਸੀ, ਜਦਕਿ ਹੁਣ ਯੂ. ਐੱਸ. ਕੈਨੇਡਾ, ਹਾਂਗਕਾਂਗ ਅਤੇ ਤਾਈਵਾਨ 'ਚ ਫਾਇਰਫਾਕਸ ਲਈ ਡਿਫਾਲਟ ਖੋਜ ਇੰਜਣ ਹੋਵੇਗਾ।


Related News