ਮੋਜ਼ਿਲਾ Thunderbird ਨੂੰ ਮਿਲੇਗਾ ਨਵਾਂ ਯੂ.ਆਈ, ਬਿਹਤਰੀਨ ਜੀਮੇਲ ਸਪੋਰਟ

Saturday, Jan 05, 2019 - 01:01 PM (IST)

ਮੋਜ਼ਿਲਾ Thunderbird ਨੂੰ ਮਿਲੇਗਾ ਨਵਾਂ ਯੂ.ਆਈ, ਬਿਹਤਰੀਨ ਜੀਮੇਲ ਸਪੋਰਟ

ਗੈਜੇਟ ਡੈਸਕ- ਮੋਜ਼ਿਲਾ ਆਪਣੇ ਥੰਡਰਬਰਡ ਡੈਸਕਟਾਪ ਈ-ਮੇਲ ਕਲਾਇੰਟ 'ਚ ਕੁਝ ਵੱਡੇ ਬਦਲਾਅ ਕਰਨ ਜਾ ਰਹੀ ਹੈ, ਜਿਸ 'ਚ ਯੂਜ਼ਰ ਇੰਟਰਫੇਸ (ਯੂ.ਆਈ) 'ਚ ਬਦਲਾਅ ਦੇ ਨਾਲ ਬਿਹਤਰ ਜੀ-ਮੇਲ ਸਪੋਰਟ ਵੀ ਸ਼ਾਮਲ ਹੈ। ਮੋਜ਼ਿਲਾ ਥੰਡਰਬਰਡ ਇਕ ਮੁਫਤ ਤੇ ਓਪਨ-ਸੋਰਸ ਕਰਾਸ-ਪਲੇਟਫਾਰਮ ਈ-ਮੇਲ ਕਲਾਇੰਟ, ਨਿਊਜ਼ ਕਲਾਇੰਟ, ਆਰ. ਐੱਸ. ਐੱਸ ਤੇ ਚੈਟ ਕਲਾਇੰਟ ਹੈ, ਜਿਸ ਨੂੰ ਮੋਜ਼ਿਲਾ ਫਾਉਂਡੇਸ਼ਨ ਨੇ ਵਿਕਸਿਤ ਕੀਤਾ ਹੈ। 

ਇਸ ਪਰਿਯੋਜਨਾ ਦੀ ਰਣਨੀਤੀ ਮੋਜ਼ਿਲਾ ਫਾਇਰਫਾਕਸ ਵੈੱਬ ਬਰਾਊਜ਼ਰ ਤੋਂ ਬਾਅਦ ਤਿਆਰ ਕੀਤੀ ਗਈ ਸੀ। ਇਹ ਉਬੰਟੂ ਡੈਸਕਟਾਪ ਸਿਸਟਮ 'ਤੇ ਡਿਫਾਲਟ ਰੂਪ ਨਾਲ ਸਥਾਪਤ ਹੁੰਦਾ ਹੈ।PunjabKesari
ਮੋਜ਼ਿਲਾ ਥੰਡਰਬਰਡ ਦੇ ਕੰਮਿਊਨਿਟੀ ਪ੍ਰਬੰਧਕ ਰਾਇਨ ਸਿਪਸ ਨੇ ਬੁੱਧਵਾਰ ਦੇਰ ਰਾਤ ਇਕ ਬਲਾਗ ਪੋਸਟ 'ਚ ਕਿਹਾ, ਇਸ ਸਾਲ ਦੀ ਸ਼ੁਰੂਆਤ ਤੋਂ ਅਸੀਂ ਆਪਣੀ ਟੀਮ 'ਚ ਛੇ ਨਵੇਂ ਮੈਬਰਾਂ ਨੂੰ ਜੋੜਨ ਜਾ ਰਹੇ ਹਨ। ਇਨ੍ਹਾਂ 'ਚੋਂ ਜ਼ਿਆਦਾ ਲੋਕ (ਲੇਖਕ ਨੂੰ ਛੱਡ ਕੇ) ਇੰਜੀਨੀਅਰ ਹਨ, ਜਿਸ ਦਾ ਧਿਆਨ ਥੰਡਰਬਰਡ ਨੂੰ ਜ਼ਿਆਦਾ ਸਟੇਬਲ, ਤੇਜ਼ ਤੇ ਇਸਤੇਮਾਲ 'ਚ ਆਸਾਨ ਬਣਾਉਣਾ ਹੈ।

ਸਿਪਸ ਨੇ ਕਿਹਾ, “ਅਸੀਂ ਥੰਡਰਬਰਡ 'ਚ ਨੋਟੀਫਿਕੇਸ਼ੰਸ 'ਚ ਸੁਧਾਰ ਦੀ ਉਮੀਦ ਕਰਦੇ ਹਾਂ, ਜੋ ਕਿ ਹਰ ਇਕ ਆਪਰੇਟਿੰਗ ਸਿਸਟਮ ਦੇ ਬਿਲਟ-ਇਨ ਨੋਟੀਫਿਕੇਸ਼ਨ ਸਿਸਟਮ ਦੇ ਨਾਲ ਬਿਹਤਰ ਏਕੀਕਰਣ ਦੇ ਰਾਹੀਂ ਹੋਵੇਗਾ।


Related News