ਦੁਨੀਆ ਦੀ ਨੰਬਰ 1 ਕੰਪਨੀ ਹੁਣ ਹੋਣ ਵਾਲੀ ਹੈ ਬੰਦ

Saturday, Jan 09, 2016 - 05:49 PM (IST)

ਦੁਨੀਆ ਦੀ ਨੰਬਰ 1 ਕੰਪਨੀ ਹੁਣ ਹੋਣ ਵਾਲੀ ਹੈ ਬੰਦ

ਜਲੰਧਰ— ਟੈਕਨਾਲੋਜ਼ੀ ਕੰਪਨੀ ਲਿਨੋਵੋ ਨੇ ਅੱਜ ਕਿਹਾ ਕਿ ਉਹ ਆਪਣਾ ਸਮਾਰਟਫੋਨ ਬਰਾਂਡ ਮਟਰੋਲਾ ਨੂੰ ਪੜਾਅਵਾਰ ਤਰੀਕੇ ਨਾਲ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਕ ਦਹਾਕੇ ਪਹਿਲਾਂ ਤੱਕ ਦੁਨੀਆ ਦੀ ਅਗਵਾਈ ਕਰਨ ਵਾਲੀ ਮੋਬਾਈਲ ਫੋਨ ਨਿਰਮਾਤਾ ਕੰਪਨੀ ਰਹੀ ਮਟਰੋਲਾ ਨਵੇਂ ਸਮਾਰਟਫੋਨ ਬਾਜ਼ਾਰ ''ਚ ਆਪਣੀ ਹਿੱਸੇਦਾਰੀ ਬਣਾ ਕੇ ਰੱਖਣ ''ਚ ਅਸਫਲ ਰਹੀ ਹੈ। ਸਾਲ 2012 ''ਚ ਗੂਗਲ ਨੇ ਉਸ ਤੋਂ ਮਟਰੋਲਾ ਬਰਾਂਡ ਖਰੀਦ ਲਿਆ ਸੀ ਜੋ 2014 ''ਚ ਉਸ ਨੂੰ ਮੁੜ ਫਿਰ ਖਰੀਦਿਆ।

ਲਿਨੋਵੋ ਨੇ ਸਪੱਸ਼ਟ ਕੀਤਾ ਹੈ ਕਿ ਮਟਰੋਲਾ ਦਾ ਨਾਂ ਪੂਰੀ ਤਰ੍ਹਾਂ ਨਾਲ ਸਮਾਪਤ ਨਹੀਂ ਹੋਵੇਗਾ ਅਤੇ ਕੰਪਨੀ ਦੇ ਭਵਿੱਖ ਦੀਆਂ ਉਤਪਾਦਾਂ ''ਤੇ ਨੀਲੇ ਲਿਨੋਵੋ ਲੋਗੋ ਦੇ ਨਾਲ ਮਟਰੋਲਾ ਦੇ ਅੰਗਰੇਜ਼ੀ ਦੇ ਵੱਡੇ ''M'' ਅੱਖਰ ਵਾਲਾ ਲੋਗੋ ਵੀ ਨਜ਼ਰ ਆਵੇਗਾ। ਉਹ ਆਪਣੇ ਫੋਨ ਡਵੀਜ਼ਨ ਦੇ ਲਈ ''ਮਟਰੋਲਾ ਮੋਬਿਲਿਟੀ'' ਨਾਂ ਦਾ ਵੀ ਇਸਤੇਮਾਲ ਕਰਦੀ ਰਹੇਗੀ ਪਰ ਫੋਨ ਅਤੇ ਪਹਿਨਣ ਜਾਣ ਵਾਲੇ ਉਪਕਰਣਾਂ ਦੇ ਲਈ ''ਮੋਟੋ'' ਅਤੇ ''ਵਾਈਬ'' ਬਰਾਂਡ ਨਾਂ ਇਸਤੇਮਾਲ ਕਰਦੀ ਰਹੇਗੀ।
ਗੂਗਲ ''ਤੋਂ ਮਟਰੋਲਾ ਮੋਬਿਲਿਟੀ ਦਾ ਮੁੜ ਕਬਜ਼ਾ ਕਰਦੇ ਸਮੇਂ ਕੰਪਨੀ ਨੇ ਕਿਹਾ ਸੀ ਕਿ ਉਹ ਇਸ ਬਰਾਂਡ ਨੂੰ ਨਾ ਕਿ ਸਿਰਫ ਬਚਾਉਣਾ ਚਾਹੁੰਦੀ ਹੈ, ਬਲਕਿ​ ਇਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਬਣਾਉਣਾ ਚਾਹੁੰਦੀ ਹੈ।


Related News