Motorola ਨੇ ਲਾਂਚ ਕੀਤੇ 6 Smart TV, ਕੀਮਤ 13,999 ਰੁਪਏ ਤੋਂ ਸ਼ੁਰੂ

Monday, Sep 16, 2019 - 03:28 PM (IST)

Motorola ਨੇ ਲਾਂਚ ਕੀਤੇ 6 Smart TV, ਕੀਮਤ 13,999 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਭਾਰਤ ’ਚ ਟੀਵੀ ਲਾਂਚ ਕੀਤਾ ਹੈ। ਕੰਪਨੀ ਭਾਰਤੀ ਬਾਜ਼ਾਰ ’ਚ 6 ਵੱਖ-ਵੱਖ ਸਾਈਜ਼ ਦੇ ਟੀ.ਵੀ. ਵੇਚੇਗੀ। ਇਨ੍ਹਾਂ ਦੀ ਵਿਕਰੀ ਈ-ਕਾਮਰਸ ਸਾਈਟ ਫਲਿਪਕਾਰਟ ’ਤੇ 29 ਸਤੰਬਰ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ 29 ਸਤੰਬਰ ਤੋਂ ਹੀ Big Billion Days ਸੇਲ ਦੀ ਵੀ ਸ਼ੁਰੂਆਤ ਹੈ। 

PunjabKesari

Motorola Android 9 TV ਸਾਈਜ਼ ਤੇ ਕੀਮਤ
21 ਇੰਚ HDR    -13,999 ਰੁਪਏ

43 ਇੰਚ Full HD    - 24,999 ਰੁਪਏ

43 ਇੰਚ Ultra HD (UHD)    - 29,999 ਰੁਪਏ

50 ਇੰਚ UHD    - 33,999 ਰੁਪਏ

55 ਇੰਚ UHD    - 39,999 ਰੁਪਏ

65 ਇੰਚ UHD    - 64,999 ਰੁਪਏ

PunjabKesari

Motorola Smart TV ਦੀਆਂ ਖੂਬੀਆਂ
Motorola Smart TV ’ਚ autotuneX ਡਿਸਪਲੇਅ ਟੈਕਨਾਲੋਜੀ ਇਸਤੇਮਾਲ ਕੀਤੀ ਗਈ ਹੈ। ਇਨ੍ਹਾਂ ਟੀਵੀ ’ਚ 2.25 ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। ਗ੍ਰਾਫਿਕਸ ਪ੍ਰੋਸੈਸਿੰਗ ਲਈ ਇਨ੍ਹਾਂ ’ਚ Mali 450 GPU ਦਿੱਤਾ ਗਿਆ ਹੈ। ਸਾਰੇ ਸਮਾਰਟ ਟੀਵੀਆਂ ’ਚ Android 9 Pie ਦੀ ਸਪੋਰਟ ਦਿੱਤੀ ਗਈ ਹੈ। ਟੀਵੀ ਦੇ ਨਾਲ ਵਾਇਰਲੈੱਸ ਗੇਮਪੈਡ ਵੀ ਦਿੱਤਾ ਜਾਵੇਗਾ। 

PunjabKesari

32 ਇੰਚ ਤੋਂ ਲੈ ਕੇ 65 ਇੰਚ ’ਚ 4ਕੇ ਪੈਨਲ ਦਿੱਤਾ ਗਿਆ ਹੈ। ਬਿਹਤਰ ਆਡੀਓ ਲਈ ਇਸ ਵਿਚ ਕੰਪਨੀ ਨੇ Dolby Vision ਤਕਨੀਕ ਦਾ ਇਸਤੇਮਾਲ ਕੀਤਾ ਹੈ। ਇਸ ਦੇ ਨਾਲ 30W ਦਾ ਫਰੰਟ ਫੇਸਿੰਗ ਸਪੀਕਰ ਵੀ ਮਿਲਦਾ ਹੈ। ਕੰਪਨੀ ਨੇ ਕਿਹਾ ਹੈ ਕਿ ਐਂਡਰਾਇਡ ਗੇਮ ਕੰਟਰੋਲਰ ਨੂੰ ਕੁਨੈਕਟ ਕਰਨ ਲਈ ਇਸ ਵਿਚ blazeX ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। 

ਮੋਟੋਰੋਲਾ ਸਮਾਰਟ ਟੀਵੀ ਲਾਂਚ ਤੋਂ ਬਾਅਦ ਭਾਰਤ ’ਚ ਸਮਾਰਟ ਟੀਵੀ ਨੂੰ ਸਸਤਾ ਕਰਨ ਦੀ ਰੇਸ ਤੇਜ਼ ਹੋ ਗਈ ਹੈ। ਸ਼ਾਓਮੀ ਫਿਲਹਾਲ ਇਸ ਸੈਗਮੈਂਟ ’ਚ ਬਾਜ਼ਾਰ ’ਚ ਲੀਡਰ ਹੈ ਅਤੇ 17 ਸਤੰਬਰ ਨੂੰ ਹੀ ਕੰਪਨੀ ਨਵਾਂ Mi TV ਲਾਂਚ ਕਰ ਰਹੀ ਹੈ। ਹਾਲ ਹੀ ’ਚ ਚੀਨ ’ਚ ਰੈੱਡਮੀ ਟੀਵੀ ਵੀ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਸੀ ਕਿ ਇਸ ਨੂੰ ਭਾਰਤ ’ਚ ਲਿਆਉਣ ’ਚ ਕੁਝ ਸਮਾਂ ਲੱਗੇਗਾ ਪਰ ਹੁਣ ਮੋਟੋਰੋਲਾ ਟੀਵੀ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਰੈੱਡਮੀ ਟੀਵੀ ਜਲਦੀ ਹੀ ਭਾਰਤ ’ਚ ਉਤਾਰ ਦਿੱਤਾ ਜਾਵੇਗਾ। 


Related News