200 ਮੈਗਾਪਿਕਸਲ ਕੈਮਰੇ ਵਾਲਾ ਫੋਨ ਲਾਂਚ ਕਰ ਸਕਦੀ ਹੈ ਮੋਟੋਰੋਲਾ
Saturday, Nov 27, 2021 - 11:09 AM (IST)
ਗੈਜੇਟ ਡੈਸਕ– ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਦੁਨੀਆ ਦਾ ਪਹਿਲਾ 200 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਮੋਟੋਰੋਲਾ ਦੇ ਫੋਨ ’ਚ ਸੈਮਸੰਗ ਦਾ 200 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਮੋਟੋਰੋਲਾ ਦੇ ਇਸ 200 ਮੈਗਾਪਿਕਸਲ ਕੈਮਰੇ ਵਾਲੇ ਫੋਨ ਦੀ ਲਾਂਚਿੰਗ 2022 ਦੇ ਜੂਨ-ਜੁਲਾਈ ’ਚ ਹੋ ਸਕਦੀ ਹੈ।
ਸੈਮਸੰਗ ਨੇ ਇਸੇ ਸਾਲ ਸਤੰਬਰ ’ਚ 200 ਮੈਗਾਪਿਕਸਲ ਦਾ ISOCELL HP1 ਸੈਂਸਰ ਪੇਸ਼ ਕੀਤਾ ਹੈ। ਮੋਟੋਰੋਲਾ ਤੋਂ ਇਲਾਵਾ 200 ਮੈਗਾਪਿਕਸਲ ਕੈਮਰੇ ਨਾਲ ਫੋਨ ਲਾਂਚ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ ’ਚ ਸ਼ਾਓਮੀ ਵੀ ਹੈ। ਸ਼ਾਓਮੀ ਦੀ ਪਲਾਨਿੰਗ ਵੀ ਅਗਲੇ ਸਾਲ ਲਈ ਹੀ ਹੈ। ਇਸ ਤੋਂ ਇਲਾਵਾ ਸੈਸਮੰਗ ਵੀ 2023 ਤਕ 200 ਮੈਗਾਪਿਕਸਲ ਕੈਮਰੇ ਵਾਲਾ ਫੋਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਸੈਮਸੰਗ ਦੇ 200 ਮੈਗਾਪਿਕਸਲ ਵਾਲੇ ISOCELL ਸੈਂਸਰ ’ਚ ਪਿਕਸਲ ਦਾ ਸਾਈਜ਼ 0.64 ਮਾਈਕ੍ਰੋਫੋਨ ਹੈ। ਇਸ ਲੈੱਨਜ਼ ਲਈ ਯੂਜ਼ਰਸ 12.5-200 ਮੈਗਾਪਿਕਸਲ ਰੈਜ਼ੋਲਿਊਸ਼ਨ ’ਚ ਫੋਟੋ ਕਲਿੱਕ ਕਰ ਸਕਣਗੇ।
ਖਬਰ ਇਹ ਵੀ ਹੈ ਕਿ ਮੋਟੋਰੋਲਾ Moto Edge X ’ਤੇ ਵੀ ਕੰਮ ਕਰ ਰਹੀ ਹੈ ਜਿਸ ਨੂੰ 60 ਮੈਗਾਪਿਕਸਲ ਦੇ OmniVision OmniVision OV60A 0.61μm ਸੈਲਫੀ ਕੈਮਰੇ ਨਾਲ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਫੋਨ ’ਚ ਬੈਕ ਪੈਨਲ ’ਤੇ 50 ਮੈਗਾਪਿਕਸਲ ਦਾ OmniVision OV50A ਪ੍ਰਾਈਮਰੀ ਸੈਂਸਰ ਹੋਵੇਗਾ।