ਇਕ ਹਫਤੇ ’ਚ ਹੀ ਨਿਕਲੀ Moto Razr ਦੀ ਹਵਾ, ਸਕਰੀਨ ਤੋਂ ਵੱਖ ਹੋਈ ਟਾਪ ਲੈਮੀਨੇਸ਼ਨ

02/19/2020 2:02:37 PM

ਗੈਜੇਟ ਡੈਸਕ– ਮੋਟੋਰੋਲਾ ਦੇ ਫੋਲਡੇਬਲ ਸਮਾਰਟਫੋਨ ‘ਮੋਟੋ ਰੇਜ਼ਰ’ ’ਚ ਅਜੀਬੋਗਰੀਬ ਸਮੱਸਿਆ ਸਾਹਮਣੇ ਆਈ ਹੈ। ਇਸ ਫੋਨ ਦੀ ਟਾਪ ਲੈਮੀਨੇਸ਼ਨ ਸਕਰੀਨ ਤੋਂ ਵੱਖ ਹੋ ਗਈ ਉਹ ਵੀ ਉਦੋਂ ਜਦੋਂ ਫੋਨ ਯੂਜ਼ਰ ਦੀ ਜੇਬ ’ਚ ਸੀ। ਸ਼ਿਕਾਇਤਕਰਤਾ ਰੇਮੰਡ ਵੋਂਗ ਨੇ ਦੱਸਿਆ ਹੈ ਕਿ ਉਸ ਦੇ ਮੋਟੋ ਰੇਜ਼ਰ ਦੀ ਡਿਸਪਲੇਅ ਲੈਮੀਨੇਟਿਡ ਲੇਅਰ ਤੋਂ ਵੱਖ ਹੋ ਗਈ ਹੈ। ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਅਸਲ ’ਚ ਹੋਇਆ ਕੀ ਹੈ ਕਿਉਂਕਿ ਫੋਨ ’ਤੇ ਕਿਸੇ ਵੀ ਤਰ੍ਹਾਂ ਦਾ ਡੈਮੇਜ ਨਜ਼ਰ ਨਹੀਂ ਆ ਰਿਹਾ। 

ਫੋਨ ਨੂੰ ਖੋਲ੍ਹਣ-ਬੰਦ ਕਰਨ ਨਾਲ ਹੋਰ ਖਰਾਬ ਹੋਈ ਡਿਸਪਲੇਅ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਫੋਨ ਦੀ ਸਕਰੀਨ ਹਿੰਜ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਅਜੀਬੋਗਰੀਬ ਤਰੀਕੇ ਨਾਲ ਉਖੜ ਗਈ। ਇਸ ਤੋਂ ਇਲਾਵਾ ਫੋਨ ਨੂੰ ਫੋਲਡ ਅਤੇ ਅਨਫੋਲਡ ਕਰਨ ਦੇ ਨਾਲ-ਨਾਲ ਇਹ ਸਮੱਸਿਆ ਵਧਦੀ ਹੀ ਗਈ। ਰੇਮੰਡ ਵੋਂਗ ਨੇ ਦੱਸਿਆ ਕਿ ਅਜਿਹਾ ਐਕਸਟਰਨਲ ਸਕ੍ਰੈਚ ਜਾਂ ਫੋਰਸ ਕਾਰਨ ਨਹੀਂ ਹੋਇਆ ਹੈ। 

PunjabKesari

ਮੋਟੋਰੋਲਾ ਨੇ ਦਿੱਤੀ ਪ੍ਰਤੀਕਿਰਿਆ
ਮੋਟੋਰੋਲਾ ਨੇ ਇਸ ਮੁੱਦੇ ’ਤੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਰੇਜ਼ਰ ਫੋਨ ਦੀ ਡਿਸਪਲੇਅ ’ਤੇ ਪੂਰਾ ਭਰੋਸਾ ਹੈ ਅਤੇ ਉਹ ਫੋਨ ’ਚ ਇਸ ਤਰ੍ਹਾਂ ਦੀ ਸਮੱਸਿਆ ਆਉਣ ਦੀ ਉਮੀਦ ਵੀ ਨਹੀਂ ਕਰਦੇ। ਉਨ੍ਹਾਂ ਨੇ ਇਸ ਦੀ ਟੈਂਪਰੇਚਰ ਟੈਸਟਿੰਗ ਕੀਤੀ ਹੈ। ਇਹ 20 ਡਿਗਰੀ ਸੈਲਸੀਅਸ ਤੋਂ 60 ਡਿਗਰੀ ਸੈਲਸੀਅਸ ਦੇ ਵਿਚ ਕੰਮ ਕਰ ਸਕਦਾ ਹੈ। ਜੇਕਰ ਗਾਹਕ ਨੂੰ ਨੋਰਮਲ ਇਸਤੇਮਾਲ ਕਰਦੇ ਸਮੇਂ ਸਹੀ ਤਾਪਮਾਨ ’ਤੇ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਨੂੰ ਸਟੈਂਡਰਡ ਵਾਰੰਟੀ ਦੇ ਅੰਦਰ ਹੀ ਕਵਰ ਕੀਤਾ ਜਾਵੇਗਾ। 

ਡਿਊਰੇਬਿਲਟੀ ਟੈਸਟ ’ਚ ਕੰਮਜ਼ੋਰ ਸਾਬਤ ਹੋ ਰਹੇ ਫੋਲਡੇਬਲ ਫੋਨਜ਼
ਮੋਟੋ ਰੇਜ਼ਰ ਫੋਨ ਦੀ ਕੀਮਤ ਕਰੀਬ 1,500 ਡਾਲਰ (ਕਰੀਬ 1,07,000 ਰੁਪਏ) ਹੈ। ਅਜਿਹੇ ’ਚ ਇਕ ਗੱਲ ਤਾਂ ਸਾਫ ਹੈ ਕਿ ਫੋਲਡੇਬਲ ਸਮਾਰਟਫੋਨਜ਼ ਅਜਿਹੇ ਹਾਰਡਵੇਅਰ ਦੇ ਨਾਲ ਬਾਜ਼ਾਰ ’ਚ ਉਤਾਰੇ ਗਏ ਹਨ ਕਿ ਇਨ੍ਹਾਂ ਨੂੰ ਸਾਧਾਰਣ ਸਮਾਰਟਫੋਨ ਤੋਂ ਜ਼ਿਆਦਾ ਸੰਭਾਲ ਕੇ ਰੱਖਣ ਦੀ ਲੋੜ ਪੈ ਰਹੀ ਹੈ। ਇਸ ਤੋਂ ਇਲਾਵਾ ਮਜਬੂਤੀ ਦੇ ਮਾਮਲੇ ’ਚ ਇਨ੍ਹਾਂ ’ਤੇ ਕੀਤੇ ਗਏ ਡਿਊਰੀਬਿਲਟੀ ਟੈਸਟ ’ਚ ਵੀ ਇਹ ਕਮਜ਼ੋਰ ਹੀ ਸਾਬਤ ਹੋਏ ਹਨ। 


Related News