Motorola One Fusion+ ਸਮਾਰਟਫੋਨ ਹੋਇਆ ਮਹਿੰਗਾ, ਇੰਨੀ ਵਧੀ ਕੀਮਤ
Wednesday, Jul 08, 2020 - 02:03 PM (IST)

ਗੈਜੇਟ ਡੈਸਕ– ਮੋਟੋਰੋਲਾ ਨੇ ਹਾਲ ਹੀ ’ਚ ਲਾਂਚ ਹੋਏ ਆਪਣੇ Motorola One Fusion+ ਸਮਾਰਟਫੋਨ ਦੀ ਕੀਮਤ ਵਧਾ ਦਿੱਤੀ ਹੈ। ਕੰਪਨੀ ਨੇ ਆਪਣੇ ਇਸ ਫੋਨ ਨੂੰ ਇਕ ਮਹੀਨਾ ਪਹਿਲਾਂ ਹੀ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਖ਼ਾਸੀਅਤ ਇਸ ਵਿਚ ਦਿੱਤੀ ਗਈ 5000mAh ਦੀ ਦਮਦਾਰ ਬੈਟਰੀ ਅਤੇ 64 ਮੈਗਾਪਿਕਸਲ ਦਾ ਕਵਾਡ ਕੈਮਰਾ ਸੈੱਟਅਪ ਹੈ।
ਕੀਮਤ ’ਚ ਹੋਇਆ ਇੰਨਾ ਵਾਧਾ
ਕੰਪਨੀ ਨੇ Motorola One Fusion+ ਸਮਾਰਟਫੋਨ ਦੀ ਕੀਮਤ ’ਚ 500 ਰੁਪਏ ਦਾ ਵਾਧਾ ਕੀਤਾ ਹੈ। ਇਸ ਫੋਨ ਨੂੰ 16,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਫੋਨ ਦੀ ਕੀਮਤ 17,499 ਰੁਪਏ ਹੋ ਗਈ ਹੈ। ਇਹ ਫੋਨ ਇਕ ਹੀ ਮਾਡਲ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਆਉਂਦਾ ਹੈ। ਇਸ ਦੀ ਨਵੀਂ ਕੀਮਤ ਆਨਲਾਈਨ ਸ਼ਾਪਿੰਕ ਸਾਈਟ ਫਲਿਪਕਾਰਟ ’ਤੇ ਵੀ ਅਪਡੇਟ ਕਰ ਦਿੱਤੀ ਗਈ ਹੈ।