ਮੋਟੋਰੋਲਾ Moto G5 ਨੂੰ ਮਿਲਣੀ ਸ਼ੁਰੂ ਹੋਈ ਐਂਡਰਾਇਡ 8.1 ਓਰਿਓ ਅਪਡੇਟ

Monday, Sep 24, 2018 - 05:46 PM (IST)

ਮੋਟੋਰੋਲਾ Moto G5 ਨੂੰ ਮਿਲਣੀ ਸ਼ੁਰੂ ਹੋਈ ਐਂਡਰਾਇਡ 8.1 ਓਰਿਓ ਅਪਡੇਟ

ਜਲੰਧਰ-ਲਿਨੋਵੋ ਦੀ ਮਲਕੀਅਤ ਹੱਕ ਵਾਲੀ ਕੰਪਨੀ ਮੋਟੋਰੋਲਾ ਦੇ ਮੋਟੋ ਜੀ5 (Moto G5) ਸਮਾਰਟਫੋਨ ਦੇ ਭਾਰਤੀ ਯੂਜ਼ਰਸ ਲਈ ਐਂਡਰਾਇਡ 8.1 ਓਰਿਓ ਓ. ਟੀ. ਏ. (OTA) ਅਪਡੇਟ ਰੋਲ ਆਊਟ ਕੀਤੀ ਗਈ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਮੋਟੋਰੋਲਾ ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਸੀ ਕਿ ਜਿਸ 'ਚ G5 ਅਤੇ G5 ਪਲੱਸ ਨੂੰ ਐਂਡਰਾਇਡ ਓਰਿਓ ਅਪਡੇਟ ਮਿਲਣ ਦੀ ਗੱਲ ਕੀਤੀ ਸੀ ਪਰ G5 ਓਰਿਓ ਅਪਡੇਟ ਸਿਰਫ ਮੈਕਸੀਕੋ ਦੇ ਯੂਜ਼ਰਸ ਲਈ ਪੇਸ਼ ਕੀਤੀ ਗਈ ਸੀ।

PunjabKesari 

ਰਿਪੋਰਟ ਮੁਤਾਬਕ ਭਾਰਤ ਦੇ ਕੁਝ ਮੋਟੋਰੋਲਾ ਮੋਟੋ G5 ਯੂਜ਼ਰਸ ਨੂੰ ਐਂਡਰਾਇਡ 8.1 ਓਰਿਓ ਦੀ ਅਪਡੇਟ ਮਿਲਣ ਲੱਗ ਪਈ ਹੈ। ਇਸ ਅਪਡੇਟ ਦਾ ਵਰਜ਼ਨ OPP28.85-16 ਹੈ, ਜਿਸ 'ਚ ਅਗਸਤ ਸਕਿਓਰਿਟੀ ਪੈਚ ਵੀ ਸ਼ਾਮਿਲ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤ ਅਤੇ ਬ੍ਰਾਜ਼ੀਲ ਦੇ ਯੂਜ਼ਰਸ ਲਈ ਮੋਟੋਰੋਲਾ ਨੇ G5 ਪਲੱਸ 'ਚ ਐਂਡਰਾਇਡ 8.1 ਓਰਿਓ ਅਪਡੇਟ ਦਿੱਤੀ ਸੀ।

PunjabKesari

ਇਸ ਤੋਂ ਇਲਾਵਾ ਮੋਟੋਰੋਲਾ ਨੇ ਅੱਜ ਵੀ ਭਾਰਤੀ ਬਾਜ਼ਾਰ 'ਚ ਐਂਡਰਾਇਡ ਵਨ ਸਮਾਰਟਫੋਨ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 15,999 ਰੁਪਏ ਹੈ ਅਤੇ ਇਹ ਫਲਿੱਪਕਾਰਟ 'ਤੇ 5 ਅਕਤੂਬਰ ਤੋਂ ਸੇਲ ਲਈ ਉਪਲੱਬਧ ਹੋਵੇਗਾ।


Related News