108MP ਕੈਮਰੇ ਵਾਲਾ Motorola Edge+ ਅੱਜ ਭਾਰਤ 'ਚ ਹੋਵੇਗਾ ਲਾਂਚ, ਇੰਨੀ ਹੋ ਸਕਦੀ ਹੈ ਕੀਮਤ

05/19/2020 11:49:55 AM

ਗੈਜੇਟ ਡੈਸਕ— ਲੇਨੇਵੋ ਦੀ ਓਨਰਸ਼ਿਪ ਵਾਲੀ ਕੰਪਨੀ ਮੋਟੋਰੋਲਾ ਵਲੋਂ ਅੱਜ ਫਲੈਗਸ਼ਿਪ ਸਮਾਰਟਫੋਨ Motorola Edge+ ਭਾਰਤ 'ਚ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਨੂੰ ਕੰਪਨੀ ਮਸ਼ਹੂਰ ਈ-ਕਾਮਰਸ ਸਾਈਟ ਫਲਿਪਕਾਰਟ 'ਤੇ ਆਨਲਾਈਨ ਓਨਲੀ ਲਾਂਚ ਕਰੇਗੀ। ਕੋਰੋਨਾਵਾਇਰਸ ਦੇ ਚਲਦੇ ਦੇਸ਼ ਭਰ 'ਚ ਕੀਤੇ ਗਏ ਲਾਗਡਾਊਨ ਦੇ ਚਲਦੇ ਕੋਈ ਫਿਜ਼ੀਕਲ ਲਾਂਚ ਈਵੈਂਟ ਨਹੀਂ ਰੱਖਿਆ ਗਿਆ। ਦੁਪਹਿਰ 12 ਵਜੇ ਫਲਿਪਕਾਰਟ 'ਤੇ ਇਸ ਡਿਵਾਈਸ ਦੀ ਕੀਮਤ ਤੋਂ ਪਰਦਾ ਉੱਠੇਗਾ ਅਤੇ 108 ਮੈਗਾਪਿਕਸਲ ਵਾਲਾ ਇਹ ਡਿਵਾਈਸ ਭਾਰਤ 'ਚ ਵੀ ਖਰੀਦਿਆ ਜਾ ਸਕੇਗਾ। 

ਇਥੇ ਦੇਖ ਸਕੋਗੇ ਲਾਈਵ
Motorola Edge+ ਦਾ ਲਾਂਚ ਅੱਜ ਦੁਪਹਿਰ 12 ਵਜੇ ਹੋਵੇਗਾ, ਹਾਲਾਂਕਿ ਕੰਪਨੀ ਵਲੋਂ ਨਹੀਂ ਦੱਸਿਆ ਗਿਆ ਕਿ ਇਸ ਲਈ ਕੋਈ ਵਰਚੁਅਲ ਈਵੈਂਟ ਰੱਖਿਆ ਗਿਆ ਹੈ ਜਾਂ ਨਹੀਂ, ਜੇਕਰ ਕੰਪਨੀ ਅਜਿਹਾ ਕੋਈ ਸਾਫਟ ਈਵੈਂਟ ਹੋਸਟ ਕਰਦੀ ਹੈ ਤਾਂ ਇਸ ਨੂੰ ਮੋਟੋਰੋਲਾ ਦੇ ਯੂਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਹੈਂਡਲਸ 'ਤੇ ਦੇਖਿਆ ਜਾ ਸਕੇਗਾ। ਇਹ ਸਮਾਰਟਫੋਨ ਸਿਰਫ ਫਲਿਪਕਾਰਟ 'ਤੇ ਖਰੀਦਿਆ ਜਾ ਸਕੇਗਾ ਅਤੇ ਇਸ ਦੀ ਗਲੋਬਲ ਬਾਜ਼ਾਰ 'ਚ ਕੀਮਤ 999 ਡਾਲਰ (ਕਰੀਬ 75,300 ਰੁਪਏ) ਹੈ ਅਤੇ ਲਗਭਗ ਇੰਨੀ ਹੀ ਕੀਮਤ ਇਸ ਫੋਨ ਦੀ ਭਾਰਤ 'ਚ ਵੀ ਹੋ ਸਕਦੀ ਹੈ। ਫੋਨ ਨੂੰ ਸਮੋਕੀ ਸੰਗਰੀਆ ਅਤੇ ਥੰਡਰ ਗ੍ਰੇਅ ਕਲਰ ਆਪਸ਼ਨ 'ਚ ਉਤਾਰਿਆ ਜਾਵੇਗਾ।

Motorola Edge+ ਦੇ ਫੀਚਰਜ਼
ਕੁਝ ਦਿਨ ਪਹਿਲਾਂ ਮੋਟੋਰੋਲਾ ਵਲੋਂ 2020 ਫਲੈਗਸ਼ਿਪ ਐੱਜ ਸੀਰੀਜ਼ 'ਚ ਦੋ ਸਮਾਰਟਫੋਨ ਮੋਟੋਰੋਲਾ ਐੱਜ ਅਤੇ ਮੋਟੋਰੋਲਾ ਐੱਜ ਪਲੱਸ ਲਾਂਚ ਕੀਤੇ ਗਏ ਹਨ। ਟਾਪ-ਆਫ-ਦਿ-ਲਾਈਨ ਫਲੈਗਸ਼ਿਪ ਡਿਵਾਈਸ ਮੋਟੋ ਐੱਜ ਪਲੱਸ 'ਚ ਕੁਆਲਕਾਮ ਦਾ ਲੇਟੈਸਟ ਸਨੈਪਡ੍ਰੈਗਨ 865 ਪ੍ਰੋਸੈਸਰ ਯੂਜ਼ਰਜ਼ ਨੂੰ ਮਿਲੇਗਾ। ਇਸ ਵਿਚ 6.7 ਇੰਚ ਐੱਚ.ਡੀ. ਪਲੱਸ ਓ.ਐੱਲ.ਈ.ਡੀ. ਕਰਵਡ ਡਿਸਪਲੇਅ ਦਿੱਤੀ ਗਈ ਹੈ ਜੋ 90Hz ਰਿਫਰੈਸ਼ ਰੇਟ ਦੇ ਨਾਲ ਦਿੱਤੀ ਗਈ ਹੈ। ਸਮਾਰਟਫੋਨ ਦੀ ਡਿਸਪਲੇਅ ਪੂਰੀ ਤਰ੍ਹਾਂ ਕਰਵਡ ਹੈ ਅਤੇ ਸਾਈਡ 'ਚ ਬੇਜ਼ਲਸ ਹੀ ਨਹੀਂ ਦਿਖਾਈ ਦਿੰਦੇ। ਡਿਵਾਈਸ 'ਚ 12GB LPDDR5 ਰੈਮ ਹੈ। 

ਸਮਾਰਟਫੋਨ 'ਚ 108 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਮੇਨ ਕੈਮਰਾ 6ਕੇ ਵੀਡੀਓ ਰਿਕਾਰਡਿੰਗ ਸੁਪੋਰਟ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫੋਨ 'ਚ 8 ਮੈਗਾਪਿਕਸਲ ਟੈਲੀਫੋਟੋ ਲੈੱਨਜ਼ ਅਤੇ ਇਕ ਟਾਈਮ ਆਫ ਫਲਾਈਟ ਸੈਂਸਰ ਵੀ ਮਿਲਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਸਮਾਰਟਫੋਨ 'ਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਲੰਬੇ ਬੈਟਰੀ ਬੈਕਅਪ ਲਈ ਇਸ ਸਮਾਰਟਫੋਨ 'ਚ 5,000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਫਾਸਟ ਚਾਰਜਿੰਗ ਅਤੇ 15 ਵਾਟ ਵਾਇਰਲੈੱਸ ਚਾਰਜਿੰਗ ਸੁਪੋਰਟ ਦੇ ਨਾਲ ਮਿਲਦੀ ਹੈ।


Rakesh

Content Editor

Related News