108MP ਕੈਮਰਾ ਵਾਲਾ ਮੋਟੋਰੋਲਾ Edge 20Pro ਭਾਰਤ ''ਚ ਜਲਦ ਹੋਵੇਗਾ ਲਾਂਚ

Thursday, Aug 19, 2021 - 11:51 AM (IST)

ਨਵੀਂ ਦਿੱਲੀ- ਮੋਟੋਰੋਲਾ ਐਜ 20-ਪ੍ਰੋ ਜਲਦ ਭਾਰਤ ਵਿਚ ਦਸਤਕ ਦੇਵੇਗਾ। ਮੋਟੋਰੋਲਾ ਇੰਡੀਆ ਦੇ ਮੁਖੀ ਪ੍ਰਸ਼ਾਂਤ ਮਨੀ ਨੇ ਇਕ ਟਵੀਟ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਮੋਟੋਰੋਲਾ ਐਜ 20-ਪ੍ਰੋ ਦੇ ਜਲਦ ਲਾਂਚ ਹੋਣ ਬਾਰੇ ਇਕ ਯੂਜ਼ਰ ਦੇ ਸਵਾਲ 'ਤੇ ਦਿੱਤੇ ਜਵਾਬ ਵਿਚ ਇਹ ਕਿਹਾ। ਹਾਲਾਂਕਿ, ਟਵੀਟ ਵਿਚ ਮੋਟੋਰੋਲਾ ਇੰਡੀਆ ਦੇ ਮੁਖੀ ਨੇ ਫੋਨ ਦੀ ਲਾਂਚ ਤਾਰੀਖ਼ ਅਤੇ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਮੋਟੋਰੋਲਾ ਐਜ 20 ਪ੍ਰੋ ਕੰਪਨੀ ਦਾ ਫਲੈਗਸ਼ਿਪ ਸਮਾਰਟ ਫੋਨ ਹੈ। ਕੰਪਨੀ ਨੇ ਇਸ ਨੂੰ ਜੁਲਾਈ ਵਿਚ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਸੀ। ਚੀਨ ਵਿਚ ਇਸ ਫੋਨ ਨੂੰ ਮੋਟੋਰੋਲਾ ਐਜ ਐੱਸ ਪ੍ਰੋ ਦੇ ਰੂਪ ਵਿਚ ਲਾਂਚ ਕੀਤਾ ਗਿਆ ਸੀ। ਫੋਨ ਦਾ ਗਲੋਬਲ ਮਾਡਲ 12 ਜੀ. ਬੀ. ਰੈਮ, ਸਨੈਪਡ੍ਰੈਗਨ 870 ਪ੍ਰੋਸੈਸਰ ਅਤੇ 144Hz ਰਿਫਰੈਸ਼ ਰੇਟ ਦੇ ਨਾਲ ਆਉਂਦਾ ਹੈ। ਇਸ ਵਿਚ 108 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਨਾਲ 16 ਮੈਗਾਪਿਕਸਲ ਦਾ ਅਲਟ੍ਰਾ-ਵਾਈਡ ਐਂਗਲ ਸੈਂਸਰ ਅਤੇ 8 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ।

ਇੰਨੀ ਹੋ ਸਕਦੀ ਹੈ ਕੀਮਤ
ਕੰਪਨੀ ਨੇ ਇਸ ਫੋਨ ਨੂੰ ਯੂਰਪ ਵਿਚ ਇਸ ਸਾਲ ਜੁਲਾਈ ਵਿਚ ਲਾਂਚ ਕੀਤਾ ਸੀ। ਯੂਰਪ ਵਿਚ ਫੋਨ ਦੇ 12 ਜੀ. ਬੀ. ਰੈਮ + 256 ਜੀ. ਬੀ. ਇੰਟਰਨਲ ਸਟੋਰੇਜ ਮਾਡਲ ਦੀ ਕੀਮਤ 699.99 ਯੂਰੋ (ਲਗਭਗ 60,900) ਹੈ। ਇਸ ਦੇ ਨਾਲ ਹੀ ਚੀਨ ਵਿਚ ਇਸ ਫੋਨ ਦੇ 6 ਜੀ. ਬੀ. ਰੈਮ + 128 ਜੀ. ਬੀ. ਇੰਟਰਨਲ ਸਟੋਰੇਜ ਮਾਡਲ ਦੀ ਕੀਮਤ 2499 ਯੂਆਨ (28,600 ਰੁਪਏ) ਹੈ। ਫੋਨ ਵਿਚ 6.7 ਇੰਚ ਦੀ OLED ਡਿਸਪਲੇ ਹੈ, ਜਿਸ ਦਾ ਰਿਫਰੈਸ਼ ਰੇਟ 144Hz ਹੈ। ਫੋਨ ਵਿਚ ਪਾਵਰ ਦੇਣ ਲਈ ਇਸ ਵਿਚ 4500mAh ਬੈਟਰੀ ਦਿੱਤੀ ਗਈ ਹੈ, ਜੋ 30 ਵਾਟ ਦੀ ਟਰਬੋਪਾਵਰ ਫਾਸਟ ਚਾਰਜਿੰਗ ਨਾਲ ਆਉਂਦੀ ਹੈ। ਇਸ ਫੋਨ ਵਿਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦੇਖਣਾ ਨੂੰ ਮਿਲੇਗਾ। 


Sanjeev

Content Editor

Related News