108MP ਕੈਮਰੇ ਨਾਲ ਮੋਟੋਰੋਲਾ ਨੇ ਭਾਰਤ ’ਚ ਲਾਂਚ ਕੀਤੇ ਦੋ ਨਵੇਂ ਸਮਾਰਟਫੋਨ

Thursday, Aug 19, 2021 - 04:08 PM (IST)

ਗੈਜੇਟ ਡੈਸਕ– ਮੋਟੋਰੋਲਾ ਨੇ ਆਖਿਰਕਾਰ ਆਪਣੇ ਦੋ ਨਵੇਂ ਸਮਾਰਟਫੋਨ ਭਾਰਤ ’ਚ ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੋਵਾਂ ਫੋਨਾਂ ਨੂੰ Motorola Edge 20 ਅਤੇ Edge 20 Fusion ਨਾਂ ਨਾਲ ਲਿਆਇਆ ਗਿਆ ਹੈ। ਇਨ੍ਹਾਂ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ ਅਤੇ ਇਨ੍ਹਾਂ ’ਚ 20:9 ਆਸਪੈਕਟ ਰੇਸ਼ੀਓ ਨੂੰ ਸਪੋਰਟ ਕਰਨ ਵਾਲੀ OLED ਡਿਸਪਲੇਅ ਦਿੱਤੀ ਗਈ ਹੈ। ਦੋਵਾਂ ਫੋਨਾਂ ਨੂੰ ਵਾਟਰ ਅਤੇ ਡਸਟ ਪਰੂਫ ਲਈ IP52 ਦੀ ਰੇਟਿੰਗ ਮਿਲੀ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ Motorola Edge 20 ਨੂੰ ਭਾਰਤੀ ਬਾਜ਼ਾਰ ’ਚ OnePlus Nord 2, Vivo V21, ਅਤੇ Samsung Galaxy A52 ਵਰਗੇ ਸਮਾਰਟਫੋਨਾਂ ਦੀ ਟੱਕਰ ’ਚ ਲਿਆਇਆ ਗਿਆ ਹੈ ਜਿਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 29,999 ਰੁਪਏ ਹੈ। ਇਸ ਨੂੰ ਫ੍ਰੋਸਟੇਡ ਪਰਲ ਅਤੇ ਫ੍ਰੋਸਟੇਡ ਐਮਰਲਡ ਰੰਗ ’ਚ 24 ਅਗਸਤ ਤੋਂ ਆਨਲਾਈਨ ਸ਼ਾਪਿੰਗ ਸਾਈਟਾਂ ’ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਉਥੇ ਹੀ Motorola Edge 20 Fusion ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 21,499 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 22,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਸਾਈਬਰ ਟੀਲ ਅਤੇ ਇਲੈਕਟ੍ਰਿਕ ਗ੍ਰੇਫਾਈਡ ਰੰਗ ’ਚ 27 ਅਗਸਤ ਤੋਂ ਫਲਿਪਕਾਰਟ ਅਤੇ ਹੋਰ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ। 

Motorola Edge 20 ਦੇ ਫੀਚਰਜ਼

ਡਿਸਪਲੇਅ    - 6.7 ਇੰਚ ਦੀ FHD+, OLED, (ਰਿਫ੍ਰੈਸ਼ ਰੇਟ 144Hz )
ਪ੍ਰੋਸੈਸਰ    - ਸਨੈਪਡ੍ਰੈਗਨ 778ਜੀ
ਰੈਮ    - 8 ਜੀ.ਬੀ.
ਸਟੋਰੇਜ    - 128 ਜੀ.ਬੀ.
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ My UX
ਰੀਅਰ ਕੈਮਰਾ    - 108MP+16MP+8MP
ਫਰੰਟ ਕੈਮਰਾ    - 32MP
ਬੈਟਰੀ    - 4,000mAh (30 ਵਾਟ ਦੀ ਫਾਸਟ ਚਾਰਜਿੰਗ ਸਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ

Motorola Edge 20 Fusion ਦੇ ਫੀਚਰਜ਼

ਡਿਸਪਲੇਅ    - 6.7 ਇੰਚ ਦੀ FHD+, OLED ਮੈਕਸ ਵਿਜ਼ਨ, (ਰਿਫ੍ਰੈਸ਼ ਰੇਟ 90Hz)
ਪ੍ਰੋਸੈਸਰ    - ਮੀਡੀਆਟੈੱਕ ਡਾਈਮੈਂਸਿਟੀ 800U 5G
ਰੈਮ    - 8 ਜੀ.ਬੀ.
ਸਟੋਰੇਜ    - 128 ਜੀ.ਬੀ.
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ My UX
ਰੀਅਰ ਕੈਮਰਾ    - 108MP+8MP+2MP
ਫਰੰਟ ਕੈਮਰਾ    - 32MP
ਬੈਟਰੀ    - 5000mAh (30 ਵਾਟ ਦੀ ਫਾਸਟ ਚਾਰਜਿੰਗ ਸਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi 802.11ac, ਬਲੂਟੁੱਥ v5, GPS/A-GPS ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


Rakesh

Content Editor

Related News