ਮੋਟੋਰੋਲਾ 21 ਜੂਨ ਨੂੰ ਲਾਂਚ ਸਕਦਾ ਹੈ ਇਹ ਸਮਾਰਟਫੋਨਜ਼

Monday, Jun 12, 2017 - 04:53 PM (IST)

ਮੋਟੋਰੋਲਾ 21 ਜੂਨ ਨੂੰ ਲਾਂਚ ਸਕਦਾ ਹੈ ਇਹ ਸਮਾਰਟਫੋਨਜ਼

ਜਲੰਧਰ-ਮੋਟੋਰੋਲਾ ਇਸ ਮਹੀਨੇ ਆਪਣੇ ਨਵੇਂ ਸਮਾਰਟਫੋਨਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਦੇ ਲਈ ਮੀਡੀਆ ਇਨਵਾਇਟ ਭੇਜਣੇ ਵੀ ਸ਼ੁਰੂ ਕਰ ਦਿੱਤੇ ਹੈ ਇੰਨਵਾਇਟ ਦੇ ਅੁਨਸਾਰ ਕੰਪਨੀ 21 ਜੂਨ ਨੂੰ ਬ੍ਰਾਜ਼ਿਲ 'ਚ ਆਯੋਜਿਤ ਕੀਤਾ ਜਾਵੇਗਾ। ਕੰਪਨੀ ਵੱਲੋ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਇਵੇਂਟ 'ਚ ਕਿਹੜੇ ਪ੍ਰੋਡੈਕਟ ਨੂੰ ਪੇਸ਼ ਕੀਤਾ ਜਾਵੇਗਾ। ਪਰ ਅਫਵਾਹਾਂ ਦੀ ਗੱਲ ਕਰੀਏ ਤਾਂ ਕੰਪਨੀ ਇਸ ਇਵੇਂਟ 'ਚ Moto Z2 Force, Moto X4 ਅਤੇ  Moto E4 Plus ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਲੈਨੋਵੋ ਦੀ ਮਲਕੀਅਤ ਵਾਲੀ ਕੰਪਨੀ ਨੇ ਹਾਲ ਹੀ ਭਾਰਤ 'ਚ ਮੋਟੋ ਜ਼ੈੱਡ ਪਲੇ ਲਾਂਚ ਕੀਤਾ ਸੀ। ਦੂਜੀ ਪੀੜ੍ਹੀ ਦੇ ਸੈਮੀ ਮੋਡੀਊਲਰ ਸਮਾਰਟਫੋਨ ਮੋਟੋ ਜ਼ੈਡ2 ਪਲੇ ਦੀ ਕੀਮਤ 27,999 ਰੁਪਏ ਹੈ। ਬ੍ਰਾਜੀਲ ਦੇ ਲਾਂਚ ਪ੍ਰੋਗਰਾਮ ਦੇ ਲਈ ਹਾਲ ਹੀ 'ਚ ਲੀਕ ਕੀਤੇ ਗਏ ਮੋਟੋ ਸਮਾਰਟਫੋਨਸ ਤੋਂ ਕੋਈ ਵੀ ਹੋ ਸਕਦਾ ਹੈ।  IBTimes ਦੀ ਰਿਪੋਰਟ ਦੇ ਅਨੁਸਾਰ ਪਿਛਲੇ ਹਫਤੇ ਇੰਟਰਨੈੱਟ 'ਤੇ ਇਕ ਨਹੀਂ ਬਲਕਿ ਤਿੰਨ ਮੋਟੋ ਸਮਾਰਟਫੋਨ ਇਕੱਠੇ ਨਜ਼ਰ ਆਏ ਸੀ।
ਹਾਲ ਹੀ 'ਚ ਲੀਕ ਮੋਟੋ ਸਮਾਰਟਫੋਨਜ਼ 'ਚ ਇਕ ਸੀਰਿਅਲ ਨੰਬਰ XT1797 ਦੇ ਨਾਲ ਇਕ ਅਨਨੇਮਡ ਡਿਵਾਇਸ ਸਾਹਮਣੇ ਆਇਆ ਸੀ। ਜਿਸ ਨੂੰ ਐੱਫ.ਸੀ.ਸੀ ਸਰਟੀਫਿਕੇਸ਼ਨ ਪ੍ਰਾਪਤ ਹੋਇਆ ਸੀ। ਸਰਟੀਫਿਕੇਸ਼ਨ 'ਚ ਇਸ ਫੋਨ ਦੀ ਕੁਝ ਸਪੈਸਫਿਕੇਸ਼ਨ ਵੀ ਸਾਹਮਣੇ ਆਈ ਸੀ ਜਿਸ ਦੇ ਅਨੁਸਾਰ ਇਸ ਫੋਨ 'ਚ 5.5 ਇੰਚ ਦਾ ਡਿਸਪਲੇ, ਕਵਾਲਕਾਮ ਸਨੈਪਡ੍ਰੈਗਨ 430 ਚਿਪਸੈਟ, 3000mAh ਦੀ ਬੈਟਰੀ ਐਂਡਰਾਈਡ 7.1.1 ਨਾਗਾਟ ਆਪਰੇਟਿੰਗ ਸਿਸਟਮ ਹੋਵੇਗਾ।
ਇਸਦੇ ਇਲਾਵਾ ਮੋਟੋ ਜ਼ੈੱਡ 2 ਫੋਰਸ ਨੂੰ 21 ਜੂਨ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 5.5 ਇੰਚ ਅਮੋਲਡ ਡਿਸਪਲੇ ਅਤੇ ਕਵਾਲਕਾਮ ਸਨੈਪਡ੍ਰੈਗਨ 835 MSM8998  ਚਿਪ ਦੇ ਨਾਲ 4GB ਰੈਮ ਅਤੇ 64GB ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ਫੋਨ ਦੀ ਖਾਸੀਅਤ ਇਸ 'ਚ ਉਪਲੱਬਧ ਹੋਣ ਵਾਲਾ ਡਿਊਲ ਕੈਮਰਾ ਹੋ ਸਕਦਾ ਹੈ। 
ਮੋਟੋ X4 ਨੂੰ ਲੈ ਕੇ ਵੀ ਚਰਚਾ ਹੈ ਕਿ ਬ੍ਰਾਜ਼ੀਲ 'ਚ ਹੋਣ ਵਾਲੇ ਇਵੇਂਟ ਦੌਰਾਨ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਗੱਲ ਕਰੀਏ ਇਸ ਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.5 ਇੰਚ ਡਿਸਪਲੇ ਹੋਵੇਗਾ। ਇਹ ਕਵਾਲਕਾਮ ਸਨੈਪਡ੍ਰੈਗਨ 660SOC ਦੇ ਨਾਲ 4GB ਰੈਮ ਅਤੇ 64GB ਇੰਟਰਨਲ ਸਟੋਰੇਜ਼ ਦੇ ਨਾਲ ਪੇਸ਼ ਕੀਤਾ ਜਾਵੇਗਾ। ਫੋਟੋਗ੍ਰਾਫੀ ਦੇ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 3800mAhਦੀ ਬੈਟਰੀ ਦਿੱਤੀ ਹੋਵੇਗੀ।
ਇੰਨ੍ਹਾਂ ਹੀ ਨਹੀਂ ਬ੍ਰਾਜ਼ੀਲ 'ਚ ਹੋਣ ਵਾਲੇ ਇਵੇਂਟ 'ਚ Moto E4 Plus ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਕੰਪਨੀ ਦਾ ਪਹਿਲਾਂ ਫੋਨ ਹੋਵੇਗਾ ਜਿਸ 'ਚ 5000mAh ਦੀ ਬੈਟਰੀ ਦਿੱਤੀ ਜਾਵੇਗੀ। ਇਸ ਦੇ ਇਲਾਵਾ ਫੋਨ 'ਚ 5.5 ਇੰਚ ਡਿਸਪਲੇ, ਮੀਡੀਆਟੇਕ MT6737 SOC ਦੇ ਨਾਲ 3GB ਰੈਮ ਅਤੇ 16GB ਇੰਟਰਨਲ ਸਟੋਰੇਜ਼ ਹੋਣ ਦੀ ਉਮੀਦ ਹੈ। ਫੋਟੋਗ੍ਰਾਫੀ ਦੇ ਲਈ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋ ਸਕਦਾ ਹੈ।
ਹਾਲ ਹੀ 'ਚ ਮੋਟੋ G5S Plus, ਮੋਟੋ X4, ਮੋਟੋ Z2 Force ਦੀ ਕੀਮਤ ਆਨਲਾਈਨ ਲੀਕ ਹੋ ਚੁੱਕੀ ਹੈ। ਇਹ ਅਪਕਮਿੰਗ ਸਮਾਰਟਫੋਨ ਅਫਰੋਡੇਬਲ ਕੈਟਗਿਰੀ 'ਚ ਪੇਸ਼ ਕੀਤਾ ਜਾ ਸਕਦਾ ਹੈ। ਲੀਕ ਦੇ ਅਨੁਸਾਰ ਮੋਟੋ Z2 Force  ਨੂੰ 38,999 ਰੁਪਏ, ਮੋਟੋ G5S Plus 17,999 ਰੁਪਏ  ਅਤੇ ਮੋਟੋ X4 ਦੀ 20,999 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਜਾ ਸਕਦਾ ਹੈ।
 


Related News