ਭਾਰਤ ''ਚ ਲਾਂਚ ਹੋਏ ਮੋਟੋ Z ਅਤੇ Moto Z ਪਲੇ ਮਡਿਊਲਰ ਸਮਾਰਟਫੋਨ

Wednesday, Oct 05, 2016 - 05:23 PM (IST)

ਭਾਰਤ ''ਚ ਲਾਂਚ ਹੋਏ ਮੋਟੋ Z ਅਤੇ Moto Z ਪਲੇ ਮਡਿਊਲਰ ਸਮਾਰਟਫੋਨ

ਜਲੰਧਰ : ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜ਼ੀ ਕੰਪਨੀ Lenovo ਨੇ ਭਾਰਤ ''ਚ ਮੋਟੋਰੋਲਾ ਦੇ ਫਲੈਗਸ਼ਿਪ ਮੋਟੋ Z ਅਤੇ ਮੋਟੋ Z ਪਲੇ ਮਡਿਊਲਰ ਸਮਾਰਟਫੋਨ ਲਾਂਚ ਕਰ ਦਿੱਤਾ। ਮੋਟੋ Z ਦੀ ਕੀਮਤ 39,999 ਰੁਪਏ ਜਦ ਕਿ ਮੋਟੋ Z ਪਲੇ 24,999 ਰੁਪਏ ਹੈ। ਮੋਟੋ Z ਅਤੇ ਮੋਟੋ Z ਪਲੇ ਸਮਾਰਟਫੋਨ 17 ਅਕਤੂਬਰ ਤੋਂ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਅਤੇ ਐਮਾਜ਼ਾਨ ਇੰਡੀਆ ''ਤੇ ਸੇਲ ਲਈ ਉਪਲੱਬਧ ਹੋਣਗੇ।

 

ਫੀਚਰਸ ਗੱਲ ਕਰੀਏ ਤਾਂ ਇਸ ''ਚ 5.5- ਇੰਚ ਦੀ QHD ਡਿਸਪਲੇ ਮੌਜੂਦ ਹੈ। ਨਾਲ ਹੀ ਇਹ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ 4GB ਰੈਮ ਨਾਲ ਲੈਸ ਹੈ। ਇਕ ''ਚ 32GB ਦੀ ਇੰਟਰਨਲ ਸਟੋਰੇਜ਼ ਮੌਜੂਦ ਹੋਵੇਗੀ, ਉਥੇ ਦੂੱਜੇ ''ਚ 64GB ਦੀ ਇੰਟਰਨਲ ਸਟੋਰੇਜ਼ ਮੌਜੂਦ ਹੋਵੇਗੀ। ਇਸ ਸਮਾਰਟਫ਼ੋਨ ਦੀ ਖਾਸਿਅਤ ਹੈ ਕਿ ਇਹ ਇਕ ਮਡਿਊਲਰ ਸਮਾਰਟਫ਼ੋਨ ਹੈ। ਇਹ ਫ਼ੋਨ ਕਈ ਤਰ੍ਹਾਂ ਦੇ ਮਡਿਊਲਰ ਦੇ ਨਾਲ ਉਪਲੱਬਧ ਹੈ।

 

ਡਿਊਲ ਸਿਮ ਮੋਟੋ Z ''ਚ ਆਪਟਿਕਲ ਈਮੇਜ਼ ਸਟੈਬੀਲਾਇਜੇਸ਼ਨ ਅਤੇ ਲੇਜ਼ਰ ਆਟੋਫੋਕਸ  ਦੇ ਨਾਲ 13 MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫ੍ਰੰਟ ਫਲੈਸ਼ ਅਤੇ ਇੱਕ ਵਾਇਡ ਐਂਗਲ ਲੈਨਜ਼ ਦੇ ਨਾਲ ਫ੍ਰੰਟ ਕੈਮਰਾ 5 MP ਦਾ ਹੈ। ਇਸ ''ਚ 2600 MAh ਦੀ ਬੈਟਰੀ ਹੈ। ਫੋਨ ਦਾ ਭਾਰ 136 ਗ੍ਰਾਮ ਹੈ। ਫੋਨ ਦਾ ਡਾਇਮੇਂਸ਼ਨ 153.3x75.3x5.19 ਮਿਲੀਮੀਟਰ ਹੈ। ਮੋਟੋ ਜ਼ੈੱਡ ਪਲੇ ''ਚ 3150 MAh ਦੀ ਬੈਟਰੀ ਦਿੱਤੀ ਗਈ ਹੈ।

 

ਇਸ ਦੇ ਨਾਲ ਹੀ ਲਿਨੋਵੋ ਨੇ ਜੇ. ਬੀ. ਐੱਲ ਸਾਊਂਡਬੂਸਟ, ਮੋਟੋ ਇੰਸਟਾ-ਸ਼ੇਅਰ ਪ੍ਰੋਜੈਕਟਰ ਅਤੇ ਪਾਵਰ ਪੈਕ ਮੋਟੋ ਮਾਡਸ ਵੀ ਪੇਸ਼ ਕੀਤੇ। JBL ਸਾਉਂਡਬੂਸਟ ਸਪੀਕਰ ਮਾਡ ਦੀ ਕੀਮਤ 6,999 ਰੁਪਏ ਜਦ ਕਿ ਫੋਨ ਦੇ ਨਾਲ ਇਹ 5,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਹੈਸਲਬੈਂਡ ਟਰੂ ਜ਼ੂਮ ਕੈਮਰਾ ਮਾਡ 19,999 ਰੁਪਏ ''ਚ ਮਿਲਦਾ ਹੈ ਜਦ ਕਿ ਫੋਨ ਦੇ ਨਾਲ ਇਹ 14,999 ਰੁਪਏ ''ਚ ਉਪਲੱਬਧ ਹੋਵੇਗਾ। ਇਸ ਦੇ ਇਲਾਵਾ ਮੋਟੋ ਇੰਸਟਾ ਸ਼ੇਅਰ ਪ੍ਰੋਜੈਕਟਰ ਦੀ ਕੀਮਤ 19,999 ਰੁਪਏ ਹੈ ਜਿਸ ਨੂੰ ਫੋਨ ਦੇ ਖਾਸ 15,999 ਰਰੁਪਏ ''ਚ 5,999 ਰੁਪਏ ਪਾਵਰ ਪੈਕ ਮਾਡ ਨੂੰ ਫੋਨ ਦੇ ਨਾਲ 4,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ।


Related News