ਭਾਰਤ ’ਚ ਲਾਂਚ ਹੋਇਆ ਮੋਟੋਰੋਲਾ ਦਾ ਸ਼ਾਨਦਾਰ ਟੈਬਲੇਟ, ਮਿਲੇਗੀ 7700mAh ਬੈਟਰੀ

Wednesday, Jan 19, 2022 - 10:56 AM (IST)

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਟੈਬਲੇਟ Moto Tab G70 LTE ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਪਿਛਲੇ ਹਫਤੇ ਇਸ ਟੈਬਲੇਟ ਨੂੰ ਬ੍ਰਾਜ਼ੀਲ ’ਚ ਲਾਂਚ ਕੀਤਾ ਗਿਆ ਸੀ। ਇਸਤੋਂ ਪਹਿਲਾਂ ਮੋਟੋਰੋਲਾ ਨੇ ਪਿਛਲੇ ਸਾਲ ਸਤੰਬਰ ’ਚ Moto Tab G20 ਨੂੰ ਲਾਂਚ ਕੀਤਾ ਸੀ। Moto Tab G70 LTE ਨੂੰ ਭਾਰਤ ’ਚ ਵੀ ਮੀਡੀਆਟੈੱਕ ਹੇਲੀਓ G90T ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ।

Moto Tab G70 LTE ਦੀ ਕੀਮਤ
Moto Tab G70 LTE ਦੀ ਕੀਮਤ 21,999 ਰੁਪਏ ਰੱਖੀ ਗਈ ਹੈ। ਇਹ ਟੈਬ ਇਕ ਹੀ ਮਾਡਲ ’ਚ ਮਿਲੇਗਾ। ਇਸਨੂੰ ਆਧੁਨਿਕ ਟੀਲ ਕਲਰਵੇਅ ਰੰਗ ’ਚ ਖਰੀਦਿਆ ਜਾ ਸਕੇਗਾ। ਇਸਦੀ ਪ੍ਰੀ-ਬੁਕਿੰਗ ਫਲਿਪਕਾਰਟ ਰਾਹੀਂ ਸ਼ੁਰੂ ਹੋ ਗਈ ਹੈ ਅਤੇ ਵਿਕਰੀ 22 ਜਨਵਰੀ ਤੋਂ ਹੋਵੇਗੀ। ICICI ਬੈਂਕ ਦੇ ਕਾਰਡ ਤੋਂ ਇਸ ਟੈਬ ਨੂੰ ਖਰੀਦਣ ’ਤੇ ਇਸਦੀ ਕੀਮਤ 10 ਫੀਸਦੀ ਛੋਟ ਦੇ ਨਾਲ 21,249 ਹੋ ਜਾਵੇਗੀ।

Moto Tab G70 LTE ਦੇ ਫੀਚਰਜ਼
ਮੋਟੋਰੋਲਾ ਦੇ ਇਸ ਟੈਬਲੇਟ ’ਚ ਐਂਡਰਾਇਡ 11ਦਿੱਤਾ ਗਿਆ ਹੈ। ਇਸ ਵਿਚ 11 ਇੰਚ ਦੀ IPS 2K ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2000X1200 ਪਿਕਸਲ ਹੈ। ਡਿਸਪਲੇਅ ਦੀ ਬ੍ਰਾਈਟਨੈੱਸ 400 ਨਿਟਸ ਹੈ। ਲੋਅ ਬਲਿਊ ਲਾਈਟ ਲਈ ਟੈਬ ਨੂੰ TUV Rheinland ਸਰਟੀਫਿਕੇਟ ਮਿਲਿਆ ਹੈ। ਟੈਬ ਦੀ ਬਾਡੀ ਐਲੂਮੀਨੀਅਮ ਦੀ ਹੈ। ਇਸ ਵਿਚ ਮੀਡੀਆਟੈੱਕ Helio G90T ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।

ਮੋਟੋਰੋਲਾ ਦੇ ਇਸ ਟੈਬ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਟੈਬ ’ਚ ਗੂਗਲ ਕਿਡਸ ਸਪੇਸ ਮਿਲੇਗਾ ਜਿਸ ਵਿਚ 10,000 ਤੋਂ ਜ਼ਿਆਦਾ ਅਧਿਆਪਕਾਂ ਦੁਆਰਾ ਸਿਲੈਕਟ ਕੀਤੇ ਗਏ ਐਪਸ ਮਿਲਣਗੇ। ਟੈਬ ਦੇ ਨਾਲ ਗੂਗਲ ਪਲੇਅ ਸਟੋਰ ਦਾ ਵੀ ਸਪੋਰਟ ਮਿਲੇਗਾ।

ਮੋਟੋਰੋਲਾ ਦੇ ਇਸ ਟੈਬ ’ਚ ਚਾਰ ਸਪੀਕਰ ਹਨ ਜਿਨ੍ਹਾਂ ਦੇ ਨਾਲ ਡਾਲਬੀ ਐਟਮਾਸ ਦਾ ਸਪੋਰਟ ਹੈ। ਕੁਨੈਕਟੀਵਿਟੀ ਲਈ ਟੈਬ ’ਚ 4G LTE, Wi-Fi GPS, GLONASS, Wi-Fi 802.11 a/b/g/n/ac, ਬਲੂਟੁੱਥ v5.2 ਅਤੇ USB ਟਾਈਪ-ਸੀ ਪੋਰਟ ਹੈ। ਟੈਬ ’ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਦਾ ਵੀ ਸਪੋਰਟ ਮਿਲੇਗਾ। ਇਸ ਵਿਚ 7700mAH ਦੀ ਬੈਟਰੀ ਹੈ ਜਿਸਦੇ ਨਾਲ 20 ਵਾਟ ਦੀ ਟਰਬੋ ਪਾਵਰ ਚਾਰਜਿੰਗ ਦਾ ਸਪੋਰਟ ਹੈ।


Rakesh

Content Editor

Related News