Moto Tab G62 ਜਲਦ ਹੋਵੇਗਾ ਭਾਰਤ ’ਚ ਲਾਂਚ, ਘੱਟ ਕੀਮਤ ’ਚ ਮਿਲੇਗੀ 2K ਡਿਸਪਲੇਅ

08/10/2022 3:24:16 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਮੋਟੋਰੋਲਾ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ Moto Tab G62 ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਟੈਬ ਨੂੰ 17 ਅਗਸਤ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। Moto Tab G62 ਨੂੰ ਐਂਟਰਟੇਨਮੈਂਟ ਨੂੰ ਧਿਆਨ ’ਚ ਰੱਖਕੇ ਬਾਜ਼ਾਰ ’ਚ ਲਿਆਇਆ ਜਾ ਰਿਹਾ ਹੈ, ਇਸ ਟੈਬ ’ਚ 10.6 ਇੰਚ ਦੀ 2ਕੇ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਵੇਖਣ ਨੂੰ ਮਿਲੇਗੀ। 

Moto Tab G62 ਦੇ ਸੰਭਾਵਿਤ ਫੀਚਰਜ਼
Moto Tab G62 ਦੀ ਲਾਂਚਿੰਗ ਬਾਰੇ ਕੰਪਨੀ ਨੇ ਟਵਿਟਰ ਰਾਹੀਂ ਐਲਾਨ ਕੀਤਾ ਹੈ। ਕੰਪਨੀ ਮੁਤਾਬਕ, ਟੈਬ ’ਚ 10.6 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਵੇਖਣ ਨੂੰ ਮਿਲੇਗੀ, ਜੋ 2ਕੇ ਰੈਜ਼ੋਲਿਊਸ਼ਨ ਨਾਲ ਆਏਗੀ। ਟੈਬ ’ਚ ਕੁਆਲਕਾਮ ਸਨੈਪਡ੍ਰੈਗਨ 680 ਪ੍ਰੋਸੈਸਰ ਅਤੇ ਕਵਾਡ ਸਪੀਕਰ ਦਾ ਸਪੋਰਟ ਮਿਲੇਗਾ। ਨਾਲ ਹੀ ਟੈਬ ਨੂੰ ਡਿਊਲ ਟੋਨ ਫਿਨਿਸ਼ ਅਤੇ ਮੈਟਲ ਬਿਲਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Moto Tab G62 ’ਚ ਡਾਲਬੀ ਐਟਮਾਸ ਦਾ ਸਪੋਰਟ ਵੀ ਮਿਲਣ ਵਾਲਾ ਹੈ। ਟੈਬ ਨੂੰ ਐਂਡਰਾਇਡ 12 ਦੇ ਨਾਲ ਪੇਸ਼ ਕੀਤਾ ਜਾਵੇਗਾ, ਇਸ ਵਿਚ ਆਈ ਪ੍ਰੋਟਕੈਸ਼ਨ ਲਈ ਸਪੈਸ਼ਲ ਰੀਡਿੰਗ ਮੋਡ ਅਤੇ TUV ਸਰਟੀਫਿਕੇਸ਼ਨ ਵੀ ਮਿਲੇਗਾ। 

Moto Tab G62 ’ਚ 7,700mAh ਦੀ ਬੈਟਰੀ ਅਤੇ 20 ਵਾਟ ਦੀ ਫਾਸਟ ਚਾਰਜਿੰਗ ਮਿਲਣ ਵਾਲੀ ਹੈ। ਟੈਬ ਨੂੰ ਦੋ ਵੇਰੀਐਂਟ- ਵਾਈ-ਫਾਈ ਅਤੇ ਐੱਲ.ਟੀ.ਈ. ਨਾਲ ਲਾਂਚ ਕੀਤਾ ਜਾਵੇਗਾ। Moto Tab G62 ਨੂੰ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਟੈਬ ਦੀ ਸਟੋਰੇਜ ਅਤੇ ਕੀਮਤ ਬਾਰੇ ਅਜੇ ਤਕ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। 


Rakesh

Content Editor

Related News