Moto G7 ਭਾਰਤ ’ਚ ਲਾਂਚ, 15 ਮਿੰਟ ਦੀ ਚਾਰਜਿੰਗ ’ਤੇ 9 ਘੰਟੇ ਚੱਲੇਗਾ ਫੋਨ

03/25/2019 4:32:55 PM

ਗੈਜੇਟ ਡੈਸਕ– ਲੇਨੋਵੇ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ ਮੋਟੋ ਜੀ7 (Moto G7) ਲਾਂਚ ਕੀਤਾ ਹੈ। ਮੋਟੋ ਜੀ7 ਦੀ ਵਿਕਰੀ ਵੀ ਭਾਰਤ ’ਚ ਲਾਂਚਿੰਗ ਦੇ ਨਾਲ ਹੀ ਮੋਟੋ ਹਬ, ਫਲਿਪਕਾਰਟ ਅਤੇ ਦੁਕਾਨਾਂ ’ਤੇ ਸ਼ੁਰੂ ਹੋ ਗਈ ਹੈ। ਮੋਟੋ ਜੀ7 ਪਿਛਲੇ ਸਾਲ ਲਾਂਚ ਹੋਏ ਮੋਟੋ ਜੀ6 ਦਾ ਅਪਗ੍ਰੇਡਿਡ ਵਰਜਨ ਹੈ। ਉਥੇ ਹੀ ਜੀ7 ਸੀਰੀਜ਼ ਤਹਿਤ ਕੰਪਨੀ ਜਲਦੀ ਹੀ ਮੋਟੋ ਜੀ7 ਪਲੱਸ, ਜੀ7 ਪਾਵਰ ਅਤੇ ਮੋਟੋ ਜੀ7 ਪਲੇਅ ਲਾਂਚ ਕਰਗੀ। 

ਫੀਚਰਜ਼
ਫੋਨ ’ਚ 6.2 ਇੰਚ ਦੀ ਮੈਕਸ ਵਿਜ਼ਨ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਹੈ। ਡਿਸਪਲੇਅ ਦੇ ਨਾਲ ਤੁਹਾਨੂੰ ਵਾਟਰਡ੍ਰੋਨ ਨੌਚ ਵੀ ਮਿਲੇਗੀ। ਮੋਟੋ ਜੀ7 ’ਚ ਕੁਆਲਕਾਮ ਦਾ ਸਨੈਪਡ੍ਰੈਗਨ 632 ਪ੍ਰੋਸੈਸਰ ਮਿਲੇਗਾ ਅਤੇ ਇਸ ਫੋਨ ’ਚ ਆਊਟ ਆਫ ਬਾਕਸ ਐਂਡਰਾਇਡ 9.0 ਪਾਈ ਮਿਲੇਗਾ। ਇਹ ਫੋਨ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵੇਰੀਐਂਟ ’ਚ ਮਿਲੇਗਾ।

ਕੈਮਰਾ
ਇਸ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਕੈਮਰਾ 12 ਮੈਗਾਪਿਕਸਲ ਅਤੇ ਦੂਜਾ 5 ਮੈਗਾਪਿਕਸਲ ਦਾ ਹੈ। ਉਥੇ ਹੀ ਇਸ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਦੋਵਾਂ ਕੈਮਰਿਆਂ ਦੇ ਨਾਲ ਪੋਟਰੇਟ ਮੋਡ ਮਿਲੇਗਾ। ਰੀਅਰ ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਲਾਈਟ ਮਿਲੇਗੀ ਜਦੋਂ ਕਿ ਫਰੰਟ ਦੇ ਨਾਲ ਸਕਰੀਨ ਲਾਈਟ ਮਿਲੇਗੀ। 

ਬੈਟਰੀ 
ਇਸ ਫੋਨ ’ਚ 3000mAh ਦੀ ਬੈਟਰੀ ਮਿਲੇਗੀ ਜੋ ਟਰਬੋ ਫਾਸ ਟਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਦੇ ਨਾਲ 15 ਵਾਟ ਦਾ ਫਾਸਟ ਚਾਰਜਰ ਵੀ ਮਿਲੇਗਾ। ਕੰਪਨੀ ਦਾ ਦਾਅਵਾ ਹੈ ਕਿ 15 ਮਿੰਟ ਦੀ ਚਾਰਜਿੰਗ ’ਚ ਇਸ ਫੋਨ ਦੀ ਬੈਟਰੀ 9 ਘੰਟੇ ਤਕ ਬੈਕਅਪ ਦੇਵੇਗੀ। 

ਕੁਨੈਕਟੀਵਿਟੀ
ਕਨੈਕਟੀਵਿਟੀ ਲਈ ਫੋਨ ’ਚ 4ਜੀ VoLTE, ਬਲੂਟੁੱਥ 4.2, ਵਾਈ-ਫਾਈ, ਡਿਊਲ ਸਿਮ ਸਪੋਰਟ ਮਿਲੇਗਾ। ਇਸ ਫੋਨ ਦੀ ਕੀਮਤ 16,999 ਰੁਪਏ ਹੈ। 

PunjabKesari

ਇਸ ਤੋਂ ਇਲਾਵਾ ਕੰਪਨੀ ਨੇ ਮੋਟੋਰੋਲਾ ਵਨ ਸਮਾਰਟਫੋਨ ਵੀ ਲਾਂਚ ਕੀਤਾ ਹੈ ਜਿਸ ਵਿਚ ਕੁਆਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ, ਡਿਊਲ ਰੀਅਰ ਕੈਮਰਾ ਅਤੇ 5.9 ਇੰਚ ਦੀ ਡਿਸਪਲੇਅ ਹੈ। ਫੋਨ ’ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਫੋਨ ’ਚ ਵੀ ਫਾਸਟ ਚਾਰਿਜੰਗ ਸਪੋਰਟ ਮਿਲੇਗਾ। ਫੋਨ ਦੀ ਕੀਮਤ 13,999 ਰੁਪਏ ਹੈ। ਦੋਵਾਂ ਫੋਨਜ਼ ਦੇ ਨਾਲ ਜਿਓ ਵਲੋਂ 2,200 ਰੁਪਏ ਦਾ ਕੈਸ਼ਬੈਕ ਅਤੇ ਵਾਧੂ ਡਾਟਾ ਮਿਲੇਗਾ। 


Related News