Moto G6 Play ਸਮਾਰਟਫੋਨ ਦੀ ਲੀਕ ਹੋਈ ਨਵੀਂ ਜਾਣਕਾਰੀ
Tuesday, Jan 30, 2018 - 01:35 PM (IST)

ਜਲੰਧਰ-ਰਿਪੋਰਟ ਅਨੁਸਾਰ ਲੇਨੋਵੋ ਦੀ ਮਲਕੀਅਤ ਕੰਪਨੀ ਮੋਟੋਰੋਲਾ ਆਪਣੇ ਨਵੇਂ ਸਮਾਰਟਫੋਨ 'ਤੇ ਕੰਮ ਕਰ ਰਹੀਂ ਹੈ, ਜਿਨ੍ਹਾਂ 'ਚ Moto X5, Moto G6, Moto G6 Plus ਅਤੇ Moto G6 Play ਸਮਾਰਟਫੋਨਜ਼ ਸ਼ਾਮਿਲ ਹਨ। ਪਿਛਲੇ ਦਿਨੀਂ ਇਨ੍ਹਾਂ ਸਮਾਰਟਫੋਨਜ਼ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ ਲੀਕ ਰਾਹੀਂ ਸਾਹਮਣੇ ਆਏ ਹਨ। ਹੁਣ ਮੋਟੋ G6 ਪਲੇਅ ਦਾ ਲੀਕ ਰੇਂਡਰ ਸਾਹਮਣੇ ਆਇਆ ਹੈ, ਜਿਸ 'ਚ ਆਗਾਮੀ ਸਮਾਰਟਫੋਨ ਨੂੰ ਚਾਰੇ ਕੋਨਿਆਂ ਤੋਂ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ।
#Motorola #MotoG6Play 360° video + dimensions on behalf of @compareraja... https://t.co/bxJTeYAFuS pic.twitter.com/HeaNytFZKH
— Steve H. (@OnLeaks) January 26, 2018
ਰਿਪੋਰਟ ਅਨੁਸਾਰ ਟਵਿੱਟਰ 'ਤੇ ਪੋਸਟ ਕੀਤੀ ਗਈ ਇਮੇਜ਼ 'ਚ ਮੋਟੋ G6 ਪਲੇਅ ਸਮਾਰਟਫੋਨ ਦੇ ਫ੍ਰੰਟ, ਬੈਕ ਅਤੇ ਦੋਵੇਂ ਸਾਈਡ ਪੈਨਲ 'ਚ ਦਿਖਾਇਆ ਗਿਆ ਹੈ। ਇਸ ਸਮਾਰਟਫੋਨ 'ਚ 16:9 ਅਸਪੈਕਟ ਰੇਸ਼ੀਓ , edge-to-edge ਸਕਰੀਨ ਹੋਵੇਗੀ। ਬੈਕ ਪੈਨਲ 'ਚ ਸਿੰਗਲ ਰਿਅਰ ਕੈਮਰਾ ਦਿੱਤਾ ਗਿਆ ਹੈ, ਪਰ ਇਸ ਦੇ ਪਿਛਲੇ ਮਾਡਲ G6 'ਚ ਡਿਊਲ ਕੈਮਰਾ ਸੈੱਟਅਪ ਮੌਜੂਦ ਸੀ। Moto G6 Play ਸਮਾਰਟਫੋਨ 'ਚ ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਇਸ 'ਚ ਬੈਕ ਪੈਨਲ 'ਚ ਦਿੱਤੇ ਗਏ ਮੋਟੋਰੋਲਾ ਲੋਗੋ 'ਚ ਫਿੰਗਰਪ੍ਰਿੰਟ ਸੈਂਸਰ ਛਿਪਿਆ ਹੋਇਆ ਹੈ, ਪਰ ਹੋਰ ਦੋ ਮਾਡਲਾਂ 'ਚ ਫਿੰਗਰਪ੍ਰਿੰਟ ਸਕੈਨਰ ਡਿਸਪਲੇਅ ਦੇ ਹੇਠਲੇ ਪਾਸੇ ਸਾਹਮਣੇ ਆਵੇਗਾ। ਕੰਪਨੀ ਨਵੀਂ G6 ਸੀਰੀਜ਼ 'ਚ ਤਿੰਨ ਸਮਾਰਟਫੋਨ ਲਾਂਚ ਹੋਣਗੇ, ਜਿਨ੍ਹਾਂ 'ਚ ਪਾਵਰ ਬੈਕਅਪ ਦੇ ਲਈ 4,000mAh ਦੀ ਬੈਟਰੀ ਦਿੱਤੀ ਗਈ ਹੈ।
ਰਿਪੋਰਟ ਅਨੁਸਾਰ ਇਸ ਸਮਾਰਟਫੋਨ 'ਚ 5.7 ਇੰਚ ਦਾ HD ਡਿਸਪਲੇਅ ਹੋਵੇਗਾ। ਇਹ ਸਮਾਰਟਫੋਨ ਸਨੈਪਡ੍ਰੈਗਨ 430 ਚਿਪ 'ਤੇ ਪੇਸ਼ ਹੋਵੇਗਾ। ਇਹ 3 ਕਲਰ ਵੇਰੀਐਂਟਸ Dark Charcoal, Deep Blue ਅਤੇ Gold 'ਚ ਉਪਲੱਬਧ ਹੋਵੇਗਾ। ਇਸ 'ਚ ਸਿੰਗਲ ਰਿਅਰ ਕੈਮਰਾ ਅਤੇ LED ਫਲੈਸ਼ ਨਾਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਕੰਪਨੀ ਇਸ ਸਮਾਰਟਫੋਨ ਨੂੰ ਦੋ ਵੇਰੀਐਂਟਸ 'ਚ ਲਾਂਚ ਕਰ ਸਕਦੀ ਹੈ, ਜਿਸ 'ਚ ਇਕ ਵੇਰੀਐਂਟ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਮੈਮਰੀ ਅਤੇ ਦੂਜਾ ਵੇਰੀਐਂਟ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਉਪਲੱਬਧ ਹੋਵੇਗੀ।
ਇਸ ਤੋਂ ਇਲਾਵਾ ਪਿਛਲੇ ਦਿਨੀਂ ਸਾਹਮਣੇ ਆਈ ਲੀਕ ਖਬਰ ਅਨੁਸਾਰ ਮੋਟੋ G6 ਸੀਰੀਜ਼ 'ਚ ਤਿੰਨ ਸਮਾਰਟਫੋਨ ਲਾਂਚ ਹੋਣਗੇ, ਜਿਨ੍ਹਾਂ 'ਚ ਮੋਟੋ G6 ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ ਲਗਭਗ 240 ਡਾਲਰ (ਲਗਭਗ 15,400 ਰੁਪਏ) 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੋਟੋ G6 ਪਲੱਸ ਸਮਾਰਟਫੋਨ ਦੀ ਕੀਮਤ ਲਗਭਗ 330 ਡਾਲਰ (ਲਗਭਗ 21,000 ਰੁਪਏ ) ਹੋ ਸਕਦੀ ਹੈ।