ਪੰਜਾਬ ਕਾਂਗਰਸ 'ਚ ਫ਼ਿਰ ਹੋਈ ਧੜੇਬੰਦੀ! ਪੋਸਟਰਾਂ 'ਚੋਂ ਝਲਕ ਰਿਹਾ ਅੰਦਰੂਨੀ ਕਲੇਸ਼

Monday, Jun 09, 2025 - 11:00 AM (IST)

ਪੰਜਾਬ ਕਾਂਗਰਸ 'ਚ ਫ਼ਿਰ ਹੋਈ ਧੜੇਬੰਦੀ! ਪੋਸਟਰਾਂ 'ਚੋਂ ਝਲਕ ਰਿਹਾ ਅੰਦਰੂਨੀ ਕਲੇਸ਼

ਲੁਧਿਆਣਾ: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਭਾਰਤ ਭੂਸ਼ਣ ਆਸ਼ੂ ਦੀ ਨਾਮਜ਼ਦਗੀ ਵੇਲੇ ਜਿੱਥੇ ਸਮੁੱਚੀ ਕਾਂਗਰਸ ਨੇ ਇਕਜੁੱਟਤਾ ਦੇ ਸੁਨੇਹੇ ਦਿੱਤੇ ਸਨ, ਉੱਥੇ ਹੀ ਇਕ ਵਾਰ ਫ਼ਿਰ ਪਾਰਟੀ ਦੀ ਧੜੇਬੰਦੀ ਖੁੱਲ੍ਹ ਕੇ ਨਜ਼ਰ ਆਉਣ ਲੱਗ ਪਈ ਹੈ। ਕਾਂਗਰਸੀ ਉਮੀਦਵਾਰ ਆਸ਼ੂ ਨੇ ਰਾਜਾ ਵੜਿੰਗ ਦਾ ਹੱਥ ਫੜ ਕੇ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਧਾਨ ਇਹੀ ਹਨ ਤੇ ਹੁਣ ਸਾਰੇ ਸਵਾਲ ਖ਼ਤਮ ਹੋ ਗਏ ਹਨ, ਪਰ ਉਸ ਤੋਂ ਥੋੜ੍ਹੇ ਦਿਨ ਬਾਅਦ ਹੀ ਕਾਂਗਰਸ ਦੀ ਧੜੇਬੰਦੀ ਜਗ-ਜ਼ਾਹਿਰ ਹੋਣ ਲੱਗ ਪਈ ਹੈ। 

ਇਹ ਖ਼ਬਰ ਵੀ ਪੜ੍ਹੋ - Honeymoon 'ਤੇ ਗਏ ਲਾੜੇ ਨਾਲ ਹੋ ਗਈ ਜੱਗੋਂ ਤੇਰ੍ਹਵੀਂ! ਵਹੁਟੀ ਨੇ ਚਾਰ ਮੁੰਡਿਆਂ ਨਾਲ...

ਜ਼ਿਮਨੀ ਚੋਣਾਂ ਦੌਰਾਨ ਪ੍ਰਚਾਰ ਲਈ ਲਗਾਏ ਗਏ ਭਾਰਤ ਭੂਸ਼ਣ ਆਸ਼ੂ ਦੇ ਪੋਸਟਰਾਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਦੀ ਫੋਟੋ ਗਾਇਬ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਵੀ ਨਹੀਂ ਲਗਾਈ ਗਈ। ਇਸ ਤੋਂ ਇਲਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੀ ਫੋਟੋ ਵੀ ਕੱਟ ਦਿੱਤੀ ਗਈ ਹੈ। ਇਨ੍ਹਾਂ ਸਾਰਿਆਂ ਵੱਲੋਂ ਹਾਈਕਮਾਂਡ ਅੱਗੇ ਤਾਂ ਇਕਜੁੱਟ ਹੋਣ ਦੇ ਦਾਅਵੇ ਕੀਤੇ ਗਏ ਸਨ, ਪਰ ਹੁਣ ਇਹ ਇਕ ਦੂਜੇ ਦੇ ਖ਼ਿਲਾਫ਼ ਹੀ ਚੱਲ ਰਹੇ ਹਨ। 

ਪੰਜਾਬ ਵਿਚ ਕਾਂਗਰਸ ਪਹਿਲਾਂ ਵੀ ਧੜੇਬੰਦੀ ਕਾਰਨ ਕਾਫ਼ੀ ਨੁਕਸਾਨ ਝੱਲ ਚੁੱਕੀ ਹੈ। ਇਸ ਮਗਰੋਂ ਕਾਂਗਰਸੀ ਲੀਡਰਾਂ ਨੇ ਇਕਜੁੱਟਤਾ ਨਾਲ ਹਿਣ ਦੇ ਦਾਅਵੇ ਕੀਤੇ ਸੀ ਤੇ ਲੋਕ ਸਭਾ ਚੋਣਾਂ ਵਿਚ ਕਾਫ਼ੀ ਹੱਦ ਤਕ ਸਫ਼ਲਤਾ ਵੀ ਹਾਸਲ ਕੀਤੀ ਸੀ। ਪਰ ਹੁਣ ਇਕ ਵਾਰ ਫ਼ਿਰ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਪਾਰਟੀ ਦੇ ਇਸ ਅੰਦਰੂਨੀ ਕਲੇਸ਼ ਦਾ ਕੀ ਸਿੱਟਾ ਨਿਕਲਦਾ ਹੈ, ਇਹ ਵੇਖਣ ਲਾਇਕ ਹੋਵੇਗਾ। 

ਲੋਕਸਭਾ ਚੋਣਾਂ ਤੋਂ ਬਾਅਦ ਰਾਜਾ ਵੜਿੰਗ ਤੇ ਆਸ਼ੂ ਦੇ ਰਿਸ਼ਤਿਆਂ ਵਿਚਾਲੇ ਖਟਾਸ ਆ ਗਈ ਸੀ, ਜੋ ਲਗਾਤਾਰ ਵੱਧਦੀ ਹੀ ਗਈ। ਆਸ਼ੂ ਨੇ ਕਈ ਥਾਈਂ ਰਾਜਾ ਵੜਿੰਗ ਖ਼ਿਲਾਫ਼ ਮੋਰਚਾ ਖੋਲ੍ਹ ਰੱਖਿਆ ਸੀ। ਜਦੋਂ ਆਸ਼ੂ ਨੂੰ ਜ਼ਿਮਨੀ ਚੋਣ ਦੀ ਟਿਕਟ ਮਿਲੀ ਤਾਂ ਰਾਜਾ ਵੜਿੰਗ, ਸੰਜੇ ਤਲਵਾੜ ਤੇ ਬੈਂਸ ਬ੍ਰਦਰਸ ਸਮੇਤ ਕਈ ਲੀਡਰਾਂ ਨਾਲ ਆਸ਼ੂ ਦੇ ਘਰ ਗਏ, ਪਰ ਆਸ਼ੂ ਉਨ੍ਹਾਂ ਨੂੰ ਨਹੀਂ ਮਿਲੇ ਤੇ 35 ਮਿੰਟ ਇੰਤਜ਼ਾਰ ਕਰਨ ਦੇ ਬਾਅਦ ਉਨ੍ਹਾਂ ਨੂੰ ਵਾਪਸ ਪਰਤਨਾ ਪਿਆ। ਇਸ ਘਟਨਾ ਤੋਂ ਬਾਅਦ ਵੜਿੰਗ ਨੇ ਆਸ਼ੂ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਲਈ। ਹਾਲਾਂਕਿ ਨਾਮਜ਼ਦਗੀ ਵਾਲੇ ਦਿਨ ਵੜਿੰਗ ਤੇ ਆਸ਼ੂ ਨੇ ਫ਼ਿਰ ਇਕਜੁੱਟਤਾ ਦਿਖਾਈ, ਪਰ ਇਸ ਦੇ ਬਾਵਜੂਦ ਹੁਣ ਆਸ਼ੂ ਦੇ ਪੋਸਟਰਾਂ ਤੋਂ ਵੜਿੰਗ ਦੀ ਫ਼ੋਟੋ ਗਾਇਬ ਹੈ।

ਜਿਨ੍ਹਾਂ ਦੀ ਆਪਸ 'ਚ ਨਹੀਂ ਬਣਦੀ, ਉਹ ਲੋਕਾਂ ਨਾਲ ਕਿੱਥੇ ਬਣਾ ਕੇ ਰੱਖਣਗੇ?: 'ਆਪ'

ਇਸ ਮੁੱਦੇ 'ਤੇ ਵਿਰੋਧੀਆਂ ਵੱਲੋਂ ਵੀ ਕਾਂਗਰਸ ਅਤੇ ਰਾਜਾ ਵੜਿੰਗ 'ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਤੋਂ ਬਗੈਰ ਲੱਗੇ ਭਾਰਤ ਭੂਸ਼ਣ ਆਸ਼ੂ ਦੇ ਪੋਸਟਰ ਦੀ ਤਸਵੀਰ ਸਾਂਝੀ ਕਰ ਲਿਖਿਆ, "ਕਾਂਗਰਸ ਦਾ ਆਪਸੀ ਕਲੇਸ਼ ਇਕ ਵਾਰ ਫ਼ਿਰ ਹੋਇਆ ਜਗ ਜ਼ਾਹਿਰ, ਆਸ਼ੂ ਦੇ ਪੋਸਟਰਾਂ ਤੋਂ ਵੜਿੰਗ ਤੇ ਬਾਜਵੇ ਦੀ ਫੋਟੋ ਗਾਇਬ। ਜਿਹੜੀ ਪਾਰਟੀ ਦੇ ਲੀਡਰਾਂ ਦੀ ਆਪਸ 'ਚ ਨਹੀਂ ਬਣਦੀ, ਉਹ ਲੋਕਾਂ ਨਾਲ ਕਿੱਥੇ ਬਣਾ ਕੇ ਰੱਖਣਗੇ!"

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵੱਲ ਫ਼ਿਰ ਭੇਜੇ ਗਏ ਪਾਕਿਸਤਾਨੀ ਡਰੋਨ! ਦਰਜਨਾਂ ਡਰੋਨ ਵੇਖ ਸਹਿਮੇ ਲੋਕ

ਜੇ ਕਿਸੇ ਗ਼ੈਰਤਮੰਦ ਪ੍ਰਧਾਨ ਨਾਲ ਐਸੀ ਹੋਵੇ ਤਾਂ ਅਸਤੀਫ਼ਾ ਦੇ ਦਿੰਦਾ: ਭਾਜਪਾ

ਭਾਜਪਾ ਦੇ ਸੀਨੀਅਰ ਲੀਡਰ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਸੋਸ਼ਲ ਮੀਡੀਆ 'ਤੇ ਆਸ਼ੂ ਦਾ ਪੋਸਟਰ ਸਾਂਝਾ ਕੀਤਾ, ਜਿਸ ਵਿਚ ਰਾਜਾ ਵੜਿੰਗ ਦੀ ਤਸਵੀਰ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਵੇਂ ਰਾਜਾ ਵੜਿੰਗ ਨਾਲ ਹੋ ਰਿਹਾ ਹੈ, ਜੇ ਕਿਸੇ ਗੈਰਤਮੰਦ ਪ੍ਰਧਾਨ ਨਾਲ ਅਜਿਹਾ ਹੋਵੇ ਤਾਂ ਉਹ ਅਸਤੀਫ਼ਾ ਦੇ ਦਿੰਦਾ।

ਉਨ੍ਹਾਂ ਟਵੀਟ ਕੀਤਾ, "ਆਸੂ ਜੀ ਗੱਲ ਚੰਗੀ ਨੀ ! ਪੋਸਟਰ 'ਤੇ ਫ਼ੋਟੋ ਤੁਸੀਂ ਨਹੀ ਲਾਉਂਦੇ, ਚਾਹ ਤੁਸੀਂ ਨਹੀ ਪੁੱਛਦੇ, ਪ੍ਰਚਾਰ 'ਤੇ ਤੁਸੀਂ ਨਹੀਂ ਬੁਲਾਉਂਦੇ ਤੇ ਗੁੱਸਾ ਸਾਡੇ ਨਾਲ ਕਰ ਲੈਂਦੇ ਨੇ ਦੋਵੇਂ ਮਾਨਯੋਗ ! ਜਾਂ ਜਾਖੜ ਸਾਬ ਵੱਲੋਂ ਦਿੱਤੇ ਇਸ਼ਾਰੇ ਦਾ ਅਸਰ ਹੋ ਗਿਆ ? ਕਿਸੇ ਗੈਰਤਮੰਦ ਪ੍ਰਧਾਨ ਨਾਲ ਐਸੀ ਹੋਵੇ ਤਾਂ ਅਸਤੀਫ਼ਾ ਦੇ ਦਿੰਦਾ ? ਪਰ ਰਾਜਾ ਜੀ ਚੁੱਪ।"

PunjabKesari

ਪੰਜਾਬ ਭਾਜਪਾ ਨੇ ਵੀ ਟਵੀਟ ਕੀਤਾ, "ਆਸ਼ੂ ਨੇ ਰੱਜ ਕੇ ਜ਼ਲੀਲ ਕੀਤਾ ਰਾਜੇ ਨੇ ਮਾਸਾ ਨਹੀਂ feel ਕੀਤਾ। ਰਾਜਾ ਵੜਿੰਗ ਜੀ ਜੇ ਤੁਹਾਡੇ ਵਿਚ ਥੋੜ੍ਹੀ ਜਿਹੀ ਵੀ ਗੈਰਤ ਬਾਕੀ ਹੈ ਤਾਂ ਕਾਂਗਰਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਘਰ ਬੈਠ ਜਾਓ, ਕਿਉਂਕਿ ਏਨੀ ਮਾੜੀ ਤਾਂ ਕੋਈ ਮੁਹੱਲੇ ਦੇ ਪ੍ਰਧਾਨ ਨਾਲ ਨਹੀਂ ਕਰਦਾ, ਜਿੰਨੀ ਤੁਹਾਡੇ ਨਾਲ ਹੋ ਰਹੀ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News