ਘੱਟ ਕੀਮਤ ’ਚ ਹਾਈਟੈੱਕ ਸਕਿਓਰਿਟੀ ਫੀਚਰ ਨਾਲ ਆਇਆ Moto G32

08/10/2022 1:20:17 PM

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਬਜਟ ਸਮਾਰਟਫੋਨ Moto G32 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ’ਚ ThinkShield ਸਕਿਓਰਿਟੀ ਦੇ ਨਾਲ ਵਾਟਰ ਅਤੇ ਡਸਟ ਰੈਸਿਸਟੈਂਟ ਲਈ IP52 ਦੀ ਰੇਟਿੰਗ ਵੀ ਮਿਲਦੀ ਹੈ। ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ। ਇਸ ਫੋਨ ’ਚ ਸਪੋਰਟਸ ਸਟੀਰੀਓ ਸਪੀਕਰ ਦੇ ਨਾਲ ਡਾਲਬੀ ਐਟਮੋਸ ਦਾ ਸਪੋਰਟ ਵੀ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਫੋਨ ’ਚ ਤੁਹਾਨੂੰ ਹੋਰ ਕਿਹੜੇ ਫੀਚਰਜ਼ ਮਿਲਦੇ ਹਨ। 

Moto G32 ਦੀ ਕੀਮਤ
Moto G32 ਨੂੰ ਮਿਨਰਲ ਗ੍ਰੇ ਅਤੇ ਸੇਟਿਨ ਸਿਲਵਰ ਰੰਗ ’ਚ ਪੇਸ਼ ਕੀਤਾ ਗਿਆ ਹੈ। ਇਸਦੇ 4 ਜੀ.ਬੀ. ਰੈਮ+64 ਜ.ਬੀ. ਸਟੋਰੇਜ ਵਾਲੇ ਮਾਡਲ ਨੂੰ 12,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। Moto G32 ਨੂੰ 16 ਅਗਸਤ ਤੋਂ ਆਫਲਾਈਨ ਰਿਟੇਲ ਸਟੋਰ ਅਤੇ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ’ਤੇ ਐੱਚ.ਡੀ.ਐੱਫ.ਸੀ. ਬੈਂਕ ਕਾਰਡ ’ਤੇ 10 ਫੀਸਦੀ ਦਾ ਡਿਸਕਾਊੰਟ ਵੀ ਦਿੱਤਾ ਜਾਵੇਗਾ। 

Moto G32 ਦੇ ਫੀਚਰਜ਼
Moto G32 ’ਚ ਐਂਡਰਾਇਡ 12 ਆਧਾਰਿਤ ਸਟੋਕ ਐਂਡਰਾਇਰ ਵਾਲਾ ਐਕਸਪੀਰੀਅੰਸ ਵੇਖਣ ਨੂੰ ਮਿਲਦਾ ਹੈ। ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ। ਫੋਨ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਅਤੇ ਐਡ੍ਰੀਨੋ 610 ਜੀ.ਪੀ.ਯੂ. ਦਾ ਸਪੋਰਟ ਮਿਲਦਾ ਹੈ। ਫੋਨ ’ਚ 4 ਜੀ.ਬੀ. ਦੀ IPDDR4 ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਹਾਲਾਂਕਿ, ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ।

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼, 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਨਾਲ ਆਉਂਦਾ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

Moto G32 ’ਚ 5,000mAh ਦੀ ਬੈਟਰੀ ਅਤੇ 30 ਵਾਟ ਦੀ ਟਰਬੋ ਪਾਵਰ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਫੋਨ ’ਚ ਡਿਊਲ ਸਟੀਰੀਓ ਸਪੀਕਰ ਅਤੇ ਡਿਊਲ ਮਾਈਕ੍ਰੋਫੋਨ ਵੀ ਮਿਲਦੇ ਹਨ। ਕੁਨੈਕਟੀਵਿਟੀ ਲਈ ਫੋਨ ’ਚ 4G LTE, ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5mm ਹੈੱਡਫੋਨ ਜੈੱਕ, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ v5.2 ਅਤੇ NFC ਦਾ ਸਪੋਰਟ ਵੀ ਦਿੱਤਾ ਗਿਆ ਹੈ। 


Rakesh

Content Editor

Related News