ਮੋਟੋਰੋਲਾ ਨੇ ਭਾਰਤ ’ਚ ਲਾਂਚ ਕੀਤੇ 2 ਨਵੇਂ ਸਮਾਰਟਫੋਨ, ਸ਼ੁਰੂਆਤੀ ਕੀਮਤ 9,999 ਰੁਪਏ

03/09/2021 2:20:17 PM

ਗੈਜੇਟ ਡੈਸਕ– ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਨੇ ਭਾਰਤੀ ਬਾਜ਼ਾਰ ’ਚ ਮੋਟੋ ਜੀ30 ਅਤੇ ਮੋਟੋ ਜੀ10 ਪਾਵਰ ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਮੋਟੋ ਜੀ30 ਨੂੰ ਯੂਰਪ ’ਚ ਮੋਟੋ ਜੀ10 ਦੇ ਨਾਲ ਲਾਂਚ ਕੀਤਾ ਗਿਆ ਸੀ ਜਦਕਿ ਮੋਟੋ ਜੀ10 ਪਾਵਰ ਨੂੰ ਭਾਰਤ ’ਚ ਸਭ ਤੋਂ ਪਹਲਾਂ ਲਾਂਚ ਕੀਤਾ ਗਿਆ ਹੈ। ਮੋਟੋਰੋਲਾ ਦੇ ਇਨ੍ਹਾਂ ਦੋਵਾਂ ਫੋਨਾਂ ’ਚ ਵਾਟਰਡ੍ਰੋਪ ਨੌਚ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ’ਚ ਸਟਾਕ ਐਂਡਰਾਇਡ 11 ਹੈ। ਫੋਨ ’ਚ ਸਕਿਓਰਿਟੀ ਲਈ ਥਿੰਕਸ਼ੀਲਡ ਤਕਨੋਲਜੀ ਦਿੱਤੀ ਗਈ ਹੈ ਜੋ ਕਿ ਚਾਰ ਲੇਅਰ ਸਕਿਓਰਿਟੀ ਨਾਲ ਲੈਸ ਹੈ। 

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਮੋਟੋ ਜੀ30 ਦੀ ਭਾਰਤ ’ਚ ਕੀਮਤ 10,999 ਰੁਪਏ ਹੈ ਅਤੇ ਇਸ ਨੂੰ ਡਾਰਕ ਪਰਲ ਅਤੇ ਪਾਸਟੇਲ ਸਕਾਈ ਰੰਗ ’ਚ ਖ਼ਰੀਦਿਆ ਜਾ ਸਕੇਗਾ। ਇਹ ਫੋਨ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਨਾਲ ਮਿਲੇਗਾ। ਮੋਟੋ ਜੀ10 ਪਾਵਰ ਦੀ ਕੀਮਤ 9,999 ਰੁਪਏ ਹੈ ਅਤੇ ਇਹ 4 ਜੀ.ਬੀ. ਰੈ ਨਲ 64 ਜੀ.ਬੀ. ਸਟੋਰੇਜ ’ਚ ਮਿਲੇਗਾ। ਇਸ ਫੋਨ ਨੂੰ ਅਰੋਰਾ ਗ੍ਰੇਅ ਅਤੇ ਬ੍ਰੀਜ਼ ਬਲਿਊ ਰੰਗ ’ਚ ਖ਼ਰੀਦਿਆ ਜਾ ਸਕੇਗਾ। ਮੋਟੋ ਜੀ30 ਦੀ ਵਿਕਰੀ 17 ਮਾਰਚ ਤੋਂ ਅਤੇ ਮੋਟੋ ਜੀ10 ਪਾਵਰ ਦੀ 16 ਮਾਰਚ ਤੋਂ ਫਲਿਪਕਾਰਟ ’ਤੇ ਹੋਵੇਗੀ। 

Moto G30 ਦੇ ਫੀਚਰਜ਼
ਮੋਟੋ ਜੀ30 ’ਚ ਐਂਡਰਾਇਡ 11 ਦਿੱਤਾ ਗਿਆ ਹੈ। ਮੋਟੋਰੋਲਾ ਦੇ ਇਸ ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ ਸਨੈਪਡ੍ਰੈਗਨ 662 ਪ੍ਰੋਸੈਸਰ, 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਵੀ ਜਾ ਸਕੇਗਾ। 

PunjabKesari

ਕੈਮਰੇ ਦੀ ਗੱਲ ਕਰੀਏ ਤਾਂ ਮੋਟੋ ਦੇ ਇਸ ਫੋਨ ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਮੇਨ ਲੈੱਨਜ਼ 64 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਰਪਚਰ ਐੱਫ/1.7 ਹੈ। ਫੋਨ ’ਚ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਦੂਜਾ ਲੈੱਨਜ਼, ਦੋ ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫ਼ੀ ਲਈ ਇਸ ਵਿਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਫੋਨ ’ਚ 4ਜੀ, ਵਾਈ-ਫਾਈ, ਬਲੂਟੂਥ 5.0, ਐੱਨ.ਐੱਫ.ਸੀ., ਜੀ.ਪੀ.ਐੱਸ., 3.5mm ਹੈੱਡਫੋਨ ਜੈੱਕ ਅਤੇ ਟਾਈਪ ਸੀ ਪੋਰਟ ਹੈ। ਫੋਨ ’ਚ 5,000mAh ਦੀ ਬੈਟਰੀ ਹੈ ਜੋ ਕਿ 20 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 

Moto G10 Power ਦੇ ਫੀਚਰਜ਼
ਮੋਟੋ ਜੀ10 ਪਾਵਰ ’ਚ ਵੀ ਸਟਾਕ ਐਂਡਰਾਇਡ ਹੈ। ਇਸ ਵਿਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ ਸਨੈਪਡ੍ਰੈਗਨ 460 ਪ੍ਰੋਸੈਸਰ, 4 ਜੀ.ਬੀ. ਅਤੇ 64 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। 

PunjabKesari

ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਮੇਨ ਲੈੱਨਜ਼ 48 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ ਐੱਫ/1.7 ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ, ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫ਼ੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਕੁਨੈਕਟੀਵਿਟੀ ਲਈ ਫੋਨ ’ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੂਥ ਵੀ5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ’ਚ ਰੀਅਰ ਮਾਉਂਟਿਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਮੋਟੋ ਜੀ10 ਪਾਵਰ ’ਚ 6,000mAh ਦੀ ਬੈਟਰੀ ਹੈ। 


Rakesh

Content Editor

Related News