ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ

11/30/2020 1:56:18 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਕਿਸੇ ਸਸਤੇ 5ਜੀ ਫੋਨ ਦੀ ਭਾਲ ਕਰ ਰਹੇ ਹੋ ਤਾਂ ਮੋਟੋਰੋਲਾ ਨੇ ਤੁਹਾਡੀ ਇਸ ਇੱਛਾ ਨੂੰ ਪੂਰਾ ਕਰ ਦਿੱਤਾ ਹੈ। ਮੋਟੋਰੋਲਾ ਨੇ ਭਾਰਤੀ ਬਾਜ਼ਾਰ ’ਚ Moto G 5G ਨੂੰ ਲਾਂਚ ਕਰ ਦਿੱਤਾ ਹੈ ਜੋ ਕਿ ਹੁਣ ਤਕ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਹੈ। ਮੋਟੋਰੋਲਾ Moto G 5G ਨੂੰ ਇਸ ਤੋਂ ਪਹਿਲਾਂ ਯੂਰਪ ’ਚ ਲਾਂਚ ਕੀਤਾ ਗਿਆ ਸੀ ਜਿਥੇ ਇਸ ਦੀ ਕੀਮਤ 26,300 ਰੁਪਏ ਹੈ ਪਰ ਭਾਰਤੀ ਮਾਡਲ ਇਸ ਤੋਂ ਸਸਤਾ ਹੈ। 

ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 5GB ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ

ਕੀਮਤ
ਮੋਟੋਰੋਲਾ ਦੇ ਇਸ ਸਸਤੇ 5ਜੀ ਸਮਾਰਟਫੋਨ ਦੀ ਭਾਰਤ ’ਚ ਕੀਮਤ 24,999 ਰੁਪਏ ਹੈ ਜਿਸ ਵਿਚ ਇਸ ਦਾ ਇਕਮਾਤਰ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਮਾਡਲ ਆਉਂਦਾ ਹੈ ਪਰ 4,000 ਰੁਪਏ ਦੀ ਛੋਟ ਨਾਲ ਇਹ 20,999 ਰੁਪਏ ’ਚ ਵੇਚਿਆ ਜਾ ਰਿਹਾ ਹੈ। ਫੋਨ ਵਿਸ਼ੇਸ਼ ਤੌਰ ’ਤੇ ਫਲਿਪਕਾਰਟ ’ਤੇ ਉਪਲੱਬਧ ਹੈ ਅਤੇ ਲਾਂਚ ਆਫਰ ’ਚ ਐੱਸ.ਬੀ.ਆਈ. ਅਤੇ ਐਕਸਿਸ ਕਾਰਡ ’ਤੇ 5 ਫੀਸਦੀ ਕੈਸ਼ਬੈਕ ਸ਼ਾਮਲ ਹੈ। HDFC ਬੈਂਕ ਕਾਰਡ ’ਤੇ 1,000 ਰੁਪਏ ਦੀ ਛੋਟ ਮਿਲ ਰਹੀ ਹੈ, ਜਿਸ ਤੋਂ ਬਾਅਦ ਫੋਨ ਨੂੰ 19,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਮੋਟੋ ਜੀ 5ਜੀ ਨੂੰ ਵਾਲਕੈਨਿਕ ਗ੍ਰੇਅ ਅਤੇ ਫ੍ਰਾਸਟੇਡ ਸਿਲਵਰ ਰੰਗ ’ਚ ਪੇਸ਼ ਕੀਤਾ ਗਿਆ ਹੈ। 

 

ਇਹ ਵੀ ਪੜ੍ਹੋ– 6000mAh ਬੈਟਰੀ ਵਾਲੇ ਇਸ ਫੋਨ ਨੇ ਮਚਾਈ ਧੂਮ, ਮਿੰਟਾਂ ’ਚ ਵਿਕ ਗਏ 70 ਹਜ਼ਾਰ ਸਮਾਰਟਫੋਨ

Moto G 5G ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ Moto G 5G ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਕੁਆਲਿਟੀ LTPS ਹੈ। ਫੋਨ ’ਚ ਐਂਡਰਾਇਡ 10 ਦਿੱਤਾ ਗਿਆ ਹੈ। ਡਿਸਪਲੇਅ ਦੇ ਨਾਲ HDR10 ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਇਸ ਵਿਚ ਸਨੈਪਡ੍ਰੈਗਨ 750G ਪ੍ਰੋਸੈਸਰ ਹੈ ਜੋ ਕਿ ਇਕ 5ਜੀ ਚਿਪਸੈੱਟ ਹੈ। ਫੋਨ ’ਚ 6 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕੇਗਾ। 

ਇਹ ਵੀ ਪੜ੍ਹੋ– ਇਹ ਹਨ ਸਾਲ 2020 ਦੇ ਸਭ ਤੋਂ ਕਮਜ਼ੋਰ ਪਾਸਵਰਡ, ਸਕਿੰਟਾਂ ’ਚ ਹੋ ਜਾਂਦੇ ਹਨ ਕ੍ਰੈਕ, ਵੇਖੋ ਪੂਰੀ ਲਿਸਟ

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਲੈੱਨਜ਼ 48 ਮੈਗਾਪਿਕਸਲ ਦਾ ਹੈ, ਉਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

 

ਇਹ ਵੀ ਪੜ੍ਹੋ– WhatsApp ਨੇ ਹਾਲ ਹੀ ’ਚ ਲਾਂਚ ਕੀਤੇ ਇਹ 5 ਜ਼ਬਰਦਸਤ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਮੋਟੋਰੋਲਾ ਦੇ ਇਸ ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ 20 ਵਾਟ ਦੇ ਟਰਬੋ ਪਾਵਰ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਨਾਲ ਕੁਨੈਕਟੀਵਿਟੀ ਲਈ 5ਜੀ, NFC, ਬਲੂਟੂਥ 5.1, ਵਾਈ-ਫਾਈ 802.11ac, 3.5mm ਦਾ ਹੈੱਡਫੋਨ ਜੈੱਕ, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਜੀ.ਪੀ.ਐੱਸ. ਨਾਲ ਬੈਕ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। ਵਾਟਰ ਰੈਸਿਸਟੈਂਟ ਲਈ ਇਸ ਫੋਨ ਨੂੰ IP52 ਦੀ ਰੇਟਿੰਗ ਮਿਲੀ ਹੈ। ਫੋਨ ’ਚ ਅਲੱਗ ਤੋਂ ਗੂਗਲ ਅਸਿਸਟੈਂਟ ਲਈ ਬਟਨ ਦਿੱਤਾ ਗਿਆ ਹੈ। 


Rakesh

Content Editor

Related News