Moto E7 Plus ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

09/23/2020 5:12:05 PM

ਗੈਜੇਟ ਡੈਸਕ- ਮੋਟੋਰੋਲਾ ਨੇ ਭਾਰਤ 'ਚ ਆਪਣਾ ਨਵਾਂ ਬਜਟ ਸਮਾਰਟਫੋਨ Moto E7 Plus ਲਾਂਚ ਕਰ ਦਿੱਤਾ ਹੈ। ਇਹ ਫੋਨ ਸਿਰਫ ਇੱਕੋ ਮਾਡਲ 4 ਜੀ.ਬੀ.+64 ਜੀ.ਬੀ. 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 9,499 ਰੁਪਏ ਹੈ। ਮਿਸਟੀ ਬਲਿਊ ਅਤੇ ਟਵੀਲਾਈਟ ਓਰੇਂਜ ਰੰਗ 'ਚ ਆਉਣ ਵਾਲੇ ਇਸ ਫੋਨ ਦੀ ਵਿਕਰੀ 30 ਸਤੰਬਰ ਨੂੰ ਦੁਪਹਿਰ 12 ਵਜੇ ਫਲਿਪਕਾਰਟ 'ਤੇ ਸ਼ੁਰੂ ਹੋਵੇਗੀ। 

Moto E7 Plus ਦੇ ਫੀਚਰਜ਼
ਡਿਊਲ ਨੈਨੋ ਸਿਮ ਸੁਪੋਰਟ ਨਾਲ ਆਉਣ ਵਾਲੇ ਇਸ ਫੋਨ 'ਚ 6.5 ਇੰਚ ਦੀ ਐੱਚ.ਡੀ. ਪਲੱਸ ਮੈਕਸ ਵਿਜ਼ਨ ਡਿਸਪਲੇਅ ਦਿੱਤੀਗਈ ਹੈ। 4 ਜੀ.ਬੀ. ਰੈਮ ਨਾਲ ਲੈਸ ਇਸ ਫੋਨ 'ਚ ਤੁਹਾਨੂੰ ਸਨੈਪਡ੍ਰੈਗਨ 460 ਐੱਸ.ਓ.ਸੀ. ਪ੍ਰੋਸੈਸਰ ਮਿਲੇਗਾ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਐਂਡਰਾਇਡ 10 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। 

512 ਜੀ.ਬੀ. ਤਕ ਦੇ ਮਾਈਕ੍ਰੋ-ਐੱਸ.ਡੀ. ਕਾਰਡ ਸੁਪੋਰਟ ਨਾਲ ਆਉਣ ਵਾਲੇ ਇਸ ਫੋਨ 'ਚ ਫੋਟੋਗ੍ਰਾਫੀ ਲਈ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਪ੍ਰਈਮਰੀ ਲੈੱਨਜ਼ ਨਾਲ ਇਕ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਵੀ ਲੱਗਾ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਰੀਅਰ ਫਿੰਗਰਪ੍ਰਿੰਟ ਸੈਂਸਰ ਨਾਲ ਆਉਣ ਵਾਲੇ ਇਸ ਫੋਨ 'ਚ 5000 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜੋ 10 ਵਾਟ ਦੇ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਫੋਨ 'ਚ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ, ਬਲੂਟੂਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਵਾਈ-ਫਾਈ ਬੀ/ਜੀ/ਐੱਨ ਅਤੇ 4ਜੀ ਐੱਲ.ਟੀ.ਈ. ਵਰਗੇ ਆਪਸ਼ਨ ਮਿਲਦੇ ਹਨ। 

ਮੋਟੋਰੋਲਾ ਦੇ ਇਸ ਬਜਟ ਸਮਾਰਟਫੋਨ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਸ ਵਿਚ ਤੁਹਾਨੂੰ ਡੈਡੀਕੇਟਿਡ ਗੂਗਲ ਅਸਿਸਟੈਂਟ ਬਟਨ ਅਤੇ ਗੂਗਲ ਲੈੱਨਜ਼ ਮਿਲੇਗਾ। ਫੇਸ ਅਨਲਾਕ ਫੀਚਰ ਨਾਲ ਲੈਸ ਇਹ ਫੋਨ ਵਾਟਰ ਰਿਪੇਲੈਂਟ ਡਿਜ਼ਾਇਨ ਨਾਲ ਆਉਂਦਾ ਹੈ ਇਸ ਨੂੰ ਕੁਝ ਹੱਦ ਤਕ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦਾ ਹੈ। 


Rakesh

Content Editor

Related News