Microsoft ਨੇ ਲਾਂਚ ਕੀਤਾ ਫਿੰਗਰਪ੍ਰਿੰਟ ਸਕੈਨਰ ਵਾਲਾ Modern keyboard

Sunday, Jun 18, 2017 - 06:47 PM (IST)

Microsoft ਨੇ ਲਾਂਚ ਕੀਤਾ ਫਿੰਗਰਪ੍ਰਿੰਟ ਸਕੈਨਰ ਵਾਲਾ Modern keyboard

ਜਲੰਧਰ-Microsoft ਨੇ ਇਕ ਨਵੇਂ ਕੀ-ਬੋਰਡ ਨੂੰ ਪੇਸ਼ ਕੀਤਾ ਹੈ ਇਸ ਦਾ ਨਾਮ ਮਾਈਕ੍ਰੋਸਾਫਟ ਮੋਡਰਨ ਕੀ-ਬੋਰਡ ਰੱਖਿਆ ਗਿਆ ਹੈ ਕੰਪਨੀ ਨੇ ਇਸ ਦੀ ਕੀਮਤ $129.99 (ਲਗਭਗ 8500 ਰੁਪਏ) ਰੱਖੀ ਹੈ। ਕੰਪਨੀ ਨੇ ਯੂ.ਐਸ. ਵੈੱਬਸਾਈਟ,'ਚ ਇਸ ਨੂੰ ਕਮਿੰਗ ਸੂਨ ਟੈਗ ਦੇ ਨਾਲ ਲਿਸਟ 'ਚ ਰੱਖਿਆ ਗਿਆ ਹੈ। ਹਾਲਾਂਕਿ ਉਸ ਦੀ ਸੇਲ 'ਚ ਜਾਣਨ ਦੇ ਸੰਬੰਧੀ ਕੋਈ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਕੀ-ਬੋਰਡ ਦੀ ਸਭ ਤੋਂ ਵੱਡੀ ਖਾਸੀਅਤ ਇਸ 'ਚ ਦਿੱਤਾ ਗਿਆ ਫਿੰਗਰਪ੍ਰਿੰਟ ਸਕੈਨਰ ਹੈ।
ਇਸ ਕੀ-ਬੋਰਡ ਨੂੰ ਐਲੂਮੀਨਅਮ ਫ੍ਰੇਮ 'ਚ ਤਿਆਰ ਕੀਤਾ ਗਿਆ ਹੈ ਇਸ ਮੌਡਰਨ ਕੀ-ਬੋਰਡ ਦੇ ਰਾਹੀਂ  Window 10 ਯੂਜ਼ਰਸ ਆਪਣੇ ਡਿਵਾਇਸ 'ਚ ਹੇਲੋ ਫਿੰਗਰਪ੍ਰਿੰਟ Authentication ਇੰਨਬੇਲ ਕਰ ਸਕਣਗੇ। ਇਸ ਫਿੰਗਰਪ੍ਰਿੰਟ ਸਕੈਨਰ ਨੂੰ ਕੀ ਬੋਰਡ 'ਚ ਰਾਈਟ ਸਾਈਡ ਦੇ ਵਿੰਡੋਜ਼ ਬਟਨ 'ਚ ਦਿੱਤਾ ਗਿਆ ਹੈ। ਇਹ ਸਕੈਨਰ ਕਿਸੇ ਵੀ ਸਿਸਟਮ ਜਾਂ ਕਿਸੇ ਵੈੱਬਸਾਈਟ 'ਚ ਸਾਈਨ ਇਨ ਕਰਨ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਫਿੰਗਰਪ੍ਰਿੰਟ ਸਕੈਨਰ ਵਾਲਾ ਮਾਈਕ੍ਰੋਸਾਫਟ ਮੌਡਰਨ ਕੀ-ਬੋਰਡ Windows 8, macOS 10.10.5, Android 4.2, iOS 8 ਅਤੇ iOS 9   ਜਾਂ ਇਨ੍ਹਾਂ ਤੋਂ ਜਿਆਦਾ ਵਾਲੇ ਸਿਸਟਮ 'ਚ ਕੰਮ ਕਰੇਗਾ ਯੂਜ਼ਰ ਨੂੰ ਧਿਆਨ ਰਹੇ ਕਿ ਉਨ੍ਹਾਂ ਦਾ ਡਿਵਾਇਸ ਕੀ-ਬੋਰਡ ਨੂੰ ਕੰਮ 'ਚ ਲਿਆਉਣ ਦੇ ਲਈ Bluetooth 4.0 ਜਾਂ ਇਸ ਤੋਂ ਜਿਅਦਾ ਨੂੰ ਸਪੋਟ ਕਰਦਾ ਹੈ। ਕੰਪਨੀ ਨੇ ਗਾਹਕਾਂ ਦੀ ਸਹੂਲੀਅਤ ਦੇ ਲਈ ਵਾਇਰ ਜਾਂ ਬਿਨ੍ਹਾਂ ਵਾਇਰ ਚਲਾਉਣ ਦਾ ਵੀ ਆਪਸ਼ਨ ਦਿੱਤਾ ਹੈ।
ਕੀਬੋਰਡ ਦਾ ਡਾਈਮੇਂਸ਼ਨ 420.9*112.6*19.3 mm ਹੈ ਇਸਦਾ ਵਜਨ 420 ਗ੍ਰਾਮ ਹੈ। ਵਾਇਰਲੈਸ ਮੌਡਰਨ ਕੀ-ਬੋਰਡ ਦੋ AAA  ਅਲਕਾਲਾਇਨ ਰਿਚਾਰਜਬੇਲ ਬੈਟਰੀ 'ਤੇ ਕੰਮ ਕਰੇਗਾ। ਕੰਪਨੀ ਦੇ ਦਾਅਵੇ ਦੇ ਮੁਤਾਬਿਕ ਇਹ ਬੈਟਰੀ ਇਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ ਦੇ ਬਾਅਦ 2 ਮਹੀਨੇ ਤੱਕ ਚਲੇਗੀ ਇਸ 'ਚ ਇਕ ਸਾਲ ਦੀ ਲਿਮਟਿਡ ਵਾਰੰਟੀ ਵੀ  ਉਪਲੱਬਧ ਹੈ।
 


Related News