ਆਉਣ ਵਾਲੇ ਸਮੇਂ ''ਚ ਮੋਬਾਇਲ ਜਿੰਨੇ ਆਮ ਹੋ ਜਾਣਗੇ ਸਮਾਰਟ ਗਲਾਸ
Saturday, Sep 13, 2025 - 12:29 PM (IST)

ਗੈਜੇਟ ਡੈਸਕ- ਆਉਣ ਵਾਲੇ ਸਮੇਂ 'ਚ ਸਮਾਰਟਫੋਨ ਹੌਲੀ-ਹੌਲੀ ਬੈਕਗ੍ਰਾਊਂਡ 'ਚ ਚਲੇ ਜਾਣਗੇ ਅਤੇ ਉਨ੍ਹਾਂ ਦੀ ਜਗ੍ਹਾ ਏਆਈ-ਬੇਸਡ ਗੈਜੇਟ ਸਾਡੀ ਜ਼ਿੰਦਗੀ ਦਾ ਹਿੱਸਾ ਬਣਨਗੇ। ਅੱਜ ਤੱਕ ਜਿੱਥੇ ਐਪਸ ਅਤੇ ਸਕ੍ਰੀਨ ਸਾਡੇ ਹੱਥਾਂ ਅਤੇ ਅੱਖਾਂ ਦਾ ਹਿੱਸਾ ਬਣੇ ਹੋਏ ਹਨ, ਉੱਥੇ ਭਵਿੱਖ 'ਚ ਏਆਈ ਅਸਿਸਟੈਂਟਸ ਸਾਡੀ ਹਰ ਲੋੜ ਪੂਰੀ ਕਰਨਗੇ।
ਸਮਾਰਟ ਗਲਾਸਜ਼
ਅਗਲੇ 2 ਸਾਲਾਂ 'ਚ ਸਮਾਰਟ ਗਲਾਸਜ਼ ਮੋਬਾਇਲ ਜਿੰਨੇ ਆਮ ਹੋ ਜਾਣਗੇ। ਮਾਰਕ ਜ਼ੁਕਰਬਰਗ ਦੇ ਅਨੁਸਾਰ, ਇਹ ਡਿਵਾਈਸ ਸਾਡੀਆਂ ਅੱਖਾਂ ਰਾਹੀਂ ਦੁਨੀਆ ਦੇਖਣ ਤੇ ਸਮਝਣ ਦੇ ਢੰਗ ਨੂੰ ਬਦਲ ਦੇਵੇਗਾ। ਗੂਗਲ ਪਹਿਲਾਂ ਹੀ ਇਸ ਤਰ੍ਹਾਂ ਦੇ ਪ੍ਰੋਟੋਟਾਈਪ ਪੇਸ਼ ਕਰ ਚੁੱਕਾ ਹੈ।
ਐਂਬਿਅੰਟ ਕੰਪਿਊਟਿੰਗ
ਘਰ ਅਤੇ ਦਫ਼ਤਰ 'ਚ ਸਮਾਰਟ ਡਿਸਪਲੇਅ, ਵਰਚੁਅਲ ਡਿਵਾਈਸਜ਼ ਅਤੇ ਏਆਈ ਸਿਸਟਮ ਵਰਤੇ ਜਾਣਗੇ। ਇਸ ਨਾਲ ਹਰ ਕਿਸਮ ਦੇ ਕੰਮ– ਭਾਵੇਂ ਮਿਊਜ਼ਿਕ ਹੋਵੇ, ਬੁਕਿੰਗ ਹੋਵੇ ਜਾਂ ਹੋਰ ਸਰਵਿਸ– ਸਿੱਧੇ ਏਆਈ ਰਾਹੀਂ ਹੋ ਜਾਇਆ ਕਰਨਗੇ।
ਸਮਾਰਟਵਾਚ
ਭਵਿੱਖ 'ਚ ਸਮਾਰਟਵਾਚ ਸਿਰਫ਼ ਸਮਾਂ ਦਿਖਾਉਣ ਲਈ ਨਹੀਂ, ਸਗੋਂ ਪ੍ਰਸਨਲ ਏਆਈ ਅਸਿਸਟੈਂਟ ਵਾਂਗ ਕੰਮ ਕਰਨਗੀਆਂ। ਇਹ ਵੌਇਸ ਕਮਾਂਡ ਰਾਹੀਂ ਸਾਰੀ ਜਾਣਕਾਰੀ ਮੁਹੱਈਆ ਕਰਵਾਉਣਗੀਆਂ।
ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ
ਏਆਈ ਰਿਕਾਰਡਰ
ਆਉਣ ਵਾਲੇ ਸਮੇਂ 'ਚ ਯਾਦ ਰੱਖਣ ਦੀ ਲੋੜ ਘੱਟ ਰਹਿ ਜਾਵੇਗੀ ਕਿਉਂਕਿ ਏਆਈ ਰਿਕਾਰਡਰ ਹਰ ਗੱਲ ਨੂੰ ਰਿਕਾਰਡ ਕਰਕੇ ਤੁਹਾਨੂੰ ਰੀਅਲ ਟਾਈਮ ਅਪਡੇਟ ਕਰ ਸਕਣਗੇ। ਇਹ ਤੁਹਾਡੇ ਦਿਨ-ਚੜ੍ਹਦੇ ਕੰਮਾਂ ਨੂੰ ਹੋਰ ਵੀ ਆਸਾਨ ਬਣਾ ਦੇਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8