ਵਾਰ-ਵਾਰ ਮੋਬਾਇਲ ਡਾਟਾ ਰਿਚਾਰਜ ਦੇ ਝੰਜਟ ਤੋਂ ਇੰਝ ਪਾਓ ਛੁਟਕਾਰਾ
Saturday, May 07, 2016 - 04:22 PM (IST)

ਜਲੰਧਰ— ਟੈਲੀਕਾਮ ਕੰਪਨੀਆਂ ਦੇ ਅਨਲਿਮਟਿਡ ਡਾਟਾ ਪਲਾਨ ਇੰਨੇ ਮਹਿੰਗੇ ਹੁੰਦੇ ਹਨ ਕਿ ਯੂਜ਼ਰ ਉਨ੍ਹਾਂ ਨੂੰ ਖਰੀਦ ਨਹੀਂ ਪਾਉਂਦੇ ਜਿਸ ਦੇ ਚਲਦੇ ਲਿਮਟਿਡ ਡਾਟਾ ਪਲਾਨ ਐਕਟਿਵੇਟ ਕਰਨਾ ਪੈਂਦਾ ਹੈ ਅਤੇ ਫਿਲ ਪੂਰੇ ਮਹੀਨੇ ਇਹ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਕਿਤੇ ਉਹ ਲਿਮਟਿਡ ਡਾਟਾ ਪਲਾਨ ਜਲਦੀ ਖਤਮ ਨਾ ਹੋ ਜਾਵੇ। ਯਕੀਨੀ ਇਹ ਤੁਹਾਡੇ ਨਾਲ ਵੀ ਜ਼ਰੂਰੀ ਹੋਇਆ ਹੋਵੇਗਾ। ਪਰ ਹੁਣ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਅਸੀਂ ਤੁਹਾਡੇ ਲਈ ਕੁਝ ਅਜਿਹੇ ਟਿਪਸ ਲੈ ਕੇ ਆਏ ਹਾਂ ਜੋ ਤੁਹਾਡੇ ਇੰਟਰਨੈੱਟ ਡਾਟਾ ਦੀ ਬਚਤ ਕਰਨ ''ਚ ਮਦਦ ਕਰਨਗੇ।
1. ਜਦੋਂ ਤੁਸੀਂ ਸਮਾਰਟਫੋਨ ''ਤੇ ਬ੍ਰਾਊਜ਼ਿੰਗ ਕਰਦੇ ਹੋ ਤਾਂ ਵੈੱਬਸਾਈਟਸ ਹੈਵੀ ਹੋਣ ਕਾਰਨ ਤੁਹਾਡਾ ਡਾਟਾ ਜ਼ਿਆਦਾ ਖਰਚ ਹੁੰਦਾ ਹੈ। ਇਹੀ ਹੀ ਨਹੀਂ, ਉਨ੍ਹਾਂ ਵੈੱਬਸਾਈਟਾਂ ''ਤੇ ਜ਼ਿਆਦਾ ਵਿਗਿਆਪਨ ਹੋਣ ਕਾਰਨ ਉਨ੍ਹਾਂ ਨੂੰ ਲੋਡ ਕਰਨ ''ਚ ਵੀ ਡਾਟਾ ਜ਼ਿਆਦਾ ਖਰਚ ਹੁੰਦਾ ਹੈ। ਇਸ ਲਈ ਤੁਸੀਂ ਕ੍ਰੋਮ ''ਚ ਡਾਟਾ ਕੰਪ੍ਰੈਸ਼ਨ ਫੀਚਰ ਰਾਹੀਂ ਘੱਟ ਡਾਟਾ ਖਰਚ ਕਰ ਸਕਦੇ ਹੋ। ਇਸ ਲਈ ਤੁਸੀਂ ਸਭ ਤੋਂ ਪਹਿਲਾਂ ਫੋਨ ''ਚ ਕ੍ਰੋਮ ਓਪਨ ਕਰੋ ਅਤੇ 3 ਡਾਟਸ ''ਤੇ ਕਲਿੱਕ ਕਰੋ। ਇਸ ਤੋਂ ਬਾਅਦ ਸੈਟਿੰਗਸ ''ਚ ਜਾਓ, ਇਥੇ ਤੁਹਾਨੂੰ ਡਾਟਾ ਸੇਵਰ ਦੀ ਆਪਸ਼ਨ ਮਿਲੇਗੀ ਉਸ ''ਤੇ ਕਲਿੱਕ ਕਰ ਦਿਓ।
2. ਜਦੋਂ ਅਸੀਂ ਫੋਨ ਦੀ ਵਰਤੋਂ ਨਹੀਂ ਕਰਦੇ ਹਾਂ ਉਦੋਂ ਵੀ ਕਈ ਅਜਿਹੀਆਂ ਐਪਸ ਹਨ ਜੋ ਚਲਦੀਆਂ ਰਹਿੰਦੀਆਂ ਹਨ ਚਾਹੇ ਉਹ ਨੋਟੀਫਿਕੇਸ਼ਨ ਪਾਉਣ ਲਈ ਹੋਣ ਜਾਂ ਕਿਸੇ ਹੋਰ ਚੀਜ਼ ਲਈ। ਅਜਿਹੇ ''ਚ ਜੇਕਰ ਤੁਸੀਂ ਅਜਿਹੀਆਂ ਐਪਸ ਦੀ ਵਰਤੋਂ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬੰਦ ਕਰ ਦਿਓ। ਇਸ ਨਾਲ ਤੁਹਾਡਾ ਬੈਕਗ੍ਰਾਊਂਡ ਡਾਟਾ ਜ਼ਿਆਦਾ ਖਰਚ ਨਹੀਂ ਹੋਵੇਗਾ। ਅਜਿਹਾ ਕਰਨ ਲਈ ਤੁਸੀਂ ਸੈਟਿੰਗਸ ''ਤੇ ਜਾਓ, ਫਿਰ ਡਾਟਾ ਯੂਜ਼ੇਜ਼ ਸਲੈਕਟ ਕਰੋ, ਫਿਰ ਉਸ ਐਪ ਨੂੰ ਸਲੈਕਟ ਕਰੋ ਜਿਸ ਦਾ ਡਾਟਾ ਬੰਦ ਕਰਨਾ ਹੈ ਅਤੇ ਇਸ ਤੋਂ ਬਾਅਦ Restrict app background data ਲੇਬਲ ਨੂੰ ਆਫ ਕਰ ਦਿਓ।
3. ਆਏ ਦਿਨ ਕਿਸੇ ਨਾ ਕਿਸੇ ਐਪ ''ਚ ਅਪਡੇਟ ਆਉਂਦੇ ਰਹਿੰਦੇ ਹਨ। ਅਜਿਹੇ ''ਚ ਤੁਸੀਂ ਇਨ੍ਹਾਂ ਐਪਸ ਨੂੰ ਮੋਬਾਇਲ ਡਾਟਾ ਰਾਹੀਂ ਅਪਡੇਟ ਨਾ ਕਰੋ, ਜਦੋਂ ਵੀ ਵਾਈ-ਫਾਈ ਨੈੱਟਵਰਕ ਹੋਵੇ ਤਾਂ ਹੀ ਐਪਸ ਨੂੰ ਅਪਡੇਟ ਕਰੋ। ਇਸ ਲਈ ਗੂਗਲ ਪਲੇਅ ਸਟੋਰ ''ਤੇ ਜਾ ਕੇ ਸੈਟਿੰਗਸ ''ਤੇ ਟੈਪ ਕਰੋ। ਇਸ ਤੋਂ ਬਾਅਦ ਆਟੋ ਅਪਡੇਟ ਐਪਸ ''ਤੇ ਕਲਿੱਕ ਕਰਕੇ ਵਾਈ-ਫਾਈ ਓਨਲੀ ਆਪਸ਼ਨ ਸਲੈਕਟ ਕਰੋ।
4. ਮੋਬਾਇਲ ਡਾਟਾ ਜ਼ਿਆਦਾ ਖਰਚ ਹੋਣ ਦਾ ਇਕ ਸਭ ਤੋਂ ਵੱਡਾ ਕਾਰਨ ਆਨਲਾਈਨ ਵੀਡੀਓ ਦੇਖਣਾ ਵੀ ਹੈ। ਅਜਿਹੇ ''ਚ ਤੁਸੀਂ ਆਨਲਾਈਨ ਵੀਡੀਓ ਦੇਖਣ ਤੋਂ ਬਚੋ, ਜੇਕਰ ਤੁਸੀਂ ਸਟ੍ਰੀਮਿੰਗ ਕਰਨਾ ਵੀ ਚਾਹੁੰਦੇ ਹੋ ਤਾਂ ਵੀਡੀਓ ਦੀ ਕੁਆਲਿਟੀ ਲੋਅ ਕਰਕੇ ਹੀ ਦੇਖੋ।
5. ਡਾਟਾ ਨੂੰ ਜਲਦੀ ਖਰਚ ਹੋਣ ਤੋਂ ਬਚਾਉਣ ਲਈ ਬਿਹਤਰ ਹੋਵੇਗਾ ਕਿ ਤੁਸੀਂ ਡਾਟਾ ਮੈਨੇਜਮੈਂਟ ਐਪ ਡਾਊਨਲੋਡ ਕਰੋ। ਇਹ ਤਾਹਾਡੀਆਂ ਸਾਰੀਆਂ ਐਪਸ ਨੂੰ ਕੰਪ੍ਰੈਸ ਕਰਦਾ ਹੈ ਜਿਸ ਨਾਲ 50 ਫੀਸਦੀ ਤੱਕ ਡਾਟਾ ਸੇਵ ਕੀਤਾ ਜਾ ਸਕਦਾ ਹੈ।