ਇਸ ਕੰਪਨੀ ਨੇ ਭਾਰਤ ’ਚ ਲਾਂਚ ਕੀਤਾ ਸਸਤਾ ਸਮਾਰਟਫੋਨ
Friday, Dec 14, 2018 - 11:21 AM (IST)
ਗੈਜੇਟ ਡੈਸਕ– ਵਿਅਤਨਾਮ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮੋਬੀਸਟਾਰ ਨੇ ਭਾਰਤੀ ਬਾਜ਼ਾਰ ’ਚ ਆਪਣੇ ਸਮਾਰਟਫੋਨ ਪੋਰਟਫੋਲੀਓ ਨੂੰ ਵਧਾਉਂਦੇ ਹੋਏ ਇਕ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ‘ਸੀ1 ਸ਼ਾਈਨ’ ਨੂੰ ਭਾਰਤੀ ਬਾਜ਼ਾਰ ’ਚ 6,100 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਹੈ। ਮੋਬੀਸਟਾਰ ਨੇ ਭਾਰਤ ’ਚ ਇਸ ਸਾਲ ਮਈ ’ਚ ਐਂਟਰੀ ਕੀਤੀ ਸੀ। ਇਹ ਸਮਾਰਟਫੋਨ ਦੇਸ਼ਭਰ ’ਚ 15 ਦਸੰਬਰ ਤੋਂ ਵਿਕਰੀ ਲਈ ਆਫਲਾਈਨ ਚੈਨਲ ਰਾਹੀਂ ਉਪਲੱਬਧ ਹੋਵੇਗਾ।
ਮੋਬੀਸਟਾਰ ਸੀ1 ਸ਼ਾਈਨ ਬੇਸਿਕ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਸਮਾਰਟਫੋਨ ’ਚ 18:9 ਆਸਪੈਕਟ ਰੇਸ਼ੀਓ ਹੈ। ਫੋਨ ਦੇ ਸਾਈਡ ’ਤੇ ਪਤਲੇ ਬੇਜ਼ਲਸ ਹਨ ਅਤੇ ਟਾਪ, ਬਾਟਮ ’ਚ ਵੀ ਪਤਲੇ ਬੇਜ਼ਲ ਹਨ। ਫੋਨ ਦੀ ਡਿਸਪਲੇਅ ’ਚ ਈਅਰਪੀਸ, ਸੈਂਸਰ ਅਤੇ ਫਰੰਟ ਕੈਮਰਾ ਮਿਲੇਗਾ। ਫੋਨ ਦੇ ਬੈਕ ’ਤੇ ਕੈਮਰਾ ਅਤੇ ਐੱਲ.ਈ.ਡੀ. ਫਲੈਸ਼ਹੈ। ਫੋਨ ਦੇ ਰਾਈਟ ਸਾਈਡ ’ਤੇ ਪਾਵਰ/ਸਲੀਪ ਬਟਨ ਅਤੇ ਵਾਲਿਊਮ ਰਾਕਰ ਹੈ। ਬਾਟਮ ’ਚ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ 3.5mm ਆਡੀਓ ਜੈੱਕ ਹੈ।
ਫੀਚਰਜ਼
ਫੋਨ ’ਚ 5.34-ਇੰਚ ਦੀ 480x960pixels (FWVGA+) ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਹੈ। ਫੋਨ ’ਚ MediaTek MT6739 quad-core SoC ਦੇ ਨਾਲ 16 ਜੀ.ਬੀ. ਸਟੋਰੇਜ ਅਤੇ 2 ਜੀ.ਬੀ. ਰੈਮ ਹੈ। ਸਟੋਰੇਜ ਨੂੰ ਮੈਮਰੀ ਕਾਰਡ ਨਾਲ ਵਧਾਇਆ ਵੀ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫਨ ਦੇ ਰੀਅਰ ’ਤੇ 13 ਮੈਗਾਪਿਕਸਲ ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 3,000mAh ਦੀ ਬੈਟਰੀ ਹੈ।
