Mitron ਐਪ ਦਾ ਕਮਾਲ, ਕੁਝ ਹੀ ਮਹੀਨਿਆਂ ’ਚ ਮਿਲੀ ਇੰਨੀ ਕਰੋੜ ਦੀ ਫੰਡਿੰਗ

Wednesday, Aug 19, 2020 - 01:24 PM (IST)

Mitron ਐਪ ਦਾ ਕਮਾਲ, ਕੁਝ ਹੀ ਮਹੀਨਿਆਂ ’ਚ ਮਿਲੀ ਇੰਨੀ ਕਰੋੜ ਦੀ ਫੰਡਿੰਗ

ਗੈਜੇਟ ਡੈਸਕ– ਦੇਸੀ ਸ਼ਾਰਟ ਵੀਡੀਓ ਮੇਕਿੰਗ ਐਪ ਮਿਤਰੋਂ ਨੂੰ ਟਿਕਟੌਕ ਦੀ ਟੱਕਰ ’ਚ ਲਾਂਚ ਕੀਤਾ ਗਿਆ ਸੀ। ਲਾਂਚਿੰਗ ਤੋਂ ਬਾਅਦ ਹੀ ਮਿਤਰੋਂ ਐਪ ਸੁਰਖੀਆਂ ’ਚ ਰਿਹਾ ਹੈ। ਹਾਲਾਂਕਿ, ਲਾਂਚਿੰਗ ਤੋਂ ਬਾਅਦ ਇਕ ਵਾਰ ਫਿਰ ਮਿਤਰੋਂ ਐਪ ਚਰਚਾ ’ਚ ਹੈ, ਜਿਸ ਦਾ ਕਾਰਨ ਐਪ ਨੂੰ ਮਿਲਣ ਵਾਲੀ ਵੱਡੀ ਫੰਡਿੰਗ ਹੈ। ਦਰਅਸਲ, ਦੇਸੀ ਵੀਡੀਓ ਮੇਕਿੰਗ ਐਪ ਮਿਤਰੋਂ ਨੂੰ 5 ਟ੍ਰਿਲੀਅਨ ਡਾਲਰ (ਕਰੀਬ 37.3 ਕਰੋੜ ਰੁਪਏ) ਦੀ ਵੱਡੀ ਫੰਡਿੰਗ ਮਿਲੀ ਹੈ। ਇਹ ਫੰਡਿੰਗ Nexus Venture Partners ਵਲੋਂ ਆਫਰ ਕੀਤੀ ਗਈ ਹੈ। ਮਿਤਰੋਂ ਐਪ ’ਚ ਨਿਵੇਸ਼ ਦੀ ਦੌੜ ’ਚ ਮੌਜੂਦ ਨਿਵੇਸ਼ਕ 3One4 capita ਅਤੇ ਅਰੁਣ ਤਾਡੰਕੀ ਦਾ ਪ੍ਰਾਈਵੇਟ ਸਿੰਡੀਕੇਟ LetsVenture ਸ਼ਾਮਲ ਹੈ। 

ਮਿਤਰੋਂ ਐਪ ਨੂੰ ਮਿਲੇ 3.30 ਕਰੋੜ ਡਾਊਨਲੋਡਸ
ਮਿਤਰੋਂ ਐਪ ਦੇ ਗੂਗਲ ਪਲੇਅ ਸਟੋਰ ’ਤੇ ਕਰੀਬ 3.30 ਕਰੋੜ ਡਾਊਨਲੋਡਸ ਹਨ। ਮਿਤਰੋਂ ਐਪ ਨੂੰ ਪ੍ਰਤੀ ਮਹੀਨਾ 900 ਕਰੋੜ ਵਿਊਜ਼ ਪ੍ਰਾਪਤ ਹੋ ਰਹੇ ਹਨ। ਮਿਤਰੋਂ ਐਪ ਭਾਰਤੀਆਂ ’ਚ ਕਾਫੀ ਪ੍ਰਸਿੱਧ ਹੋ ਚੁੱਕਾ ਹੈ। ਅਪ੍ਰੈਲ 2020 ’ਚ ਮਿਤਰੋਂ ਐਪ ਨੂੰ  ਲਾਂਚ ਕੀਤਾ ਗਿਆ ਸੀ। ਇਸ ਨੂੰ ਆਈ.ਆਈ.ਟੀ. ਰੁੜਕੀ ਦੇ ਸਾਬਕਾ ਵਿਦਿਆਰਥੀ ਸ਼ਿਵਾਂਕ ਅਗਰਵਾਲ ਨੇ ਤਿਆਰ ਕੀਤਾ ਸੀ। ਮਿਤਰੋਂ ਐਪ ਇਕ ਸ਼ਾਰਟ ਵੀਡੀਓ ਮੇਕਿੰਗ ਐਪ ਹੈ ਜੋ ਯੂਜ਼ਰਸ ਨੂੰ ਮਨੋਰੰਜਕ ਸ਼ਾਰਟ ਵੀਡੀਓ ਬਣਾਉਣ ਅਤੇ ਉਸ ਨੂੰ ਐਡਿਟ ਅਤੇ ਸ਼ੇਅਰਿੰਗ ਕਰਨ ਦੀ ਸੁਵਿਧਾ ਉਪਲੱਬਧ ਕਰਵਾਉਂਦਾ ਹੈ। ਮਿਤਰੋਂ ਐਪ ’ਤੇ ਕਈ ਤਰ੍ਹਾਂ ਦੇ ਫਿਲਟਰ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਯੂਜ਼ਰਸ ਕ੍ਰਿਏਟਿਵ ਵੀਡੀਓ ਬਣਾ ਸਕਦੇ ਹਨ। 


author

Rakesh

Content Editor

Related News