ਮਿਤਰੋਂ ਐਪ ਦਾ ਕਮਾਲ, ਪਲੇਅ ਸਟੋਰ ’ਤੇ 1.7 ਕਰੋੜ ਡਾਊਨਲੋਡ ਦਾ ਅੰਕੜਾ ਪਾਰ
Friday, Jul 03, 2020 - 05:00 PM (IST)

ਗੈਜੇਟ ਡੈਸਕ– ਟਿਕਟਾਕ ਦੇ ਭਾਰਤ ’ਚ ਬੈਨ ਕੀਤੇ ਜਾਣ ਤੋਂ ਬਾਅਦ ਉਸ ਦੀ ਥਾਂ ਲੈਣ ਲਈ ਕਈ ਭਾਰਤੀ ਐਪਸ ਆ ਰਹੇ ਹਨ। ਅਜਿਹੇ ਹੀ ਐਪਸ ’ਚੋਂ ਇਕ ਹੈ ਮੇਡ ਇਨ ਇੰਡੀਆ ‘ਮਿਤਰੋਂ ਐਪ’ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਐਪ ਨੇ ਕੁਝ ਦਿਨ ਪਹਿਲਾਂ ਹੀ ਇਕ ਕਰੋੜ ਡਾਊਨਲੋਡਸ ਦਾ ਅੰਕੜਾ ਪਾਰ ਕੀਤਾ ਸੀ। ਇਸ ਦੇ ਸਿਰਫ 5 ਦਿਨਾਂ ਬਾਅਦ ਹੀ ਹੁਣ ਇਸ ਐਪ ਨੇ 1.7 ਕਰੋੜ ਡਾਊਨਲੋਡਸ ਦਾ ਅੰਕੜਾ ਵੀ ਪਾਰ ਕਰ ਲਿਆ ਹੈ।
ਐਪ ਡਿਵੈਲਪ ਕਰਨ ਵਾਲੀ ਕੰਪਨੀ ਮਿਤਰੋਂ ਟੀਵੀ ਨੇ ਦੱਸਿਆ ਕਿ ਚੀਨੀ ਕੰਪਨੀ ਬਾਈਟਡਾਂਸ ਦੀ ਟਿਕਟਾਕ ਐਪ ਬੈਨ ਕੀਤੇ ਜਾਣ ਤੋਂ ਬਾਅਦ ਮਿਤਰੋਂ ਐਪ ਨੂੰ ਰੋਜ਼ਾਨਾ ਟ੍ਰੈਫਿਕ ’ਚ 11 ਗੁਣਾ ਤੇਜ਼ੀ ਨਾਲ ਗ੍ਰੇਥ ਵੇਖਣ ਨੂੰ ਮਿਲੀ ਹੈ। ਮਿਤਰੋਂ ਇਕ ਸ਼ਾਰਟ ਵੀਡੀਓ ਮੇਕਿੰਗ ਐਪ ਹੈ ਅਤੇ ਪੂਰੀ ਤਰ੍ਹਾਂ ਫ੍ਰੀ ਹੈ। ਟਿਕਟਾਕ ਬੈਨ ਕੀਤੇ ਜਾਣ ਤੋਂ ਬਾਅਦ ਐਪ ਦੇ ਡਾਊਨਲੋਡਸ ਕਈ ਗੁਣਾ ਵਧ ਗਏ ਹਨ। ਇਸ ਐਪ ’ਚ ਟਿਕਟਾਕ ਵਰਗੇ ਹੀ ਫੀਚਰਜ਼ ਮਿਲਦੇ ਹਨ ਅਤੇ ਉਪਭੋਗਤਾ ਆਪਣੀ ਵੀਡੀਓ ਬਣਾ ਕੇ ਸਾਂਝੀ ਕਰ ਸਕਦੇ ਹਨ।